ਆਖਿਰ ਕਿਉਂ ਸ਼ਸ਼ੀ ਕਪੂਰ ਨੂੰ ''ਟੈਕਸੀ'' ਬੁਲਾਉਂਦੇ ਸਨ ਰਾਜ ਕਪੂਰ, ਜਾਣੋ ਮਜ਼ੇਦਾਰ ਕਿੱਸਾ

5/14/2020 10:17:49 AM

ਮੁੰਬਈ (ਬਿਊਰੋ) — ਬੀਤੇ ਜ਼ਮਾਨੇ ਦੇ ਦਿੱਗਜ ਅਭਿਨੇਤਾ ਸ਼ਸ਼ੀ ਕਪੂਰ ਇਕ ਜ਼ਮਾਨੇ 'ਚ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਸਨ। ਉਨ੍ਹਾਂ ਨੇ ਸਾਲ 1945 'ਚ ਐਕਟਿੰਗ 'ਚ ਡੈਬਿਊ ਕੀਤਾ ਸੀ। ਕੁਝ ਸਮੇਂ ਤੱਕ ਚਾਈਲਡ ਦੇ ਰੂਪ 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਕੋਲ ਘੱਟ ਉਮਰ 'ਚ ਵੀ ਫਿਲਮਾਂ ਦੇ ਕਈ ਆਫਰਸ ਆਉਣ ਲੱਗੇ, ਜਿਸ ਕਾਰਨ ਉਹ ਆਪਣਾ ਅੱਧਾ ਸਮਾਂ ਫਿਲਮਾਂ ਦੀ ਸ਼ੂਟਿੰਗ 'ਚ ਹੀ ਗੁਜਾਰਦੇ ਸਨ। ਹਮੇਸ਼ਾ ਕੰਮ 'ਚ ਰੁੱਝੇ ਰਹਿਣ ਕਾਰਨ ਉਨ੍ਹਾਂ ਦੇ ਭਰਾ ਉਨ੍ਹਾਂ ਨੂੰ ਟੈਕਸੀ ਬੁਲਾਉਂਦੇ ਸਨ।

ਇਸ ਗੱਲ ਦਾ ਖੁਲਾਸਾ ਇਕ ਸ਼ੋਅ 'ਚ ਸ਼ਸ਼ੀ ਕਪੂਰ ਦੇ ਭਤੀਜੇ ਅਤੇ ਰਾਜ ਕਪੂਰ ਦੇ ਬੇਟੇ ਰਿਸ਼ੀ ਕਪੂਰ ਨੇ ਕੀਤਾ ਸੀ। ਸ਼ੋਅ 'ਚ ਰਿਸ਼ੀ ਕਪੂਰ ਤੋਂ ਇਲਾਵਾ ਅਮਿਤਾਭ ਬੱਚਨ ਵੀ ਸਨ। ਅਮਿਤਾਭ ਬੱਚਨ ਕਹਿੰਦੇ ਹਨ, ''ਉਸ ਸਮੇਂ ਐਕਟਰੈੱਸ ਕੋਲ 2-3 ਫਿਲਮਾਂ ਹੁੰਦੀਆਂ ਸਨ ਪਰ ਸ਼ਸ਼ੀ ਕਪੂਰ ਕੋਲ ਘੱਟੋ-ਘੱਟ 25 ਫਿਲਮਾਂ ਹੁੰਦੀਆਂ ਸਨ। ਉਹ ਹਰ 2 ਘੰਟੇ 'ਚ ਕਿਸੇ ਨਾ ਕਿਸੇ ਜਗ੍ਹਾ ਸ਼ਾਟ ਦਿੰਦੇ ਰਹਿੰਦੇ ਸਨ।'' ਉਸਦੀ ਇਸ ਗੱਲ ਨੂੰ ਸੁਣ ਕੇ ਰਿਸ਼ੀ ਕਪੂਰ ਨੇ ਆਪਣੇ ਚਾਚਾ ਦਾ ਨਿਕਨੇਮ ਦਾ ਖੁਲਾਸਾ ਕੀਤਾ ਸੀ। ਰਿਸ਼ੀ ਕਪੂਰ ਨੇ ਕਿਹਾ, ''ਇਸ ਲਈ ਪਾਪਾ ਜੀ  (ਰਾਜ ਕਪੂਰ) ਉਨ੍ਹਾਂ ਨੂੰ (ਸ਼ਸ਼ੀ ਕਪੂਰ ਨੂੰ) ਟੈਕਸੀ ਕਹਿ ਕੇ ਬੁਲਾਉਂਦੇ ਸਨ।''

ਸ਼ਸ਼ੀ ਕਪੂਰ ਦੀਆਂ ਕੁਝ ਯਾਦਗਰ ਫਿਲਮਾਂ
ਸ਼ਸ਼ੀ ਕਪੂਰ ਨੇ ਸਾਲ 1945 ਤੋਂ ਲੈ ਕੇ 1998 ਤੱਕ ਫਿਲਮਾਂ 'ਚ ਆਉਣਾ ਯੋਗਦਾਨ ਦਿੱਤਾ ਹੈ। 'ਤਦਬੀਰ' ਨਾਲ ਡੈਬਿਊ ਕਰਨ ਤੋਂ ਬਾਅਦ ਉਨ੍ਹਾਂ ਨੇ 'ਆਗ', 'ਗੰਗ੍ਰਾਮ', 'ਆਵਾਰਾ' 'ਚ ਚਲਾਈਡ ਆਰਟਿਸਟ ਦੇ ਰੂਪ 'ਚ ਕੰਮ ਕੀਤਾ। ਫਿਰ 'ਧਰਮਪੁੱਤਰ' ਉਨ੍ਹਾਂ ਦੀ ਬਤੌਰ ਲੀਡ ਐਕਟਰ ਪਹਿਲੀ ਫਿਲਮ ਸੀ। ਇਸ ਤੋਂ ਬਾਅਦ ਤਾਂ ਉਨ੍ਹਾਂ ਨੇ 'ਜਬ ਜਬ ਫੂਲ ਖਿਲੇ', 'ਹਸੀਨਾ ਮਾਨ ਜਾਏਗੀ', 'ਸ਼ਰਮਿਲੀ', 'ਪਤੰਗ', 'ਚੋਰੀ ਚੋਰੀ', 'ਆ ਗਲੇ ਲਗ ਜਾ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News