ਸ਼ਹਿਨਾਜ਼ ਨੂੰ ਸਿਧਾਰਥ ਨਾਲ ਹੋਇਆ ਪਿਆਰ, ਰੋ-ਰੋ ਮੁੜ ਕੀਤਾ ਕਬੂਲ

3/11/2020 9:04:24 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਤੇ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਬਿੱਗ ਬੌਸ ਦੇ ਘਰ 'ਚ ਇਹ ਦੋਵੇਂ ਇਕ-ਦੂਜੇ ਨੂੰ ਪਿਆਰ ਕਰਨ ਲੱਗੇ। ਹਾਲਾਂਕਿ ਬਾਅਦ 'ਚ ਸ਼ਹਿਨਾਜ਼ ਨੇ ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' 'ਚ ਆਪਣੇ ਲਾੜੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਸ਼ਹਿਨਾਜ਼ ਸਿਧਾਰਥ ਸ਼ੁਕਲਾ ਤੋਂ ਦੂਰ ਇਸ ਸ਼ੋਅ 'ਚ ਆਪਣਾ ਪੂਰਾ ਯੋਗਦਾਨ ਦੇਣ ਦੇ ਯੋਗ ਨਹੀਂ। ਸ਼ਹਿਨਾਜ਼ ਕੌਰ ਗਿੱਲ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ। 'ਮੁਝ ਸੇ ਸ਼ਾਦੀ ਕਰੋਗੇ' ਦੇ ਸੈੱਟ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

@shehnaazgill ke love interest ko lekar badhe doubts, she just can't get over @realsiddharthshukhla in this house. Dekhiye kya hoga aaj on #MujhseShaadiKaroge at 10:30 PM, only on #Colors. #ShehnaazKiShaadi #SidNaaz Anytime on @voot

A post shared by Colors TV (@colorstv) on Mar 9, 2020 at 1:44am PDT


ਦੱਸ ਦਈਏ ਕਿ ਇਸ ਵੀਡੀਓ 'ਚ ਜਦੋਂ ਐਂਕਰ ਜੈ ਭਾਨੂਸ਼ਾਲੀ ਨੇ ਸ਼ਹਿਨਾਜ਼ ਗਿੱਲ ਨੂੰ ਪੁੱਛਿਆ ਕਿ ਉਹ ਸ਼ੋਅ 'ਤੇ ਉਸ ਨੂੰ 100 ਪ੍ਰਤੀਸ਼ਤ ਕਿਉਂ ਨਹੀਂ ਦੇ ਰਹੀ। ਇਸ 'ਤੇ ਸ਼ਹਿਨਾਜ਼ ਦਾ ਕਹਿਣਾ ਹੈ ਕਿ ਸ਼ਾਇਦ ਉਹ ਸਿਧਾਰਥ ਨੂੰ ਪਿਆਰ ਕਰਦੀ ਹੈ। ਵੀਡੀਓ 'ਚ ਸ਼ਹਿਨਾਜ਼ ਕਹਿ ਰਹੀ ਹੈ, “ਸ਼ਾਇਦ ਮੈਨੂੰ ਹੁਣ ਪਿਆਰ ਹੋ ਗਿਆ ਹੈ। ਮੈਨੂੰ ਸਿਧਾਰਥ ਨਾਲ ਪਿਆਰ ਹੋ ਗਿਆ ਹੈ। ਭਾਵੇਂ ਉਸ ਨੂੰ ਉਹ ਗਧੀ ਲੱਗਦੀ ਹੈ ਜਾਂ ਉਸ ਨੂੰ ਕੀ ਲੱਗਦੀ ਹਾਂ ਪਰ ਮੈਂ ਉਸ ਨੂੰ ਪਿਆਰ ਕਰਦੀ ਹਾਂ। ਕੀ ਕਰਾਂ ਮੈਂ।'' ਕਲਰਜ਼ ਟੀ. ਵੀ. ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਤੇ ਫੈਨਸ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਤੇ ਆਪਣੀ ਫੀਡਬੈਕ ਦੇ ਰਹੇ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News