ਸ਼ਹਿਨਾਜ਼ ਨੇ ਖੋਲ੍ਹਿਆ ਰਾਜ਼, ਦੱਸਿਆ ਖਰਾਬ ਅੰਗਰੇਜ਼ੀ ਹੋਣ ਦੇ ਬਾਵਜੂਦ ਕਿਵੇਂ ਲਿਖਦੀ ਹੈ ਜ਼ਬਰਦਸਤ ਕੈਪਸ਼ਨ

6/5/2020 8:44:53 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫੇਮ ਪੰਜਾਬੀ ਗਾਇਕਾ ਸ਼ਹਿਨਾਜ਼ ਕੌਰ ਗਿੱਲ ਦੀ ਪੰਜਾਬੀ ਅਤੇ ਹਿੰਦੀ ਕਾਫੀ ਚੰਗੀ ਹੈ ਪਰ ਅੰਗਰੇਜ਼ੀ 'ਚ ਉਸ ਦਾ ਹੱਥ ਕਾਫੀ ਟਾਈਟ (ਘੁਟਵਾਂ) ਹੈ। ਇਹ ਗੱਲ ਸ਼ਹਿਨਾਜ਼ ਕੌਰ ਗਿੱਲ ਨੇ 'ਬਿੱਗ ਬੌਸ' ਦੌਰਾਨ ਕਈ ਵਾਰ ਸ਼ੋਅ 'ਚ ਆਖੀ ਹੈ ਕਿ ਉਸ ਦੀ ਅੰਗਰੇਜ਼ੀ ਬਹੁਤ ਖਰਾਬ ਹੈ। ਕਈ ਵਾਰ ਇਸ ਵਜ੍ਹਾ ਕਾਰਨ ਉਹ ਖੁਦ ਦਾ ਮਜ਼ਾਕ ਉਡਾ ਲੈਂਦੀ ਸੀ ਪਰ 'ਬਿੱਗ ਬੌਸ' ਦੇ ਘਰ ਤੋਂ ਆਉਣ ਮਗਰੋਂ ਸ਼ਹਿਨਾਜ਼ ਜਦੋਂ ਵੀ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਕੈਪਸ਼ਨ ਇੰਗਲਿੰਸ਼ 'ਚ ਹੀ ਲਿਖੀ ਹੁੰਦੀ ਹੈ। ਉਹ ਵੀ ਚੰਗੀ ਕੈਪਸ਼ਨ। ਸ਼ਹਿਨਾਜ਼ ਜਦੋਂ ਵੀ ਆਪਣੀ ਤਸਵੀਰ ਸ਼ੇਅਰ ਕਰਦੀ ਹੈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਦੀ ਇੰਗਲਿੰਸ਼ ਨੂੰ ਲੈ ਕੇ ਸਵਾਲ ਕਰਦੇ ਹਨ। ਤਾਂ ਸ਼ਹਿਨਾਜ਼ ਨੇ ਹੁਣ ਇੰਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਇੰਗਲਿੰਸ਼ ਕੈਪਸ਼ਨ ਦੀ ਸੱਚਾਈ ਦੱਸੀ ਹੈ।

PunjabKesari
ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ 'Life is not a problem to be solved, but a reality to be experienced।' ਮਤਲਬ ਜ਼ਿੰਦਗੀ ਕੋਈ ਸਮੱਸਿਆ ਨਹੀਂ ਜਿਸ ਨੂੰ ਹੱਲ ਕੀਤਾ ਜਾਵੇ, ਇਹ ਸੱਚਾਈ ਹੈ ਜਿਸ ਤੋਂ ਤਜ਼ਰਬਾ ਲਿਆ ਜਾਵੇ। ਤਸਵੀਰ ਨਾਲ ਸ਼ਹਿਨਾਜ਼ ਨੇ ਕੈਪਸ਼ਨ ਤੋਂ ਇਲਾਵਾ ਇਕ ਕੁਮੈਂਟ ਵੀ ਕੀਤਾ ਹੈ, ਜਿਸ 'ਚ ਉਸ ਨੇ ਇੰਗਲਿਸ਼ ਕੈਪਸ਼ਨ ਦੀ ਸੱਚਾਈ ਦੱਸੀ। ਸ਼ਹਿਨਾਜ਼ ਨੇ ਲਿਖਿਆ, 'ਸਭ ਪੁੱਛਦੇ ਹਨ ਕਿ ਤੁਹਾਨੂੰ ਤਾਂ ਇਗਲਿੰਸ਼ ਨਹੀਂ ਆਉਂਦੀ ਤਾਂ ਸਟੇਟਸ ਇੰਗਲਿੰਸ਼ 'ਚ ਕਿਵੇਂ ਲਿਖਦੇ ਹੋ? ਜੋ ਵੀ ਮੇਰੇ ਦਿਮਾਗ 'ਚ ਵਿਚਾਰ ਆਉਂਦਾ ਹੈ ਮੈਂ ਉਹ ਆਪਣੀ ਮੈਨੇਜਮੈਂਟ ਟੀਮ ਨੂੰ ਦੱਸਦੀ ਹਾਂ ਤੇ ਉਹ ਇੰਗਲਿੰਸ਼ 'ਚ ਪੋਸਟ ਹੋ ਜਾਂਦਾ ਹੈ...ਸਿੰਪਲ। ਲਵ ਯੂ ਆਲ।'


ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਖਤਮ ਹੋਣ ਤੋਂ ਬਾਅਦ ਆਪਣੇ ਸ਼ੋਅ 'ਮੁਝਸੇ ਸਾਂਦੀ ਕਰੋਗੇ' ਨੂੰ ਲੈ ਕੇ ਖੂਬ ਸੁਰਖੀਆਂ 'ਚ ਰਹੀ। ਇਸ ਸ਼ੋਅ 'ਚ ਉਨ੍ਹਾਂ ਨਾਲ ਪਾਰਸ ਛਾਬੜਾ ਸਨ। ਤਾਲਾਬੰਦੀ ਕਾਰਨ ਇਸ ਸ਼ੋਅ ਨੂੰ ਅੱਧ 'ਚ ਹੀ ਬੰਦ ਕਰਨਾ ਪਿਆ। ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨਾਲ ਵੀ ਕਾਫੀ ਲਾਈਮਲਾਈਟ ਲੁੱਟੀ। ਸ਼ਹਿਨਾਜ਼ ਹਮੇਸ਼ਾ ਉਨ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਅਜਿਹੀ ਗੱਲ ਕਰਦੇ ਸਨ, ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News