B''Day Spl : ਦੋਸਤਾਂ ਦੀਆਂ ਮਹਿਫਲਾਂ ''ਚੋਂ ਪੰਜਾਬੀ ਫਿਲਮਾਂ ''ਚ ਆਉਣ ਦਾ ਸ਼ੈਰੀ ਮਾਨ ਦਾ ਸਬੱਬ

9/12/2019 11:40:26 AM

ਜਲੰਧਰ (ਬਿਊਰੋ) — 'ਯਾਰ ਅਣਮੁੱਲੇ' ਗੀਤ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਉੱਘੇ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 12 ਸਤੰਬਰ 1982 ਨੂੰ ਮੋਹਾਲੀ 'ਚ ਹੋਇਆ ਸੀ। ਸ਼ੈਰੀ ਮਾਨ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਕੇ ਮਿਊਜ਼ਿਕ ਇੰਡਸਟਰੀ 'ਚ ਵੱਖਰੀ ਪਛਾਣ ਕਾਇਮ ਕੀਤੀ ਹੈ। 

Image may contain: 1 person, smiling, standing, beard and outdoor

ਸਿਵਲ ਇੰਜੀਨੀਅਰ ਦੇ ਤੌਰ 'ਤੇ ਵੀ ਕਰ ਚੁੱਕੇ ਹਨ ਕੰਮ
ਸ਼ੈਰੀ ਮਾਨ ਨੇ ਮੋਹਾਲੀ ਤੋਂ ਮੈਟਰਿਕ ਕੀਤੀ ਅਤੇ ਜੀ. ਟੀ. ਵੀ. ਕਾਲਜ ਰੋਡੇ, ਮੋਗਾ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਪੜ੍ਹਾਈ ਖਤਮ ਕਰਨ ਉਪਰੰਤ ਉਹ ਵਾਪਸ ਮੋਹਾਲੀ ਆ ਗਏ ਸਨ ਅਤੇ ਇਕ ਸਿਵਲ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਨ ਲੱਗੇ। 

Image may contain: 1 person, beard and closeup

ਸ਼ੁਰੂ ਤੋਂ ਸੰਗੀਤ ਨਾਲ ਸੀ ਮੋਹ
ਸ਼ੈਰੀ ਮਾਨ ਨੂੰ ਹਮੇਸ਼ਾ ਸੰਗੀਤ ਦਾ ਬਹੁਤ ਸ਼ੌਕੀਨ ਸੀ ਅਤੇ ਉਹ ਹਮੇਸ਼ਾ ਆਪਣੇ ਵਿਹਲਾ ਸਮੇਂ ਗਾਉਣ 'ਚ ਬਤੀਤ ਕਰਦੇ ਸਨ। ਫਿਰ ਉਨ੍ਹਾਂ ਨੇ ਦੋਸਤਾਂ ਦੀਆਂ ਮਹਿਫਲਾਂ 'ਚ ਗਾਉਣਾ ਸ਼ੁਰੂ ਕਰ ਦਿੱਤਾ। ਦੋਸਤਾਂ ਨੂੰ ਉਨ੍ਹਾਂ ਦੇ ਗੀਤ ਤੇ ਅਵਾਜ਼ ਨਾਲ ਬੇਹੱਦ ਮੋਹ ਸੀ। ਦੋਸਤਾਂ ਨੇ ਉਨ੍ਹਾਂ ਨੂੰ ਇਕ ਪੇਸ਼ੇਵਰ ਗਾਇਕ ਬਣਨ ਲਈ ਉਤਸਾਹਿਤ ਕੀਤਾ ਪਰ ਉਸ ਸਮੇਂ ਤੱਕ ਕਰੀਅਰ ਦੇ ਤੌਰ ਤੇ ਸ਼ੈਰੀ ਮਾਨ ਨੇ ਗਾਉਣ ਬਾਰੇ ਸੋਚਿਆ ਨਹੀਂ ਸੀ।

Image may contain: 1 person, sitting

ਯਾਰ ਅਣਮੁੱਲੇ ਨਾਲ ਕੀਤੀ ਸੰਗੀਤਕ ਸਫਰ ਦੀ ਸ਼ੁਰੂਆਤ
ਦੱਸ ਦੇਈਏ ਕਿ ਮਸ਼ਹੂਰ ਗੀਤ 'ਯਾਰ ਅਣਮੁੱਲੇ' ਨਾਲ ਸ਼ੈਰੀ ਮਾਨ ਡੈਬਿਊ ਕੀਤਾ। ਉਂਝ ਉਨ੍ਹਾਂ ਦੇ ਸਾਰੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲਿਆ ਪਰ 'ਯਾਰ ਅਣਮੁੱਲੇ' ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਸੰਗੀਤ ਜਗਤ 'ਚ ਪੱਕੇ ਪੈਰੀ ਖੜ੍ਹੇ ਕੀਤਾ। 

Image may contain: 1 person, standing and outdoor

ਇਹ ਹਨ ਹਿੱਟ ਗੀਤ
ਸ਼ੈਰੀ ਮਾਨ ਦੇ ਤਕਰੀਬਨ ਸਾਰੇ ਗੀਤਾਂ ਨੂੰ ਦਰਸ਼ਕਾਂ ਨੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਉਨ੍ਹਾਂ ਦੇ ਸੁਪਰਹਿੱਟ ਗੀਤਾਂ ਦੀ ਕਤਾਰ ਕਾਫੀ ਲੰਬੀ ਹੈ, ਜਿਨ੍ਹਾਂ 'ਚ 'ਪੂਜਾ ਕਿਵੇਂ ਆ', 'ਹੈਸ਼ਟੈਗ', 'ਕੱਲਾ ਚੰਨ੍ਹ', 'ਵੱਡਾ ਬਾਈ' 'ਦਿਲ ਦਾ ਦਿਮਾਗ', 'ਸਾਡੇ ਆਲਾ', 'ਮੁੰਡਾ ਭਾਲ ਦੀ', '3 ਪੈੱਗ', 'ਹੋਸਟਲ', 'ਸਾਡੇ ਆਲਾ', 'ਕਿਊਟ ਮੁੰਡਾ', 'ਮੋਟਰ' ਅਤੇ '3 ਫਾਇਰ' ਵਰਗੇ ਗੀਤ ਸ਼ਾਮਲ ਹਨ। 

Image may contain: 1 person, outdoor

ਅਦਾਕਾਰੀ ਦੇ ਖੇਤਰ 'ਚ ਵੀ ਅਜਮਾ ਚੁੱਕੇ ਹਨ ਕਿਸਮਤ 
ਸ਼ੈਰੀ ਮਾਨ ਗੀਤਾਂ 'ਚ ਹੀ ਨਹੀਂ ਅਦਾਕਾਰੀ ਦੇ ਖੇਤਰ 'ਚ ਵੀ ਹੱਥ ਅਜਮਾ ਚੁੱਕੇ ਹਨ। ਉਨ੍ਹਾਂ ਨੇ 'ਓਏ ਹੋਏ ਪਿਆਰ ਹੋ ਗਿਆ', 'ਇਸ਼ਕ ਗਰਾਰੀ', 'ਨਿੱਕਾ ਜੈਲਦਾਰ', 'ਸੁਪਰਸਿੰਘ', 'ਨਿੱਕਾ ਜੈਲਦਾਰ 2', 'ਮੈਰਿਜ ਪੇਲਸ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਇੰਡਸਟਰੀ ਦਾ ਕਾਫੀ ਮਾਨ ਵਧਾਇਆ ਹੈ।

Image may contain: 1 person, standing, outdoor and nature



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News