ਸ਼ਹਿਨਾਜ਼ ਨੇ ਨੈਸ਼ਨਲ ਟੀ. ਵੀ. ’ਤੇ ਫਿਰ ਉੱਡਾਇਆ ਹਿਮਾਂਸ਼ੀ ਦਾ ਮਜ਼ਾਕ, ਵੀਡੀਓ ਵਾਇਰਲ

3/7/2020 4:58:57 PM

ਨਵੀਂ ਦਿੱਲੀ (ਬਿਊਰੋ) : ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ ਪੰਜਾਬ ਦੀ ਸਿੰਗਿੰਗ ਇੰਡਸਟਰੀ ਦਾ ਚਰਚਿਤ ਨਾਂ ਹੈ ਤੇ ਇਨ੍ਹਾਂ ਦੋਵਾਂ ਦੀ ‘ਕੈਟ ਫਾਈਟ’ ਦਾ ਵੀ ਪੂਰਾ ਪੰਜਾਬ ਗਵਾਹ ਹੈ। ਇਸ ਤੋਂ ਇਲਾਵਾ ਇਹ ਦੋਵੇਂ ਹੀ ‘ਬਿੱਗ ਬੌਸ’ ਦੇ ਸਭ ਤੋਂ ਚਰਚਿਤ ਸੀਜ਼ਨ 13 ’ਚ ਨਜ਼ਰ ਆ ਚੁੱਕੀਆਂ ਹਨ। ਇਨ੍ਹਾਂ ਦੋਵਾਂ ਦੀ ਕੰਟਰੋਵਰਸੀ ਪੂਰੇ ਦੇਸ਼ ਸਾਹਮਣੇ ਆ ਗਈ ਸੀ। ਦਰਅਸਲ, ਹਿਮਾਂਸ਼ੀ ਤੇ ਸ਼ਹਿਨਾਜ਼ ਆਪਣੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਝਗੜਿਆਂ ਤੋਂ ਬਾਅਦ ਸੁਰਖੀਆਂ ’ਚ ਆਈਆਂ ਸਨ ਅਤੇ ਹੁਣ ਇਕ ਵਾਰ ਫਿਰ ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਗੀਤ ਦਾ ਮਜ਼ਾਕ ਬਣਾਇਆ ਹੈ। ਸ਼ਹਿਨਾਜ਼ ਗਿੱਲ ਕਲਰਸ ਚੈਨਲ ਦੇ ਸ਼ੋਅ ‘ਮੁਝਸੇ ਸ਼ਾਦੀ ਕਰੋਗੇ’ ’ਚ ਨਜ਼ਰ ਆ ਰਹੀ ਹੈ। ਇਸ ਸ਼ੋਅ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ’ਚ ਸ਼ਹਿਨਾਜ਼ ਹਿਮਾਂਸ਼ੀ ਦੇ ਗੀਤ ਦਾ ਮਜ਼ਾਕ ਬਣਾਉਂਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

( COPYRIGHT ALL RESERVED to voot , COLORS , VIACOM and ENDEMOL SHINE ) Yeh nahi sudhergi !!! 😂 Shehnaz Kaur entertains the housemates with her impression of Himanshi Khurana. Tune in to this unseen clip as she mimics one of Himanshi's music videos, only on Voot! #SHEHNAAZGILL #himanshikhurana #bb13

A post shared by MUJHSE SHAADI KROGE (@mujhse.shaadi.kroge) on Mar 5, 2020 at 9:45pm PST


ਦੱਸ ਦਈਏ ਕਿ ‘ਬਿੱਗ ਬੌਸ 13’ ਤੋਂ ਬਾਹਰ ਨਿਕਲਦੇ ਹੀ ਹਿਮਾਂਸ਼ੀ ਖੁਰਾਨਾ ਨੇ ‘ਓਦੀ ਸ਼ਰੇਆਮ’ ਟਾਈਟਲ ਦਾ ਇਕ ਗੀਤ ਰਿਲੀਜ਼ ਕੀਤਾ ਸੀ। ਇਸ ਗੀਤ ’ਚ ਹਿਮਾਂਸ਼ੀ ਨੇ ਖੁਦ ਹੀ ਮਾਡਲਿੰਗ ਕੀਤੀ ਹੈ। ‘ਮੁਝਸੇ ਸ਼ਾਦੀ ਕਰੋਗੇ’ ਸ਼ੋਅ ਦਾ ਇਕ ਅਣਦੇਖਿਆ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ’ਚ ਸ਼ਹਿਨਾਜ਼ ਸ਼ੋਅ ਦੇ ਮੁਕਾਬਲੇਬਾਜ਼ ਮੰਯੂਰ ਦੇ ਸਾਹਮਣੇ ਹਿਮਾਂਸ਼ੀ ਦੇ ਇਸ ਗੀਤ ’ਤੇ ਉਸ ਦੀ ਐਕਟਿੰਗ ਦਾ ਮਜ਼ਾਕ ਉੱਡਾਉਂਦੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਹਿਮਾਂਸ਼ੀ ਤੇ ਸ਼ਹਿਨਾਜ਼ ’ਚ ਕੁਝ ਸਾਲ ਪਹਿਲਾਂ ਖੂਬ ਵਿਵਾਦ ਹੋਇਆ ਸੀ। ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਇਕ ਗੀਤ ਦਾ ਖੂਬ ਮਜ਼ਾਕ ਉੱਡਾਇਆ ਸੀ ਤੇ ਦੋਵਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਸਾਹਮਣੇ ਇਕ-ਦੂਜੇ ਵਿਰੁੱਧ ਗੱਲਾਂ ਕੀਤੀ ਸੀ ਪਰ ਬਿੱਗ ਬੌਸ ’ਚ ਆਉਣ ਤੋਂ ਬਾਅਦ ਇਨ੍ਹਾਂ ਦੋਵਾਂ ਦੇ ਰਿਸ਼ਤੇ ’ਚ ਆਈ ਦਰਾਰ ’ਚ ਕਾਫੀ ਸੁਧਾਰ ਹੋਇਆ ਸੀ।

 

ਇਹ ਵੀ ਦੇਖੋ : 'ਸਿਡਨਾਜ਼' ਸੁਣ ਕੇ ਸਿਧਾਰਥ ਨੂੰ ਆਇਆ ਗੁੱਸਾ, ਦੇਖ ਸ਼ਹਿਨਾਜ਼ ਨੂੰ ਵੀ ਲੱਗੇਗਾ ਝਟਕਾ (ਵੀਡੀਓ)ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News