ਸ਼ਹਿਨਾਜ਼ ਕੌਰ ਗਿੱਲ ਦੀ ਮੁੰਡਿਆਂ ਨੂੰ ਚੇਤਾਵਨੀ, ਜੋ ਕਰਦੇ ਕੁੜੀਆਂ ਨੂੰ ਅਜਿਹੀਆਂ ਗੱਲਾਂ
4/28/2020 1:27:13 PM

ਜਲੰਧਰ (ਵੈੱਬ ਡੈਸਕ) - ਸ਼ਹਿਨਾਜ਼ ਕੌਰ ਗਿੱਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਅਜਿਹੇ ਮੁੰਡਿਆਂ ਨੂੰ ਚੇਤਾਵਨੀ ਦਿੱਤੀ ਹੈ। ਜੋ ਅਕਸਰ ਹੀ ਬਿਊਟੀ ਪਾਰਲਰ ਨਾ ਜਾਣ 'ਤੇ ਕੁੜੀਆਂ ਨੂੰ ਗੱਲਾਂ ਕਰਨ ਲੱਗ ਪੈਂਦੇ ਹਨ। ਜੀ ਹਾਂ, ਉਨ੍ਹਾਂ ਨੇ ਤਾਂ ਇਹ ਤਕ ਕਹਿ ਦਿੱਤਾ ਹੈ ਕਿ ਅਜਿਹੇ ਮੁੰਡੇ ਸਿੰਗਲ ਹੀ ਮਰਨਗੇ। ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
“I collect smiles, and then I give them away.”❤️😍
A post shared by Shehnaaz Gill (@shehnaazgill) on Apr 27, 2020 at 9:40pm PDT
ਸ਼ਹਿਨਾਜ਼ ਕੌਰ ਗਿੱਲ ਨੇ ਇਹ ਗੱਲ ਸੀਰੀਅਸਲੀ ਨਹੀਂ ਸਗੋਂ ਉਹ ਇਕ ਟਿਕਟੋਕ ਵੀਡੀਓ ਬਣਾ ਰਹੀ ਸੀ, ਜਿਸ ਵਿਚ ਉਨ੍ਹਾਂ ਨੇ ਇਹ ਗੱਲ ਹਾਸੇ ਮਜ਼ਾਕ ਵਿਚ ਆਖੀ ਹੈ। ਇਸ ਵੀਡੀਓ ਵਿਚ ਉਹ ਲੌਕ ਡਾਊਨ ਦੌਰਾਨ ਕੁੜੀਆਂ ਵਲੋਂ ਬਿਊਟੀ ਪਾਰਲਰ ਵਿਚ ਨਾਂ ਜਾਣ ਬਾਰੇ ਦੱਸ ਰਹੀ ਹੈ ਕਿ ਬਿਊਟੀ ਪਾਰਲਰ ਵਿਚ ਨਾਂ ਜਾਣ ਕਾਰਨ ਕੁੜੀਆਂ ਥਰੇਡਿੰਗ ਨਹੀਂ ਕਰਵਾ ਪਾ ਰਹੀਆਂ ਅਤੇ ਮੁੰਡੇ ਕਹਿ ਰਹੇ ਹਨ ਕਿ ਕੁੜੀਆਂ ਦੀਆਂ ਮੁੱਛਾਂ ਨਿਕਲ ਆਉਣਗੀਆਂ। ਅਜਿਹੇ ਮੁੰਡਿਆਂ ਨੂੰ ਸ਼ਹਿਨਾਜ਼ ਗਿੱਲ ਨੇ ਨਸੀਹਤ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਨਾਂ ਕਹਿਣ ਕਿਉਂਕਿ ਜਿਹੜੇ ਮੁੰਡੇ ਇਸ ਤਰ੍ਹਾਂ ਕਹਿ ਰਹੇ ਹਨ, ਉਹ ਸਿੰਗਲ ਮਰਨਗੇ। ਸ਼ਹਿਨਾਜ਼ ਕੌਰ ਗਿੱਲ ਇੰਨੀ ਦਿਨੀਂ 'ਲੌਕ ਡਾਊਨ' ਦੌਰਾਨ ਮੁੰਬਈ ਦੇ ਇਕ ਹੋਟਲ ਵਿਚ ਸਮਾਂ ਬਿਤਾ ਰਹੇ ਹਨ।
ਦੱਸ ਦੇਈਏ ਕਿ ਇਕ ਰਿਐਲਿਟੀ ਸ਼ੋਅ ਤੋਂ ਬਾਅਦ ਚਰਚਾ ਵਿਚ ਆਏ ਸ਼ਹਿਨਾਜ਼ ਕੌਰ ਗਿੱਲ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਇਕ ਵਧੀਆ ਗਾਇਕਾ ਅਤੇ ਅਦਾਕਾਰਾ ਵੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਨਜ਼ਰ ਆ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ