''ਡਾਂਸ ਦੀਵਾਨੇ 2'' ਦੇ ਸੈੱਟ ''ਤੇ ਸ਼ਸ਼ਾਂਕ ਖੇਤਾਨ ਨੇ ਦਿਖਾਈ ਦਰਿਆਦਿਲੀ

6/17/2019 10:19:54 AM

ਮੁੰਬਈ (ਬਿਊਰੋ) — ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ ਸੀਜ਼ਨ 2' ਦਾ ਆਗਾਜ ਹੋ ਚੁੱਕਾ ਹੈ। ਸ਼ੋਅ 'ਚ ਉਂਝ ਤਾਂ ਹਾਸਿਆਂ ਦਾ ਖੂਬ ਤੜਕਾ ਲੱਗਦਾ ਹੈ ਪਰ ਇਕ ਪਲ ਅਜਿਹਾ ਆਇਆ ਜਦੋਂ ਸ਼ੋਅ 'ਚ ਪਹੁੰਚੇ ਸਾਰੇ ਲੋਕ ਇਮੋਸ਼ਨਲ ਹੋ ਗਏ। ਪਹਿਲੇ ਐਪੀਸੋਡ 'ਚ ਇਕ ਮੁਕਾਬਲੇਬਾਜ਼ ਨੇ ਆਪਣੀ ਬੀਮਾਰ ਮਾਂ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਜੱਜ ਅੱਗੇ ਆਏ। ਦਰਅਸਲ, ਜਮਸ਼ੇਦਪੁਰ ਦੇ ਰਹਿਣ ਵਾਲੇ 23 ਸਾਲ ਦੇ ਵਿਸ਼ਾਲ ਸੋਨਕਰ ਨੇ ਆਪਣੇ ਜ਼ਿੰਦਗੀ ਦਾ ਕਿੱਸਾ ਦੱਸਿਆ। ਉਸ ਦੇ ਸੰਘਰਸ਼ ਨੂੰ ਸੁਣ ਕੇ ਉਥੇ ਮੌਜੂਦਾ ਨਾ ਸਿਰਫ ਦਰਸ਼ਕ ਸਗੋਂ ਤਿੰਨੇ ਜੱਜ ਵੀ ਭਾਵੁਕ ਹੋ ਗਏ। ਵਿਸ਼ਾਲ ਨੇ ਸ਼ੋਅ 'ਚ ਹਿੱਸਾ ਲੈਣ ਲਈ ਡਿਲੀਵਰੀ ਬੁਆਏ ਦੀ ਨੌਕਰੀ ਛੱਡ ਦਿੱਤੀ।

ਵਿਸ਼ਾਲ ਨੇ ਦੱਸਿਆ ਕਿ 'ਮੇਰੀ ਮਾਂ ਨੂੰ ਆਰਥਰਾਈਟਿਸ ਦੀ ਬੀਮਾਰੀ ਹੈ। ਸ਼ੋਅ ਤੋਂ ਈਨਾਮੀ ਰਾਸ਼ੀ ਜਿੱਤ ਕੇ ਮੈਂ ਆਪਣੀ ਮਾਂ ਦੀ ਇਲਾਜ ਕਰਵਾਉਣਾ ਚਾਹੁੰਦਾ ਹਾਂ।' ਵਿਸ਼ਾਲ ਕੋਲੋ ਮਾਂ ਦੀ ਹਾਲਤ ਬਾਰੇ ਸੁਣ ਕੇ ਸ਼ੋਅ ਦੇ ਜੱਜ ਤੇ ਡਾਇਰੈਕਟਰ ਸ਼ਸ਼ਾਂਕ ਖੇਤਾਨ ਅੱਗੇ ਆਏ ਅਤੇ ਉਸ ਦੀ ਮਾਂ ਦੇ ਇਲਾਜ ਦੀ ਜ਼ਿੰਮੇਦਾਰੀ ਲਈ।ਇਸ ਦੌਰਾਨ ਸ਼ਸ਼ਾਂਕ ਖੇਤਾਨ ਨੇ ਵਿਸ਼ਾਲ ਨੂੰ ਡਾਂਸ ਅਤੇ ਕਰੀਅਰ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਵਿਸ਼ਾਲ ਦੀਆਂ ਗੱਲਾਂ ਸੁਣ ਤੇ ਸ਼ਸ਼ਾਂਕ ਖੇਤਾਨ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨੇ ਸਲਾਹ ਦਿੱਤੀ ਕਿ ਉਹ ਹਾਰ ਨਾ ਮੰਨੇ ਅਤੇ ਆਪਣੇ ਡਾਂਸ ਦੀ ਪ੍ਰੈਕਟਿਸ ਕਰੇ। ਸ਼ਸ਼ਾਂਕ ਖੇਤਾਨ ਨੇ ਸਟੇਜ 'ਤੇ ਆ ਕੇ ਵਿਸ਼ਾਲ ਨੂੰ ਕਿਹਾ, 'ਜ਼ਿੰਦਗੀ 'ਚ ਜਿੰਨੀਆਂ ਮਰਜੀ ਮੁਸ਼ਕਿਲਾਂ ਆਉਣ ਪਰ ਤੂੰ ਕਦੇ ਹਾਰ ਨਾ ਮੰਨੀ। ਆਪਣੀ ਮਾਂ ਨੂੰ ਚੰਗੇ ਡਾਕਟਰ ਕੋਲ ਲੈ ਜਾ। ਇਲਾਜ ਲਈ ਜਿੰਨੇ ਵੀ ਪੈਸੇ ਲੱਗਣਗੇ ਮੈਂ ਦੇਵਾਂਗਾ। ਤੂੰ ਸਿਰਫ ਡਾਂਸ 'ਤੇ ਧਿਆਨ ਦੇ।'

Image result for shashank-khaitan-financial-support-to-dance-deewane-2-contestant

ਦੱਸਣਯੋਗ ਹੈ ਕਿ ਸ਼ੋਅ ਨੂੰ ਮਾਧੁਰੀ ਦੀਕਸ਼ਿਤ, ਡਾਇਰੈਕਟਰ ਸ਼ਸ਼ਾਂਕ ਖੇਤਾਨ ਤੇ ਕੋਰੀਓਗ੍ਰਾਫਰ ਤੁਸ਼ਾਰ ਕਾਲਿਆ ਜੱਜ ਕਰ ਰਹੇ ਹਨ। ਉਥੇ ਹੀ ਅਰਜੁਨ ਬਿਜਲਾਨੀ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ। ਪਹਿਲਾ ਐਪੀਸੋਡ ਜਿਸ ਤਰ੍ਹਾਂ ਇਮੋਸ਼ਨਲ ਕਰਨ ਵਾਲਾ ਰਿਹਾ ਹੈ, ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਟੀ. ਆਰ. ਪੀ. ਰੇਟਿੰਗ 'ਚ ਜਗ੍ਹਾ ਬਣਾ ਪਾਉਂਦਾ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News