ਇਸ ਅਦਾਕਾਰਾ ਦੇ ''ਕੋਰੋਨਾ ਪਾਜ਼ੀਟਿਵ'' ਹੋਣ ਦੀ ਖ਼ਬਰ ਨੇ ਉਡਾਏ ਸਭ ਦੇ ਹੋਸ਼
4/8/2020 2:34:49 PM
ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਕਈ ਸਿਤਾਰੇ 'ਕੋਰੋਨਾ ਪਾਜ਼ੀਟਿਵ' ਪਾਏ ਗਏ ਹਨ। ਬੀਤੇਂ ਦਿਨੀਂ ਨਿਰਮਾਤਾ ਕਰੀਮ ਮੋਰਾਨੀ ਦੀਆਂ ਦੋਵੇਂ ਬੇਟੀਆਂ ਅਤੇ ਅਭਿਨੇਤਾ ਪੂਰਬ ਕੋਹਲੀ ਪੂਰੇ ਪਰਿਵਾਰ ਸਮੇਤ 'ਕੋਰੋਨਾ ਪਾਜ਼ੀਟਿਵ' ਪਾਏ ਗਏ। ਹੁਣ ਅਦਾਕਾਰਾ ਸ਼ੇਫਾਲੀ ਸ਼ਾਹ ਦੇ 'ਕੋਰੋਨਾ ਪਾਜ਼ੀਟਿਵ' ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੇਫ਼ਲੀ ਦੇ ਫੇਸਬੁੱਕ 'ਤੇ 'ਕੋਰੋਨਾ ਪਾਜ਼ੀਟਿਵ' ਹੋਣ ਦੀ ਗੱਲ ਲਿਖੀ ਗਈ, ਜਿਸ ਤੋਂ ਬਾਅਦ ਖੁਦ ਉਹ ਸਾਹਮਣੇ ਆਈ ਤੇ ਸਾਰਾ ਸੱਚ ਦੱਸਿਆ।
ਵੈੱਬ ਸੀਰੀਜ਼ 'ਦਿੱਲੀ ਕਰਾਇਮ' ਨਾਲ ਚਰਚਾ ਆਈ ਸੇਫ਼ਲੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖ ਕੇ ਦੱਸਿਆ ਕਿ, ''ਮੈਨੂੰ ਤੇ ਪਰਿਵਾਰ ਨੂੰ ਕੋਰੋਨਾ ਨਹੀਂ ਹੈ। ਅਸੀਂ ਪੂਰੀ ਤਰ੍ਹਾਂ ਠੀਕ ਹਾਂ। ਮੇਰਾ ਫੇਸਬੁੱਕ ਅਕਾਊਂਟ ਹੈਂਕ ਹੋ ਗਿਆ ਸੀ।'' ਸੇਫ਼ਲੀ ਨੇ ਦੱਸਿਆ ਕਿ ਮੇਰਾ ਫੇਸਬੁੱਕ ਅਕਾਊਂਟ ਹੋ ਗਿਆ ਸੀ। ਸਵੇਰੇ ਜਦੋ ਮੈਨੂੰ ਜਾਗ ਆਈ ਤਾਂ ਲੋਕਾਂ ਦੇ ਕਾਫੀ ਮੈਸੇਜ ਆਏ ਸਨ। ਉਹ ਚਿੰਤਾ ਜਾਹਿਰ ਕਰ ਰਹੇ ਸਨ। ਸਭ ਤੋਂ ਚੰਗੀ ਗੱਲ ਕਿ ਉਨ੍ਹਾਂ ਨੇ ਆਪਣਾ ਨੰਬਰ ਵੀ ਸ਼ੇਅਰ ਕੀਤਾ ਅਤੇ ਕਿਹਾ ਕਿ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾ ਦੱਸਣਾ। ਇਹ ਉਹ ਲੋਕ ਸਨ, ਜਿਨ੍ਹਾਂ ਨੂੰ ਸ਼ਾਇਦ ਮੈਂ ਇਕ ਅੱਧੀ ਵਾਰ ਮਿਲੀ ਸੀ ਅਤੇ ਨਹੀਂ ਵੀ ਮਿਲੀ ਸੀ ਸ਼ਾਮਿਲ ਸਨ। ਸੇਫ਼ਲੀ ਨੇ ਅੱਗੇ ਦੱਸਿਆ, ''ਉਨ੍ਹਾਂ 'ਚੋਂ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਸਨ ਕਿ ਇਹ ਤੁਹਾਡੀ ਆਵਾਜ਼ ਨਹੀਂ ਲੱਗ ਰਹੀ ਹੈ। ਦੋਸਤਾਂ ਅਤੇ ਫੈਨਜ਼ ਦੇ ਇਨ੍ਹਾਂ ਮੈਸੇਜਸ ਨੇ ਮੇਰਾ ਦਿਲ ਛੂਹ ਲਿਆ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ