ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਦੀ ਖੁੱਲ੍ਹੀ ਕਿਸਮਤ, ਮਿਲੀ ਪੰਜਾਬੀ ਫਿਲਮ

5/7/2020 3:30:58 PM

ਮੁੰਬਈ (ਬਿਊਰੋ) — 'ਬਿੱਗ ਬੌਸ 13' ਤੋਂ ਬਾਅਦ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਕਾਫੀ ਮਸ਼ਹੂਰ ਹੋ ਗਈ ਹੈ। ਇਸ ਸ਼ੋਅ ਤੋਂ ਉਸ ਨੂੰ ਕਾਫੀ ਪਿਆਰ ਮਿਲਿਆ। ਸ਼ੋਅ ਵਿਚ ਸ਼ਹਿਨਾਜ਼ ਕੌਰ ਗਿੱਲ ਦੇ ਭਰਾ ਸ਼ਹਿਬਾਜ਼ ਵੀ ਕਨੈਕਸ਼ਨ ਬਣ ਕੇ ਪਹੁੰਚੇ ਸਨ। ਉਹ ਸ਼ਹਿਨਾਜ਼ ਨੂੰ ਸਪੋਰਟ ਕਰਨ ਲਈ ਸ਼ੋਅ ਵਿਚ ਆਏ ਸਨ। ਉਹ 2-3 ਦਿਨ ਸ਼ੋਅ ਵਿਚ ਰੁੱਕੇ ਰਹੇ ਸਨ। ਸ਼ਹਿਨਾਜ਼ ਵਾਂਗ ਹੀ ਉਸ ਦੇ ਭਰਾ ਸ਼ਹਿਬਾਜ਼ ਨੂੰ ਵੀ ਕਾਫੀ ਪਿਆਰ ਮਿਲਿਆ ਸੀ। ਲੋਕਾਂ ਨੇ ਉਸ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ।

ਪੰਜਾਬੀ ਫਿਲਮ ਵਿਚ ਨਜ਼ਰ ਆਏਗਾ ਸ਼ਹਿਬਾਜ਼
ਸ਼ਹਿਬਾਜ਼ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਦੇ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਦਾ ਵੀ ਹਿੱਸਾ ਸਨ। ਸ਼ਹਿਬਾਜ਼ ਦੀ ਚੰਗੀ ਫੈਨ ਫਾਲੋਇੰਗ ਹੋ ਗਈ ਹੈ। ਸ਼ਹਿਬਾਜ਼ ਗਿੱਲ ਹੁਣ ਇਕ ਪੰਜਾਬੀ ਫਿਲਮ ਕਰਨ ਵਾਲਾ ਹੈ। ਫਿਲਮ ਵਿਚ 'ਮੁਝਸੇ ਸ਼ਾਦੀ ਕਰੋਗੇ' ਦੇ ਮੁਕਾਬਾਲੇਬਾਜ਼ ਮਯੂਰ ਵਰਮਾ ਨਾਲ ਨਜ਼ਰ ਆਉਣਗੇ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਮਯੂਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਮਯੂਰ ਨੇ ਕਿਹਾ, ''ਮੈਂ ਪਹਿਲੀ ਵਾਰ ਪੰਜਾਬੀ ਫਿਲਮ ਕਰਨ ਜਾ ਰਿਹਾ ਹੈ। ਸ਼ਹਿਬਾਜ਼ ਵੀ ਇਸ ਦਾ ਹਿੱਸਾ ਹੈ। ਅਸੀਂ ਫਿਲਮ ਵਿਚ ਵਿਲੇਨ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਵਿਚ ਸਾਡੇ ਮੇਜਰ ਫਾਈਟ ਸੀਕਵੈਂਸ ਵੀ ਹਨ। ਇਹ 60 ਦਿਨ ਦਾ ਸ਼ੈਡਿਊਲ ਹੈ। ਜਿਵੇਂ ਹੀ ਲੌਕ ਡਾਊਨ ਖਤਮ ਹੋਵੇਗਾ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।

ਦੱਸਣਯੋਗ ਹੈ ਕਿ ਸ਼ਹਿਬਾਜ਼ ਦੇ 'ਬਿੱਗ ਬੌਸ' ਦੇ ਅਗਲੇ ਸੀਜ਼ਨ ਵਿਚ ਐਂਟਰੀ ਦੀਆਂ ਵੀ ਖਬਰਾਂ ਵੀ ਆਈਆਂ ਸਨ। ਖਬਰਾਂ ਸਨ ਕਿ ਮੇਕਰਸ ਨੇ ਸ਼ਹਿਬਾਜ਼ ਨੂੰ 'ਬਿੱਗ ਬੌਸ 14' ਲਈ ਅਪਰੋਚ ਕੀਤਾ ਹੈ। ਹਾਲਾਂਕਿ ਹਾਲੇ ਤੱਕ ਮੇਕਰਸ ਅਤੇ ਸ਼ਹਿਬਾਜ਼ ਵਲੋਂ ਕੋਈ ਆਫੀਸ਼ੀਅਲ ਅਨਾਊਂਸਮੈਂਟ ਜਾਂ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਸ਼ਹਿਬਾਜ਼ ਦੀ ਅਗਲੇ ਸੀਜ਼ਨ ਵਿਚ ਐਂਟਰੀ ਕੰਫਰਮ ਮੰਨੀ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News