ਇਕ ਹਫਤੇ ''ਚ ਕਰੀਮ ਮੋਰਾਨੀ ਦੀ ਛੋਟੀ ਬੇਟੀ ਨੇ ਦਿੱਤੀ ''ਕੋਰੋਨਾ'' ਨੂੰ ਮਾਤ, ਦੂਜੀ ਰਿਪੋਰਟ ਆਈ ਨੈਗੇਟਿਵ

4/10/2020 3:17:31 PM

ਮੁੰਬਈ  (ਵੈੱਬ ਡੈਸਕ) - ਹਾਲ ਹੀ ਵਿਚ ਮਸ਼ਹੂਰ ਫਿਲਮ ਨਿਰਮਾਤਾ ਕਰੀਮ ਮੋਰਾਨੀ ਦੀ ਧੀ ਸ਼ਜਾ ਮੋਰਾਨੀ 'ਕੋਰੋਨਾ ਪਾਜ਼ੀਟਿਵ' ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਟੈਸਟ ਕੀਤਾ ਗਿਆ। ਪਰਿਵਾਰ ਦੇ ਟੈਸਟ ਵਿਚ ਪਤਾ ਲੱਗਾ ਕਿ ਸ਼ਜਾ ਮੋਰਾਨੀ ਤੋਂ ਇਲਾਵਾ ਉਸਦੀ ਭੈਣ ਜੋਆ ਮੋਰਾਨੀ ਅਤੇ ਪਿਤਾ ਕਰੀਮ ਮੋਰਾਨੀ ਵੀ 'ਕੋਰੋਨਾ ਪਾਜ਼ੀਟਿਵ' ਹੈ, ਜਿਸ ਤੋਂ ਬਾਅਦ ਤਿੰਨਾਂ ਦਾ ਹੀ ਇਲਾਜ ਚਾਲ ਰਿਹਾ ਹੈ ਪਰ ਹਾਲ ਹੀ ਵਿਚ ਖ਼ਬਰ ਸਾਹਮਣੇ ਹੈ ਕਿ ਸ਼ਜਾ ਮੋਰਾਨੀ ਹੁਣ ਠੀਕ ਹੋ ਗਈ ਹੈ।

ਖ਼ਬਰਾਂ ਮੁਤਾਬਿਕ 'ਕੋਰੋਨਾ ਪਾਜ਼ੀਟਿਵ' ਆਈ ਸ਼ਜਾ ਮੋਰਾਨੀ ਦੀ ਦੂਜੀ ਰਿਪੋਰਟ ਨੈਗੇਟਿਵ ਆਈ ਹੈ। ਕਰੀਮ ਮੋਰਾਨੀ ਦੇ ਪਰਿਵਾਰ ਦੇ ਇਕ ਕਰੀਬੀ ਤੋਂ ਪਤਾ ਲਗਾ ਕਿ 'ਸ਼ਜਾ ਦੀ ਦੂਜੀ ਰਿਪੋਰਟ ਨੈਗੇਟਿਵ ਆਈ ਹੈ ਪਰ ਫਿਰ ਵੀ ਉਸਦਾ ਇਕ ਵਾਰ ਹੋਰ ਟੈਸਟ ਕੀਤਾ ਜਾਵੇਗਾ। ਅਗਲੀ ਰਿਪੋਰਟ ਕੱਲ ਆਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਕਲ ਉਸਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਅਤੇ ਉਹ ਘਰ ਜਾ ਸਕੇਗੀ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਮੁੰਬਈ ਦੇ ਜੁਹੂ ਵਿਚ ਰਹਿਣ ਵਾਲੇ ਪ੍ਰੋਡਿਊਸਰ ਕਰੀਮ ਮੋਰਾਨੀ ਦੀ ਬੇਟੀ ਸ਼ਜਾ ਅਤੇ ਜੋਆ ਵੀ ਕੋਰੋਨਾ ਪਾਜ਼ੀਟਿਵ ਆਈਆਂ ਸਨ। ਹਾਲਾਂਕਿ ਸ਼ਜਾ ਵਿਚ ਕੋਈ ਵੀ ਕੋਰੋਨਾ ਦੇ ਲੱਛਣ ਨਹੀਂ ਸਨ ਫਿਰ ਵੀ ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News