ਐਂਵੇਂ ਨਹੀਂ ਸ਼ਹਿਨਾਜ਼ ਅਖਵਾਉਂਦੀ ਪੰਜਾਬ ਦੀ ''ਕੈਟਰੀਨਾ ਕੈਫ'', ਵਾਇਰਲ ਵੀਡੀਓ ਹੈ ਸਬੂਤ
6/11/2020 1:46:13 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਭ ਤੋਂ ਚਰਚਿਤ ਮੁਕਾਬਲੇਬਾਜ਼ ਅਤੇ ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਕਸਰ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਤਾਲਾਬੰਦੀ ਦੌਰਾਨ ਵੀ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ ਆਪਣੀਆਂ ਵੀਡੀਓਜ਼ ਨਾਲ ਲੋਕਾਂ ਦਾ ਮਨਰੋਜੰਨ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਅਕਸ਼ੈ ਕੁਮਾਰ ਦੀ ਫ਼ਿਲਮ 'ਤੀਸ ਮਾਰ ਖਾਨ' 'ਚ ਕੈਟਰੀਨਾ ਕੈਫ ਦੇ ਸੀਨ ਨੂੰ ਰੀ-ਕ੍ਰਿਏਟ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸ਼ਹਿਨਾਜ਼, ਕੈਟਰੀਨਾ ਦੀ ਨਕਲ ਕਰ ਰਹੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਕਈ ਦਿਨਾਂ ਤੋਂ ਉਹ ਇਸ ਮਾਮਲੇ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹੋਏ ਸਨ। ਹੁਣ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੰਤੋਖ ਸਿੰਘ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਕੁਝ ਹੋਰ ਬਿਆਨ ਕਰ ਰਹੀਆਂ ਹਨ। ਦਰਅਸਲ ਸੰਤੋਖ ਸਿੰਘ ਨੇ ਆਪਣੇ ਆਪ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚਕਾਰ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਤੇ ਉਨ੍ਹਾਂ ਨੇ ਲਿਖਿਆ 'ਸੱਚਾਈ ਜਿੱਤ ਗਈ।' ਸੰਤੋਖ ਸਿੰਘ ਦੇ ਇਸ ਕੈਪਸ਼ਨ ਤੋਂ ਲੱਗਦਾ ਹੈ ਕਿ ਉਸ 'ਤੇ ਲੱਗੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਸੰਤੋਖ ਸਿੰਘ ਨੇ 7 ਜੂਨ ਨੂੰ ਆਪਣੇ ਦੋਸਤ ਲੱਕੀ ਸੰਧੂ ਨਾਲ ਤਸਵੀਰ ਸਾਂਝੀ ਕੀਤੀ।
ਦੱਸਣਯੋਗ ਹੈ ਕਿ ਲੱਕੀ ਸੰਧੂ ਉਹ ਵਿਅਕਤੀ ਹੈ, ਜਿਸ ਦੇ ਮਹਿਲਾ ਨਾਲ ਸਬੰਧ ਸਨ ਤੇ ਦੋਵਾਂ ਦੇ ਝਗੜੇ ਦੇ ਚਲਦਿਆਂ ਹੀ ਮਹਿਲਾ ਸੰਤੋਖ ਸਿੰਘ ਸੁੱਖ ਦੇ ਘਰ ਲੱਕੀ ਸੰਧੂ ਨੂੰ ਮਿਲਣ ਆਈ ਸੀ, ਜਿਸ ਤੋਂ ਬਾਅਦ ਸੰਤੋਖ ਸਿੰਘ ਸੁੱਖ 'ਤੇ ਜਬਰ-ਜ਼ਨਾਹ ਦੇ ਇਲਜ਼ਾਮ ਲੱਗੇ। ਬੀਤੇ ਸੋਮਵਾਰ ਨੂੰ ਸੰਤੋਖ ਸਿੰਘ ਨੇ ਆਪਣੀ ਪਤਨੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ ਤੇ ਕੈਪਸ਼ਨ 'ਚ ਲਿਖਿਆ ਹੈ, 'ਜਿਨ੍ਹਾਂ ਨੂੰ ਮੇਰੇ 'ਤੇ ਯਕੀਨ ਸੀ ਕਿ ਮੈਂ ਬੇਕਸੂਰ ਹਾਂ, ਉਨ੍ਹਾਂ ਦਾ ਧੰਨਵਾਦ।' ਸ਼ਹਿਨਾਜ਼ ਦੇ ਪਿਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ਕਿ ਉਨ੍ਹਾਂ 'ਤੇ ਲੱਗੇ ਜਬਰ-ਜ਼ਨਾਹ ਦੇ ਇਲਜ਼ਾਮ ਹਟਾ ਦਿੱਤੇ ਗਏ ਹਨ, ਹਾਲਾਂਕਿ ਕਿਸੇ ਪੁਲਸ ਅਧਿਕਾਰੀ ਵਲੋਂ ਇਸ ਗੱਲ ਦੀ ਅਜੇ ਤਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ