B'day Spl: 'ਸਟਾਈਲ' ਫਿਲਮ ਨਾਲ ਖੁੱਲ੍ਹੀ ਸੀ ਸ਼ਰਮਨ ਜੋਸ਼ੀ ਦੀ ਕਿਸਮਤ
4/28/2019 4:03:38 PM
ਮੁੰਬਈ (ਜਲੰਧਰ)- ਬਾਲੀਵੁੱਡ ਅਦਾਕਾਰ ਸ਼ਰਮਨ ਜੋਸ਼ੀ ਦਾ ਅੱਜ 40ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 1979 'ਚ ਮੁੰਬਈ ਵਿਚ ਹੋਇਆ ਸੀ। ਦੱਸ ਦਈਏ ਕਿ ਸ਼ਰਮਨ ਗੁਜਰਾਤੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ।ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1999 'ਚ ਆਰਟ ਫਿਲਮ 'ਗੋਡਫਾਦਰ' ਨਾਲ ਕੀਤੀ ਸੀ ਪਰ ਸ਼ਰਮਨ ਜੋਸ਼ੀ ਨੂੰ ਪਛਾਣ 2001 'ਚ ਆਈ 'ਸਟਾਇਲ' ਫਿਲਮ ਨਾਮ ਮਿਲੀ। 2007 ਵਿਚ ਆਈ ਫਿਲਮ 'ਗੋਲਮਾਲ' ਵਿਚ ਉਨ੍ਹਾਂ ਦੁਆਰਾ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਪਰ ਇਸ ਤੋਂ ਬਾਅਦ ਬਣੇ ਇਸ ਫਿਲਮ ਦੇ ਬਾਕੀ ਸੀਕਵਲ ਵਿਚ ਸ਼ਰਮਨ ਨੂੰ ਨਹੀਂ ਲਿਆ ਗਿਆ।
ਸ਼ਰਮਨ ਜੋਸ਼ੀ ਨੇ ਬਾਲੀਵੁੱਡ 'ਚ ਹੁਣ ਤੱਕ 'ਸ਼ਾਦੀ ਨੰਬਰ ਵਨ', 'ਰੰਗ ਦੇ ਬਸੰਤੀ', 'ਡੋਲ', '3 ਇਡੀਅਟਸ', 'ਸਪੁਰ ਨਾਨੀ', 'ਹੇਟ ਸਟੋਰੀ 3', 'ਵਜ੍ਹਾ ਤੁਮ ਹੋ' ਅਤੇ '1920 ਲੰਡਨ' ਵਰਗੀਆ ਹਿੱਟ ਫਿਲਮਾਂ ਦਿੱਤੀਆ। ਦੱਸ ਦਈਏ ਕਿ ਸ਼ਰਮਨ ਜੋਸ਼ੀ ਨੇ ਉੱਘੇ ਅਦਾਕਾਰ ਪ੍ਰੇਮ ਚੋਪੜਾ ਦੀ ਬੇਟੀ ਪ੍ਰੇਰਣਾ ਚੋਪੜਾ ਨਾਲ ਵਿਆਹ ਕਰਵਾਇਆ ਸੀ। ਸ਼ਰਮਨ ਜੋਸ਼ੀ ਦੇ ਦੋ ਬੇਟੇ ਤੇ ਇਕ ਬੇਟੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ