ਇਸ ਵੱਡੀ ਵਜ੍ਹਾ ਕਰਕੇ ਸ਼ਤਰੂਘਣ ਸਿਨਹਾ ਨੇ ਕਦੇ ਨਹੀਂ ਦੇਖੀ 'ਸ਼ੋਅਲੇ' ਅਤੇ 'ਦੀਵਾਰ'

11/14/2017 5:14:49 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਪੋਰਟਿੰਗ ਰੋਲ ਨਿਭਾਉਂਦੇ ਹੋਏ ਕੀਤੀ ਸੀ ਜਲਦ ਹੀ ਉਹ ਵੱਡੇ ਪਰਦੇ ਤੇ ਖਲਨਾਇਕ ਦੇ ਤੌਰ 'ਤੇ ਨਜ਼ਰ ਆਉਣ ਲੱਗੇ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਪਰ ਉਨ੍ਹਾਂ ਦੀ ਐਕਟਿੰਗ ਨੂੰ ਦੇਖਦੇ ਹੋਏ ਅਤੇ ਦਰਸ਼ਕਾਂ ਵਿੱਚ ਉਨ੍ਹਾਂ ਲਈ ਵੱਧਦੇ ਹੋਏ ਪਿਆਰ ਨੂੰ ਦੇਖਦੇ ਹੋਏ ਨਿਰਦੇਸ਼ਕ ਨਿਰਮਾਤਾਵਾਂ ਨੂੰ ਉਨ੍ਹਾਂ ਨੂੰ ਹੀਰੋ ਦੀ ਭੂਮਿਕਾ ਵਿੱਚ ਦਿਖਾਉਣਾ ਪਿਆ ਅਤੇ ਇਸ ਤਰ੍ਹਾਂ ਉਹ ਖਲਨਾਇਕ ਤੋਂ ਨਾਇਕ ਬਣੇ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਵਿੱਚ ਕਈ ਫਿਲਮਾਂ ਵਿੱਚ ਕੰਮ ਕੀਤਾ ਪਰ 'ਦੀਵਾਰ' ਅਤੇ 'ਸ਼ੋਲੇ' ਫਿਲਮ ਵਿੱਚ ਕੰਮ ਨਾ ਕਰ ਪਾਉਣ ਦਾ ਅਫਸੋਸ ਉਨ੍ਹਾਂ ਨੂੰ ਅੱਜ ਵੀ ਹੈ। ਸ਼ਤਰੂਘਨ ਸਿਨਹਾ ਦੇ ਇਨਕਾਰ ਕਰਨ ਤੋਂ ਬਾਅਦ ਬਿੱਗ ਬੀ ਨੂੰ ਮਿਲੀਆਂ ਫਿਲਮਾਂ ਸ਼ਤਰੂਘਨ ਸਿਨਹਾ ਨੇ ਇੱਕ ਮੀਡੀਆ ਨਾਲ ਗੱਲ ਬਾਤ ਦੌਰਾਨ ਆਪਣੇ ਕਰੀਅਰ ਨਾਲ ਜੁੜੇ ਕਈ ਕਿੱਸੇ 'ਤੇ ਗੱਲ ਕੀਤੀ।

PunjabKesari

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਫਿਲਮ 'ਸ਼ੋਲੇ' ਅਤੇ 'ਦੀਵਾਰ' ਪਹਿਲਾਂ ਉਨ੍ਹਾਂ ਨੂੰ ਆਫਰ ਕੀਤੀ ਗਈ ਪਰ ਕਿਸੇ ਕਾਰਨ ਤੋਂ ਉਹ ਇੰਨਾ ਫਿਲਮਾਂ ਵਿੱਚ ਕੰਮ ਨਹੀਂ ਕਰ ਪਾਏ, ਜਿਸ ਤੋਂ ਬਾਅਦ ਇਨ੍ਹਾਂ ਫਿਲਮਾਂ ਵਿੱਚ ਅਮਿਤਾਭ ਬੱਚਨ ਨੇ ਕੰਮ ਕੀਤਾ ਅੱਜ ਉਹ ਸਦੀ ਦੇ ਮਹਾਨਾਇਕ ਬਣ ਗਏ। ਉਨ੍ਹਾਂ ਨੇ ਕਿਹਾ ਕਿ ਇਹ ਫਿਲਮਾਂ ਨਾ ਕਰਨ ਦਾ ਅਫਸੋਸ ਉਨ੍ਹਾਂ ਨੂੰ ਅੱਜ ਵੀ ਹੈ ਪਰ ਖੁਸ਼ੀ ਵੀ ਹੈ ਕਿ ਇਨ੍ਹਾਂ ਫਿਲਮਾਂ ਨੇ ਉਨ੍ਹਾਂ ਦੇ ਦੋਸਤ ਨੂੰ ਸਟਾਰ ਬਣਾ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਫਿਲਮਾਂ ਨੂੰ ਨਾ ਕਰਨਾ ਮੇਰੀ ਗਲਤੀ ਸੀ ਅਤੇ ਇਸ ਕਾਰਨ ਉਨ੍ਹਾਂ ਨੇ ਅੱਜ ਤੱਕ 'ਦੀਵਾਰ' ਅਤੇ 'ਸ਼ੋਲੇ' ਨਹੀਂ ਦੇਖੀ। ਇਸ ਤਰ੍ਹਾਂ ਵਿਲੇਨ ਤੋਂ ਹੀਰੋ ਬਣੇ ਸ਼ਤਰੂਘਨ ਫਿਲਮਾਂ ਵਿੱਚ ਖਲਨਾਇਕੀ ਦੀ ਆਪਣੀ ਪਛਾਣ ਤੇ ਸ਼ਤਰੂਘਨ ਸਿਨਹਾ ਨੇ ਕਿਹਾ, ''ਮੈਂ ਵਿਲੇਨ ਦੇ ਰੂਪ ਵਿੱਚ ਹੋ ਕੇ ਕੁੱਝ ਵੱਖਰਾ ਕੀਤਾ।

PunjabKesari

ਮੈਂ ਪਹਿਲਾਂ ਵਿਲੇਨ ਸੀ, ਜਿਸ ਦੇ ਪਰਦੇ ਤੇ ਆਉਂਦੇ ਹੀ ਤਾੜੀਆਂ ਵੱਜਦੀਆਂ ਸਨ ਅਜਿਹਾ ਕਦੇ ਨਹੀਂ ਹੋਇਆ। ਵਿਦੇਸ਼ਾਂ ਦੀਆਂ ਅਖਬਾਰਾਂ ਵਿੱਚ ਵੀ ਆਇਆ ਕਿ ਪਹਿਲੀ ਵਾਰ ਇੱਕ ਅਜਿਹਾ ਖਲਨਾਇਕ ਉੱਭਰ ਕੇ ਆਇਆ ਹੈ, ਜਿਸ ਤੇ ਤਾੜੀਆਂ ਵਜਦੀਆਂ ਹਨ। ਚੰਗੇ-ਚੰਗੇ ਵਿਲੇਨ ਆਏ ਪਰ ਕਦੇ ਕਿਸੇ ਦਾ ਤਾੜੀਆਂ ਨਾਲ ਸਵਾਗਤ ਨਹੀਂ ਹੋਇਆ। ਇਹ ਤਾੜੀਆਂ ਮੈਨੂੰ ਨਿਰਮਾਤਾਵਾਂ-ਨਿਰਦੇਸ਼ਕਾਂ ਤੱਕ ਲੈ ਗਈਆਂ। ਇਸ ਤੋਂ ਬਾਅਦ ਨਿਰਦੇਸ਼ਕ ਮੈਨੂੰ ਵਿਲੇਨ ਦੀ ਥਾਂ ਹੀਰੋ ਦੀ ਤਰ੍ਹਾਂ ਲੈਣ ਲੱਗ ਪਏ। ਉਨ੍ਹਾਂ ਨੇ ਦੱਸਿਆ ਇੱਕ ਫਿਲਮ ਆਈ ਸੀ 'ਬਾਬੁਲ ਕੀ ਗਲੀਆਂ', ਜਿਸ ਵਿੱਚ ਮੈਂ ਵਿਲੇਨ ਸੀ, ਸੰਜੇ ਖਾਨ ਹੀਰੋ ਅਤੇ ਹੇਮਾ ਮਾਲਿਨੀ ਹੀਰੋਇਨ ਸੀ। ਇਸ ਤੋਂ ਬਾਅਦ ਜੋ ਫਿਲਮ ਆਈ 'ਦੋ ਠੱਗ' ਉਸ ਵਿੱਚ ਮੈਂ ਹੀਰੋ ਸੀ ਅਤੇ ਹੀਰੋਇਨ ਹੇਮਾ ਮਾਲਿਨੀ ਸੀ।

PunjabKesari

ਮਨਮੋਹਨ ਦੇਸਾਈ ਨੂੰ ਕਈ ਫਿਲਮਾਂ ਵਿੱਚ ਆਪਣਾ ਕਲਾਈਮੈਕਸ ਨੂੰ ਬਦਲਣਾ ਪਿਆ। 'ਭਾਈ ਹੋ ਤੋ ਐਸਾ', 'ਰਾਮਪੁਰ ਕਾ ਲਕਸ਼ਮਣ' ਅਜਿਹੀਆਂ ਹੀ ਫਿਲਮਾਂ ਹਨ। ਹਾਲ ਹੀ ਵਿੱਚ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਦਾ ਕਹਿਣਾ ਹੈ ਕਿ ਦਬੰਗ ਗਰਲ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸ਼ਤਰੂਘਨ ਸਿਨਹਾ ਨੂੰ ਉਸ ਦੀ ਫਿਲਮ 'ਇਤਫਾਕ' ਬਹੁਤ ਹੀ ਪਸੰਦ ਆਈ ਹੈ। ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ ਅਤੇ ਅਕਸ਼ੇ ਖੰਨਾ ਦੀ ਫਿਲਮ 'ਇਤਫਾਕ' ਹਾਲ ਹੀ ਵਿਚ ਰਿਲੀਜ਼ ਹੋਈ ਹੈ। ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਫਿਲਮ ਦੇ ਰਹੱਸ ਤੋਂ ਕਾਫੀ ਰੋਮਾਂਚਿਤ ਹਨ ਅਤੇ ਇਸ ਵਿਚ ਅਕਸ਼ੇ ਖੰਨਾ ਵੱਲੋਂ ਨਿਭਾਏ ਗਏ ਪੁਲਸ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਖੁਦ ਨੂੰ ਪੁਲਸ ਦਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਦੀ ਕਲਪਨਾ ਕਰ ਰਹੇ ਹਨ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News