ਆਸਿਮ ਤੇ ਰਸ਼ਮੀ ਦੀਆਂ ਗੱਲਾਂ ''ਤੇ ਫੁੱਟ-ਫੁੱਟ ਕੇ ਰੋਣ ਲੱਗੀ ਸ਼ਹਿਨਾਜ਼ (ਵੀਡੀਓ)

12/12/2019 10:50:11 AM

ਨਵੀਂ ਦਿੱਲੀ (ਬਿਊਰੋ) — 'ਬਿੱਗ ਬੌਸ 13' ਦੀ ਮੋਸਟ ਐਂਟਰਟੇਨਰ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਸਿਧਾਰਥ ਸ਼ੁਕਲਾ ਦੇ ਸੀਕ੍ਰੇਟ ਰੂਮ 'ਚ ਜਾਣ ਤੋਂ ਬਾਅਦ ਬੁੱਝੀ-ਬੁੱਝੀ ਜਿਹੀ ਹੈ। ਪੂਰਾ ਘਰ ਉਸ ਦੇ ਤੇ ਮਾਹਿਰਾ ਦੇ ਖਿਲਾਫ ਖੜ੍ਹਾ ਹੈ। ਅਜਿਹੇ 'ਚ ਬੀਤੇ ਐਪੀਸੋਡ 'ਚ ਜਦੋਂ ਆਸਿਮ ਰਿਆਜ਼ ਤੇ ਰਸ਼ਮੀ ਦੇਸਾਈ ਨੇ ਸ਼ਹਿਨਾਜ਼ ਦੀਆਂ ਤਾਰੀਫਾਂ ਕੀਤੀਆਂ ਤਾਂ ਪੰਜਾਬ ਦੀ ਕੈਟਰੀਨਾ ਦਾ ਕਾਫੀ ਇਮੋਸ਼ਨਲ ਬ੍ਰੈਕਡਾਊਨ ਦੇਖਣ ਨੂੰ ਮਿਲਿਆ।

 

ਆਪਣੀ ਤਾਰੀਫ ਸੁਕੇ ਕਿਉਂ ਰੋ ਪਈ ਸ਼ਹਿਨਾਜ਼ ?
ਸੀਕ੍ਰੇਟ ਰੂਮ 'ਚ ਬੈਠੇ ਪਾਰਸ ਛਾਬੜਾ ਨੇ ਰਸ਼ਮੀ ਦੇਸਾਈ ਤੇ ਆਸਿਮ ਰਿਆਜ਼ ਨੂੰ ਸ਼ਹਿਨਾਜ਼ ਕੌਰ ਗਿੱਲ ਦੀ ਤਾਰੀਫ ਕਰਨ ਦਾ ਆਦੇਸ਼ ਦਿੱਤਾ ਸੀ। ਦਰਅਸਲ, ਕੈਪਟੈਂਸੀ ਦੇ ਦਾਅਵੇਦਾਰ ਚਾਰੇਂ ਮੈਂਬਰ ਨੂੰ ਕਠਪੁਤਲੀ ਬਣਾ ਕੇ ਆਦੇਸ਼ਾਂ ਦਾ ਪਾਲਨ ਕਰਨਾ ਸੀ। ਇਨ੍ਹਾਂ ਚਾਰਾਂ ਦਾਅਵੇਦਾਰਾਂ ਨੂੰ ਸਿਧਾਰਥ ਸ਼ੁਕਲਾ ਤੇ ਪਾਰਸ ਛਾਬੜਾ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਣਾ ਸੀ। ਟਾਸਕ ਦੌਰਾਨ ਆਸਿਮ ਰਿਆਜ਼ ਤੇ ਰਸ਼ਮੀ ਸ਼ਹਿਨਾਜ਼ ਕੌਰ ਗਿੱਲ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ, ''ਤੂੰ ਬੇਹੱਦ ਕਿਊਟ ਹੈ, ਪੰਜਾਬ ਦੀ ਕੈਟਰੀਨਾ ਕੈਫ ਆ।''

ਜਦੋਂ ਸ਼ਹਿਨਾਜ਼ ਨੇ ਪੁੱਛਿਆ ਕੀ ਮੈਂ ਮੋਟੀ ਹਾਂ? ਤਾਂ ਰਸ਼ਮੀ ਦੇਸਾਈ ਤੇ ਆਸਿਮ ਨੇ ਇਸ ਤੋਂ ਇਨਕਾਰ ਕਰ ਦਿੱਤਾ ਤੇ ਉਸ ਦੀ ਤਾਰੀਫ ਕਰਨ ਲੱਗੇ। ਇਹ ਸਭ ਸੁਣ ਕੇ ਸ਼ਹਿਨਾਜ਼ ਕੌਰ ਗਿੱਲ ਅਚਾਨਕ ਰੋਣ ਲੱਗਦੀ ਹੈ। ਫਿਰ ਰਸ਼ਮੀ ਸ਼ਹਿਨਾਜ਼ ਨੂੰ ਚੁੱਪ ਕਰਵਾਉਂਦੀ ਹੈ ਪਰ ਸ਼ਹਿਨਾਜ਼ ਨੂੰ ਕਿਸੇ ਨਾਲ ਗੱਲ ਨਹੀਂ ਕਰਨੀ। ਫਿਰ ਹਿੰਦੁਸਤਾਨੀ ਭਾਊ ਆ ਕੇ ਸ਼ਹਿਨਾਜ਼ ਕੌਰ ਗਿੱਲ ਨੂੰ ਚੁੱਪ ਕਰਾਉਂਦਾ ਹੈ।

ਮਾਹਿਰਾ ਸ਼ਰਮਾ ਨੇ ਦੱਸੀ ਸ਼ਹਿਨਾਜ਼ ਦੇ ਰੋਣ ਦੀ ਵਜ੍ਹਾ
ਮਾਹਿਰਾ ਸ਼ਰਮਾ ਨੇ ਸ਼ਹਿਨਾਜ਼ ਦੇ ਰੋਣ ਦੀ ਵਜ੍ਹਾ ਦੱਸਦੇ ਹੋਏ ਕਿਹਾ, ''ਉਂਝ ਤਾਂ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਪਰ ਹੁਣ ਟਾਸਕ ਕਰਨਾ ਹੈ ਇਸ ਲਈ ਸਾਰੇ ਆ ਕੇ ਗੱਲਾਂ ਕਰ ਰਹੇ ਹਨ ਤੇ ਤਾਰੀਫਾਂ ਕਰ ਰਹੇ ਨੇ। ਇਹ ਗੱਲ ਸ਼ਹਿਨਾਜ਼ ਨੂੰ ਚੰਗੀ ਨਹੀਂ ਲੱਗ ਰਹੀ ਹੈ। ਸੀਕ੍ਰੇਟ ਰੂਮ 'ਚ ਸਿਧਾਰਥ ਪਾਰਸ ਨੂੰ ਕਹਿੰਦਾ ਹੈ ਕਿ ਸ਼ਹਿਨਾਜ਼, ਆਸਿਮ ਤੇ ਰਸ਼ਮੀ ਦੀਆਂ ਗੱਲਾਂ ਤੋਂ ਦੁਖੀ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News