ਚਾਇਨਾ ਵਾਲਿਆਂ ਨੂੰ ਸ਼ਹਿਨਾਜ਼ ਕੌਰ ਗਿੱਲ ਦੀ ਚੇਤਾਵਨੀ (ਵੀਡੀਓ)

4/23/2020 2:53:24 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਕੌਰ ਗਿੱਲ ਚਾਇਨਾ ਵਾਲਿਆਂ ਨੂੰ ਆਪਣੇ ਅੰਦਾਜ਼ ਵਿਚ ਚੇਤਾਵਨੀ ਦਿੰਦੇ ਹੋਏ ਨਜ਼ਰ ਆ ਰਹੀ ਹੈ। ਉਹ ਇਸ ਵੀਡੀਓ ਵਿਚ ਆਖ ਰਹੀ ਹੈ ਕਿ ਇਹ ਚਾਇਨਾ ਨੇ ਜੋ ਹਰਕਤ ਕੀਤੀ ਹੈ ਉਨ੍ਹਾਂ ਨੂੰ ਬੋਲਣਾ ਨਹੀਂ ਸਗੋਂ ਚੇਤਾਵਨੀ ਦੇਣਾ ਚਾਹੁੰਦੀ ਹਾਂ। ਵੀਡੀਓ ਵਿਚ ਅੱਗੇ ਉਹ ਚਾਇਨਸ ਭਾਸ਼ਾ ਵਿਚ ਬੋਲਦੀ ਹੋਈ ਨਜ਼ਰ ਆ ਰਹੀ ਹੈ ਕਿਵੇਂ ਦਾ ਲੱਗਿਆ? ਇਹ ਵੀਡੀਓ ਉਨ੍ਹਾਂ ਨੇ ਮਸਤੀ ਦੇ ਮੂਡ ਵਿਚ ਬਣਾਈ ਹੈ ਤਾਂ ਜੋ ਦਰਸ਼ਕਾਂ ਦਾ ਮਨੋਰੰਜਨ ਹੋ ਸਕੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਸ ਨੇ ''ਕਿਵੇਂ ਦਾ ਲੱਗਿਆ?'' ਇਸ ਵੀਡੀਓ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।   

 
 
 
 
 
 
 
 
 
 
 
 
 
 

Kaisa lagaa?

A post shared by Shehnaaz Gill (@shehnaazgill) on Apr 22, 2020 at 11:29pm PDT

ਸ਼ਹਿਨਾਜ਼ ਗਿੱਲ ਨੂੰ ਹੈ ਇਸ ਗੱਲ ਦਾ ਪਛਤਾਵਾ 
ਕਈ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸ਼ਹਿਨਾਜ਼ ਗਿੱਲ 'ਮੁਝਸੇ ਸ਼ਾਦੀ ਕਰੋਗੇ' ਸਾਇਨ ਨਾ ਕਰਦੀ ਤਾ ਸ਼ਾਇਦ ਉਸ ਦੇ 'ਬਿੱਗ ਬੌਸ 13' ਦੀ ਟਰਾਫੀ ਜਿੱਤਣ ਦੇ ਚਾਂਸ ਜ਼ਿਆਦਾ ਸਨ। ਸ਼ਹਿਨਾਜ਼ ਗਿੱਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ, ''ਜਦੋਂ ਮੈਂ 'ਮੁਝਸੇ ਸ਼ਾਦੀ ਕਰੋਗੇ' ਦਾ ਪ੍ਰੋਮੋ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਵਿਚ ਦਿਲਚਸਪੀ ਨਹੀਂ ਦਿਸ ਰਹੀ। ਹੁਣ ਮੈਨੂੰ ਲੱਗਦਾ ਹੈ ਜੇ ਮੈਂ ਇਹ ਸ਼ੋਅ ਨਾ ਕਰਦੀ ਤਾਂ ਮੇਰੇ ਲਈ 'ਬਿੱਗ ਬੌਸ' ਜਿੱਤਣ ਦੇ ਚਾਂਸ ਜ਼ਿਆਦਾ ਸੀ। ਜੇ ਮੈਂ ਇਹ ਸ਼ੋਅ ਨਾ ਵੀ ਜਿੱਤਦੀ ਤਾਂ ਫਰਸਟ ਰਨਰਅਪ ਰਹਿੰਦੀ।
ਸ਼ਹਿਨਾਜ਼ ਕੌਰ ਗਿੱਲ ਨੇ ਅੱਗੇ ਕਿਹਾ, ''ਮੈਨੂੰ ਲੱਗਦਾ ਹੈ ਕਿ ਜਦੋਂ ਮੈਂ 'ਮੁਝਸੇ ਸ਼ਾਦੀ ਕਰੋਗੇ' ਨੂੰ ਸਾਇਨ ਕੀਤਾ ਤਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਖੋਅ (ਗੁਆ) ਦਿੱਤਾ। ਉਹ ਲੋਕ ਜਿਨ੍ਹਾਂ ਨੇ ਮੇਰੇ ਲਈ ਵੋਟਿੰਗ ਕੀਤੀ ਸੀ। ਇਸ ਲਈ ਮੈਨੂੰ ਇਹ ਸ਼ੋਅ ਨਹੀਂ ਕਰਨਾ ਚਾਹੀਦਾ ਸੀ।

 
 
 
 
 
 
 
 
 
 
 
 
 
 

Purani video 😂😂katrina kaif bolo fir sunugi 😛. Lol

A post shared by Shehnaaz Gill (@shehnaazgill) on Apr 12, 2020 at 3:19am PDT

ਬਲਰਾਜ ਸਿਆਲ ਨੇ ਸ਼ਹਿਨਾਜ਼ ਤੇ ਪਾਰਸ ਛਾਬੜਾ ਦਾ ਉਡਾਇਆ ਸੀ ਮਜ਼ਾਕ
ਬਲਰਾਜ ਸਿਆਲ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਕਈ ਵਾਰ ਉਹ ਇਸੇ ਮਜ਼ਾਕ ਵਿਚ ਲੋਕਾਂ 'ਤੇ ਤੰਜ ਵੀ ਕੱਸ ਦਿੰਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਨੇ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਨਾਲ ਵੀ ਕੀਤਾ ਹੈ। ਬਲਰਾਜ ਨੇ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਦੇ ਹੁਣ ਤਕ ਦੇ ਸਾਰੇ ਸ਼ੋਅਜ਼ ਵਿਚ 'ਲੌਕਡਾਊਨ' ਵਰਗੀ ਸੁਚਏਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਬਲਰਾਜ ਨੇ ਲਿਖਿਆ, ''ਮੈਨੂੰ ਤਾਂ ਪਾਰਸ ਛਾਬੜਾ ਅਤੇ ਸ਼ਹਿਨਾਜ਼ ਕੌਰ ਗਿੱਲ ਦਾ ਸੋਚ ਕੇ ਕੁਝ ਹੁੰਦਾ ਹੈ। ਪਹਿਲਾਂ 140 ਦਿਨ ਬਿੱਗ ਬੌਸ ਵਿਚ, ਫਿਰ ਮੁਝਸੇ ਸ਼ਾਦੀ ਕਰੋਗੇ ਵਿਚ 30 ਦਿਨ ਅਤੇ ਹੁਣ ਲੌਕ ਡਾਊਨ। ਕੀ ਕਿਸਮਤ ਲੈ ਕੇ ਪੈਦਾ ਹੋਏ ਹੋ ਤੁਸੀਂ ਦੋਵੇਂ।'' ਬਲਰਾਜ ਨੇ ਇਹ ਵੀ ਕੁਮੈਂਟ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਸੀ। 

 
 
 
 
 
 
 
 
 
 
 
 
 
 

Smile at strangers and you just might change a life❤️😍

A post shared by Shehnaaz Gill (@shehnaazgill) on Apr 22, 2020 at 4:45am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News