ਸੰਤੋਖ ਸਿੰਘ ਨੇ ਦੱਸਿਆ ਧੀ ਸ਼ਹਿਨਾਜ਼ ਦੇ ਇਸ ਸੁਪਨੇ ਬਾਰੇ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

1/17/2020 12:57:28 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸ਼ਹਿਨਾਜ਼ ਕੌਰ ਗਿੱਲ ਸ਼ੁਰੂ ਤੋਂ ਹੀ ਚਰਚਾ 'ਚ ਰਹੀ ਹੈ। ਕਈ ਲੋਕ ਉਸ ਦੀਆਂ ਹਰਕਤਾਂ ਨੂੰ ਬੇਹੱਦ ਪਸੰਦ ਕਰਦੇ ਹਨ ਅਤੇ ਕੁਝ ਨਾ ਪਸੰਦ ਕਰਦੇ ਹਨ ਪਰ ਸ਼ਹਿਨਾਜ਼ ਗਿੱਲ ਚਰਚਾ 'ਚ ਜ਼ਰੂਰ ਰਹਿੰਦੀ ਹੈ। ਸ਼ਹਿਨਾਜ਼ ਕੌਰ ਗਿੱਲ ਨੂੰ ਤਾਂ ਘਰਵਾਲਿਆਂ ਨੇ ਵੀ ਐਂਟਰਟੇਨਰ ਦਾ ਟੈਗ ਦਿੱਤਾ ਸੀ। ਹਾਲ ਹੀ 'ਚ ਉਸ ਨੇ ਬਿੱਗ ਬੌਸ ਦੇ ਘਰ 'ਚ ਹੋਇਆ ਕਾਮੇਡੀ ਟਾਸਕ ਵੀ ਜਿੱਤਿਆ ਸੀ। ਹੁਣ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਉਸ ਨੂੰ ਮੁੰਬਈ 'ਚ ਹੀ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਹੈ।
Image
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸੰਤੋਖ ਸਿੰਘ ਨੇ ਕਿਹਾ, ''ਮੈਂ ਸ਼ਹਿਨਾਜ਼ ਗਿੱਲ ਨੂੰ ਵਾਪਸ ਪੰਜਾਬ 'ਚ ਨਹੀਂ ਦੇਖਣਾ ਚਾਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸ਼ਹਿਨਾਜ਼ ਨੂੰ ਮੁੰਬਈ 'ਚ ਹੀ ਸ਼ਿਫਟ ਹੋ ਜਾਣਾ ਚਾਹੀਦਾ ਹੈ ਤੇ ਇਥੇ ਹੀ ਆਪਣਾ ਕਰੀਅਰ ਬਣਾਉਣਾ ਚਾਹੀਦਾ ਹੈ। ਮੈਂ ਜਦੋਂ ਇੱਥੇ ਆਇਆ ਤਾਂ ਮਾਹੀ ਵਿਜ ਨਾਲ ਗੱਲ ਕੀਤੀ ਸੀ, ਉਨ੍ਹਾਂ ਨੇ ਸ਼ਹਿਨਾਜ਼ ਦੀ ਮਦਦ ਕਰਨ ਦੀ ਗੱਲ ਆਖੀ ਹੈ।
Image
ਮੈਨੂੰ ਪਤਾ ਹੈ ਕਿ ਸਲਮਾਨ ਖਾਨ ਸਰ ਦਾ ਵੀ ਸ਼ਹਿਨਾਜ਼ ਨੂੰ ਲੈ ਕੇ ਇਕ ਸਾਫਟ ਕਾਰਨਰ ਹੈ। ਉਹ ਕਪਿਲ ਸ਼ਰਮਾ ਦੀ ਬਹੁਤ ਵੱਡੀ ਫੈਨ ਹੈ ਤੇ ਕਪਿਲ ਸ਼ਰਮਾ ਨੂੰ ਪਸੰਦ ਕਰਦੀ ਹੈ। ਉਹ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੀ ਹੈ। ਸਲਮਾਨ ਖਾਨ ਸ਼ਹਿਨਾਜ਼ ਨੂੰ ਜਿਹੜੀ ਵੀ ਸਲਾਹ ਦਿੰਦੇ ਹਨ, ਉਹ ਬਹੁਤ ਵਧੀਆ ਹੈ। ਉਹ ਇਹ ਸਭ ਪੌਜੀਟਿਵ ਤਰੀਕੇ ਨਾਲ ਲੈਂਦੀ ਹੈ।''
Image
ਹਾਲ ਹੀ 'ਚ ਸ਼ੋਅ 'ਚ ਐਂਟਰੀ ਕਰਨ ਤੋਂ ਬਾਅਦ ਸੰਤੋਖ ਸਿੰਘ ਨੇ ਸ਼ਹਿਨਾਜ਼ ਕੌਰ ਗਿੱਲ ਨੂੰ ਖੇਡ ਬਾਰੇ ਦੱਸਿਆ ਸੀ। ਉਨ੍ਹਾਂ ਨੇ ਸ਼ਹਿਨਾਜ਼ ਨੂੰ ਇਸ ਤੋਂ ਅੱਗੇ ਨਾ ਵਧਣ ਲਈ ਕਿਹਾ ਸੀ। ਉਨ੍ਹਾਂ ਨੇ ਸ਼ਹਿਨਾਜ਼ ਨੂੰ ਦੱਸਿਆ ਸੀ ਕਿ ਲੋਕ ਬਾਹਰ #SidNaz ਚਲਾ ਰਹੇ ਹਨ ਪਰ ਇਸ ਨੂੰ ਅੱਗੇ ਨਾ ਵਧਾ। ਚੈਨਲ ਨੇ ਜੋ ਪ੍ਰੋਮੋ ਸ਼ੇਅਰ ਕੀਤਾ ਸੀ, ਜਿਸ 'ਚ ਉਹ ਪਾਰਸ ਛਾਬੜਾ ਨਾਲ ਵੀ ਗੱਲ ਕਰਦੇ ਹਨ, ਜਿਸ 'ਚ ਇਹ ਦਿਖਾਇਆ ਗਿਆ ਸੀ ਕਿ ਪਹਿਲਾ ਉਹ ਸ਼ਹਿਨਾਜ਼ ਨੂੰ ਕਹਿੰਦਾ ਸੀ ਕਿ ਮਾਹਿਰਾ ਸ਼ਰਮਾ ਉਸ ਤੋਂ ਜੈਲਸੀ ਫੀਲ ਕਰਦੀ ਹੈ ਤੇ ਬਾਅਦ 'ਚ ਇਹੀ ਗੱਲ ਉਸ ਨੇ ਮਾਹਿਰਾ ਨੂੰ ਵੀ ਆਖੀ।
Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News