ਪਾਰਸ ’ਤੇ ਭੜਕੇ ਸ਼ੇਫਾਲੀ ਦੇ ਪਤੀ ਪਰਾਗ ਤਿਆਗੀ, ਬੋਲੇ ਉਸ ਨੂੰ ਇਲਾਜ ਦੀ ਜ਼ਰੂਰਤ

12/4/2019 12:36:30 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਚੱਲ ਰਿਹਾ ਹਾਈਵੋਲਟੇਜ਼ ਡਰਾਮਾ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਕਾਰਨ ਸ਼ੋਅ ਨੂੰ ਹੁਣ ਇਕ ਮਹੀਨੇ ਲਈ ਹੋਰ ਵਧਾ ਦਿੱਤਾ ਗਿਆ ਹੈ। ਸ਼ੋਅ ਵਿਚ ਪਾਰਸ ਅਤੇ ਸ਼ੇਫਾਲੀ ਦੀ ਆਏ ਦਿਨ ਕਿਸੇ ਨਾ ਕਿਸੇ ਗੱਲ ’ਤੇ ਲੜਾਈ ਹੋ ਜਾਂਦੀ ਹੈ। ਬੀਤੇ ਐਪੀਸੋਡ ਵਿਚ ਪਾਰਸ ਨੇ ਸ਼ੇਫਾਲੀ ਨੂੰ ਬੁੱਢੀ ਕਿਹਾ ਸੀ। ਸ਼ੇਫਾਲੀ ਨੂੰ ਬੁੱਢੀ ਕਹਿਣਾ ਉਨ੍ਹਾਂ ਦੇ ਪਤੀ ਪਰਾਗ ਤਿਆਗੀ ਨੂੰ ਪਸੰਦ ਨਾ ਆਇਆ। ਇਸ ਕਾਰਨ ਉਹ ਬਹੁਤ ਗੁੱਸੇ ਵਿਚ ਹਨ।
PunjabKesari
ਗੱਲਬਾਤ ਦੌਰਾਨ ਪਰਾਗ ਨੇ ਕਿਹਾ,‘‘ਪਾਰਸ ਨੂੰ ਮੈਂ ਦੇਖ ਰਿਹਾ ਹਾਂ। ਉਹ ਸ਼ੇਫਾਲੀ ਲਈ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰ ਰਿਹਾ ਹੈ, ਜੋ ਮੁਆਫੀ ਦੇ ਲਾਇਕ ਨਹੀਂ ਹਨ। ਉਸ ਨੂੰ ਲੱਗਦਾ ਹੈ ਕਿ ਉਹ ਹੀ ਸ਼ੋਅ ਚਲਾ ਰਿਹਾ ਹੈ। ਪਾਰਸ ਨੇ ਕਿਹਾ ਸੀ ਕਿ ਰੱਖੋ ਉਹ ਮੁਕਾਬਲੇਬਾਜ਼ ਜੋ ਸ਼ੋਅ ਚਲਾ ਰਹੇ ਹਨ। ਕੀ ਉਹ ਬਿੱਗ ਬੌਸ ਦੀ ਕਰੈਡੀਬੀਲਿਟੀ ’ਤੇ ਸਵਾਲ ਚੁੱਕ ਰਿਹਾ ਹੈ।’’ ਪਰਾਗ ਨੇ ਕਿਹਾ,‘‘ਇਹ ਬਕਵਾਸ ਹੈ। ਸ਼ੇਫਾਲੀ 34 ਦੀ ਹੈ ਅਤੇ ਉਹ 31 ਦਾ। ਉਸ ਦੀ ਗੰਦੀ ਸੋਚ ਦਿਖਾਈ ਦੇ ਰਹੀ ਹੈ। ਉਹ ਕਿਸੇ ਲੜਕੀ ਦੀ ਇੱਜ਼ਤ ਨਹੀਂ ਕਰਦਾ। ਉਹ ਲੜਕੀਆਂ ਦੇ ਸਾਹਮਣੇ ਗਾਲ੍ਹਾਂ ਦਿੰਦਾ ਹੈ। ਉਸ ਨੂੰ ਅਹਿਸਾਸ ਹੀ ਨਹੀਂ ਹੈ ਕਿ ਉਹ ਕੀ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਮੈਡੀਕਲ ਹੈਲਪ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਪਰਾਗ ਨੇ ਕਿਹਾ ਜੇਕਰ ਪਾਰਸ ਮੇਰੀ ਪਤਨੀ ਨੂੰ ਬੁੱਢੀ ਕਹੇਗਾ, ਜਦਕਿ ਉਹ ਸਿਰਫ 34 ਦੀ ਹੈ ਤਾਂ ਉਹ ਵੀ ਬੁੱਢਾ ਹੈ ਕਿਉਂਕਿ ਮੇਰੀ ਪਤਨੀ 34 ਦੀ ਹੈ ਅਤੇ ਪਾਰਸ 31 ਦਾ। ਉਹ ਸਿਰਫ ਸ਼ੇਫਾਲੀ ਨਾਲੋਂ 3 ਸਾਲ ਛੋਟਾ ਹੈ ਕੀ ਉਹ ਖੁੱਦ ਨੂੰ ਬੱਚਾ ਸਮਝਦਾ ਹੈ?’’
PunjabKesari
ਗੁੱਸੇ ਵਿਚ ਪਰਾਗ ਨੇ ਕਿਹਾ,‘‘ਜਿੱਥੇ ਗੱਲ ਮੇਰੀ ਪਤਨੀ ਦੀ ਆਵੇਗੀ ਤਾਂ ਮੈਂ ਸਾਹਮਣੇ ਵਾਲੇ ਨੂੰ ਉਨ੍ਹਾਂ ਦੀ ਜਗ੍ਹਾ ਚੰਗੀ ਤਰ੍ਹਾਂ ਦਿਖਾਵੇਗਾ। ਪਾਰਸ ਇਕ ਨਾਲੀ ਦਾ ਕੀੜਾ ਹੈ। ਜਿਸ ਤਰ੍ਹਾਂ ਪਾਰਸ ਨੇ ਸ਼ੇਫਾਲੀ ਨੂੰ ਟਰੀਟ ਕੀਤਾ ਉਂਝ ਕੋਈ ਨਹੀਂ ਕਰ ਸਕਦਾ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News