ਮਸ਼ਹੂਰ ਖਲਨਾਇਕ ਪ੍ਰੇਮ ਚੋਪੜਾ ਦਾ ਜਵਾਈ ਹੈ ਇਹ ਐਕਟਰ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ

4/28/2018 11:34:09 AM

ਮੁੰਬਈ(ਬਿਊਰੋ)— ਸ਼ਰਮਨ ਜੋਸ਼ੀ ਅੱਜ ਫਿਲਮ ਜਗਤ 'ਚ ਜਾਣਿਆ ਪਛਾਣਿਆ ਨਾਂ ਹੈ। ਉਨ੍ਹਾਂ ਨੇ ਆਪਣੀ ਲਾਜਵਾਬ ਕਾਮਿਕ ਟਾਈਮਿੰਗ ਨਾਲ ਸਾਰਿਆ ਨੂੰ ਹਸਾਉਣ 'ਤੇ ਮਜਬੂਰ ਕਰ ਦਿੱਤਾ ਹੈ। ਉਂਝ ਸ਼ਰਮਨ ਫਿਲਮਾਂ 'ਚ ਨਜ਼ਰ ਆਉਂਦੇ ਰਹਿੰਦੇ ਹਨ ਪਰ ਆਪਣੀ ਨਿੱਜੀ ਜ਼ਿੰਦਗੀ ਨੂੰ ਉਹ ਲਾਈਮਲਾਈਟ ਤੋਂ ਦੂਰ ਰੱਖਣਾ ਹੀ ਪਸੰਦ ਕਰਦੇ ਹਨ। ਸ਼ਰਮਨ ਦਾ ਜਨਮ 28 ਅਪ੍ਰੈਲ, 1979 ਨੂੰ ਇਕ ਗੁਜਰਾਤੀ ਪਰਿਵਾਰ 'ਚ ਹੋਇਆ ਸੀ।

PunjabKesari

ਸ਼ਰਮਨ ਜੋਸ਼ੀ ਨੇ ਫਿਲਮਾਂ ਦੇ ਮਸ਼ਹੂਰ ਖਲਨਾਇਕ ਪ੍ਰੇਮ ਚੋਪੜਾ ਦੀ ਬੇਟੀ ਪ੍ਰੇਰਣਾ ਨਾਲ ਸਾਲ 2000 'ਚ ਵਿਆਹ ਕਰਵਾਇਆ ਸੀ।

PunjabKesari

ਦੋਹਾਂ ਦੀ ਮੁਲਾਕਾਤ ਪਹਿਲੀ ਵਾਰ ਕਾਲਜ 'ਚ ਹੋਈ ਸੀ ਅਤੇ ਇਹ ਦੋਵੇਂ ਇਕ-ਦੂਜੇ ਨੂੰ ਦੇਖਦੇ ਹੀ ਪਸੰਦ ਕਰਨ ਲੱਗੇ ਸਨ। ਪਹਿਲਾਂ ਦੋਵੇਂ ਦੋਸਤ ਬਣੇ ਅਤੇ ਸਮੇਂ ਨਾਲ-ਨਾਲ ਦੋਹਾਂ ਦੀ ਦੋਸਤੀ ਡੂੰਘੀ ਹੁੰਦੀ ਚੱਲੀ ਗਈ।

PunjabKesari

ਦੋਹਾਂ ਵਲੋਂ ਇਕ-ਦੂਜੇ ਨੂੰ ਲਗਭਗ 1 ਸਾਲ ਤੱਕ ਡੇਟ ਕਰਨ ਤੋਂ ਬਾਅਦ ਸਾਲ 2000 ਨੂੰ ਦੋਹਾਂ ਨੇ ਵਿਆਹ ਕਰ ਲਿਆ। ਸ਼ਰਮਨ ਗੁਜਰਾਤੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ, ਇਸ ਲਈ ਦੋਹਾਂ ਦਾ ਵਿਆਹ ਗੁਜਰਾਤੀ ਰੀਤੀ-ਰਿਵਾਜਾਂ ਨਾਲ ਹੋਇਆ।

PunjabKesari

ਵਿਆਹ 'ਚ ਕਰੀਬੀ ਲੋਕ ਅਤੇ ਦੋਸਤ ਹੀ ਸ਼ਾਮਿਲ ਹੋਏ। ਇਕ ਵੈਬਸਾਈਟ ਨਾਲ ਗੱਲ ਕਰਦੇ ਹੋਏ ਸ਼ਰਮਨ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਕਦੇ ਇਕ-ਦੂਜੇ ਨੂੰ ਪ੍ਰਪੋਜ਼ ਨਹੀਂ ਕੀਤਾ। ਉਹ ਜਾਣਦੇ ਸਨ ਕਿ ਉਹ ਇਕ-ਦੂਜੇ ਲਈ ਹੀ ਬਣੇ ਹਨ।

PunjabKesariਜ਼ਿਕਰਯੋਗ ਹੈ ਕਿ ਸਾਲ 2005 'ਚ ਅਕਤੂਬਰ ਮਹੀਨੇ 'ਚ ਦੋਵੇਂ ਇਕ ਬੇਟੀ ਦੇ ਮਾਤਾ-ਪਿਤਾ ਬਣੇ, ਜਿਸ ਦਾ ਨਾਂ ਖਿਆਨਾ ਰੱਖਿਆ ਗਿਆ। ਇਸ ਤੋਂ ਬਾਅਦ ਜੁਲਾਈ 2009 'ਚ ਦੋਹਾਂ ਦੇ ਦੋ ਜੁੜਵਾ ਬੇਟੇ ਵਾਰਯਨ ਅਤੇ ਵਿਹਾਨ ਹੋਏ।

PunjabKesari ਸ਼ਰਮਨ ਨੇ ਸਾਲ 1999 'ਚ ਆਰਟ ਫਿਲਮ 'ਗੌਡਮਦਰ' ਨਾਲ ਫਿਲਮੀ ਡੈਬਿਊ ਕੀਤਾ ਪਰ ਉਨ੍ਹਾਂ ਨੂੰ ਪਛਾਣ ਸਾਲ 2001 'ਚ ਫਿਲਮ 'ਸਟਾਈਲ' ਨਾਲ ਮਿਲੀ।

PunjabKesariਸਾਲ 2009 'ਚ ਉਨ੍ਹਾਂ ਨੇ ਅਭਿਨੇਤਾ ਆਮਿਰ ਖਾਨ ਨਾਲ ਫਿਲਮ '3 ਇਡੀਅਟਸ' 'ਚ ਕੰਮ ਕੀਤਾ ਸੀ। ਫਿਲਮ ਸੁਪਰਹਿੱਟ ਸਿੱਧ ਹੋਈ ਸੀ।

PunjabKesari ਇਸ ਤੋਂ ਇਲਾਵਾ ਉਹ 'ਵਜ੍ਹਾ ਤੁਮ ਹੋ', 'ਹੇਟ ਸਟੋਰੀ 3', '1920 ਲੰਡਨ', 'ਰੰਗ ਦੇ ਬਸੰਤੀ', 'ਗੋਲਮਾਲ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News