ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸ਼ਹਿਨਾਜ਼ ਦੇ ਦਾਦਾ-ਦਾਦੀ ਦਾ ਚੁਲਬੁਲਾ ਅੰਦਾਜ਼ (ਵੀਡੀਓ)
5/6/2020 11:33:15 AM

ਜਲੰਧਰ (ਵੈੱਬ ਡੈਸਕ) — ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਬਾਅਦ ਪੰਜਾਬ ਦੀ ਚੁਲਬੁਲੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਲਗਾਤਾਰ ਸੁਰਖੀਆਂ ਵਿਚ ਬਣੀ ਹੈ। ਸ਼ੋਅ ਵਿਚ ਸ਼ਹਿਨਾਜ਼ ਦਾ ਚੁਲਬੁਲਾ ਅੰਦਾਜ਼ ਹਰ ਇਕ ਨੂੰ ਪਸੰਦ ਆਇਆ ਸੀ ਪਰ ਇਸ ਵਾਰ ਸ਼ਹਿਨਾਜ਼ ਸ਼ੋਅ ਕਾਰਨ ਨਹੀਂ ਸਗੋਂ ਆਪਣੇ ਦਾਦਾ-ਦਾਦੀ ਕਾਰਨ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿਚ ਸ਼ਹਿਨਾਜ਼ ਦੇ ਦਾਦਾ-ਦਾਦੀ ਜੀ ਦਾ ਇਕ ਵੀਡੀਓ ਵਿਰਲਾ ਹੋ ਰਿਹਾ ਹੈ, ਜਿਸ ਵਿਚ ਉਹ ਸ਼ਹਿਨਾਜ਼ ਵਾਂਗ ਹੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਹੀ ਨਹੀਂ ਸਗੋਂ ਇਸ ਵੀਡੀਓ ਵਿਚ ਸ਼ਹਿਨਾਜ਼ ਦੇ ਮਾਤਾ-ਪਿਤਾ ਵੀ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਦੇ ਪਰਿਵਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਦਾ ਇਕ ਵੀਡੀਓ ਖੂਬ ਵਾਇਰਲ ਹੋਇਆ ਸੀ, ਜਿਸ ਵਿਚ ਉਹ ਆਖ ਰਹੀ ਹੈ ਸੀ ਨਾ ਕੋਈ ਬਾਹਰ ਨਿਕਲ ਰਿਹਾ ਹੈ ਅਤੇ ਨਾ ਕੋਈ ਕਿਸੇ ਨੂੰ ਰਸਤਾ ਪੁੱਛ ਰਿਹਾ ਹੈ ਅਤੇ ਮੈਂ ਸੋਚ ਰਹੀ ਹਾਂ ਕਿ ਗੂਗਲ ਮੇਪ ਵਾਲੀ ਅੰਟੀ, ਜੋ ਸਭ ਨੂੰ ਰਸਤਾ ਦੱਸਦੀ ਫਿਰਦੀ ਸੀ, ਉਸਦਾ ਕਿ ਹਾਲ ਹੋ ਰਿਹਾ ਹੋਵੇਗਾ ਇਸ ਲੌਕ ਡਾਊਨ ਵਿਚ। ਉਨ੍ਹਾਂ ਦਾ ਇਹ ਹਾਸੇ ਵਾਲਾ ਵੀਡੀਓ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ WiFi ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ ਵਿਚ, ''#LockdownWaaliLife mein #WFH ka dard toh rahega, lekin baaki sab dard ke liye hai #CombiflamPlus. #StayStrong #StaySafe #IndiaKaDard।''
ਇਸ ਤੋਂ ਇਵਾਲਾ ਸ਼ਹਿਨਾਜ਼ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਵਿਚ ਉਹ ਉਨ੍ਹਾਂ ਮੁੰਡਿਆਂ ਨੂੰ ਚੇਤਾਵਨੀ ਦਿੰਦੀ ਨਜ਼ਰ ਆਈ ਸੀ, ਜੋ ਅਕਸਰ ਹੀ ਬਿਊਟੀ ਪਾਰਲਰ ਨਾ ਜਾਣ 'ਤੇ ਕੁੜੀਆਂ ਨੂੰ ਗੱਲਾਂ ਕਰਨ ਲੱਗ ਪੈਂਦੇ ਹਨ। ਜੀ ਹਾਂ, ਉਨ੍ਹਾਂ ਨੇ ਤਾਂ ਇਹ ਤਕ ਕਹਿ ਦਿੱਤਾ ਹੈ ਕਿ ਅਜਿਹੇ ਮੁੰਡੇ ਸਿੰਗਲ ਹੀ ਮਰਨਗੇ। ਸ਼ਹਿਨਾਜ਼ ਕੌਰ ਗਿੱਲ ਨੇ ਇਹ ਗੱਲ ਸੀਰੀਅਸਲੀ ਨਹੀਂ ਸਗੋਂ ਉਹ ਇਕ ਟਿਕਟੋਕ ਵੀਡੀਓ ਬਣਾ ਰਹੀ ਸੀ, ਜਿਸ ਵਿਚ ਉਨ੍ਹਾਂ ਨੇ ਇਹ ਗੱਲ ਹਾਸੇ ਮਜ਼ਾਕ ਵਿਚ ਆਖੀ ਹੈ। ਇਸ ਵੀਡੀਓ ਵਿਚ ਉਹ ਲੌਕ ਡਾਊਨ ਦੌਰਾਨ ਕੁੜੀਆਂ ਵਲੋਂ ਬਿਊਟੀ ਪਾਰਲਰ ਵਿਚ ਨਾਂ ਜਾਣ ਬਾਰੇ ਦੱਸ ਰਹੀ ਹੈ ਕਿ ਬਿਊਟੀ ਪਾਰਲਰ ਵਿਚ ਨਾਂ ਜਾਣ ਕਾਰਨ ਕੁੜੀਆਂ ਥਰੇਡਿੰਗ ਨਹੀਂ ਕਰਵਾ ਪਾ ਰਹੀਆਂ ਅਤੇ ਮੁੰਡੇ ਕਹਿ ਰਹੇ ਹਨ ਕਿ ਕੁੜੀਆਂ ਦੀਆਂ ਮੁੱਛਾਂ ਨਿਕਲ ਆਉਣਗੀਆਂ। ਅਜਿਹੇ ਮੁੰਡਿਆਂ ਨੂੰ ਸ਼ਹਿਨਾਜ਼ ਗਿੱਲ ਨੇ ਨਸੀਹਤ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਨਾਂ ਕਹਿਣ ਕਿਉਂਕਿ ਜਿਹੜੇ ਮੁੰਡੇ ਇਸ ਤਰ੍ਹਾਂ ਕਹਿ ਰਹੇ ਹਨ, ਉਹ ਸਿੰਗਲ ਮਰਨਗੇ।
My Mom @sukhpardhansukh @shehnaazgill
A post shared by SANTOKH SINGH SUKH (@santokhsukh1) on May 3, 2020 at 9:03am PDT
ਦੱਸ ਦੇਈਏ ਕਿ ਸ਼ਹਿਨਾਜ਼ ਕੌਰ ਗਿੱਲ ਇੰਨੀ ਦਿਨੀਂ 'ਲੌਕ ਡਾਊਨ' ਦੌਰਾਨ ਮੁੰਬਈ ਦੇ ਇਕ ਹੋਟਲ ਵਿਚ ਸਮਾਂ ਬਿਤਾ ਰਹੇ ਹਨ। ਇਕ ਰਿਐਲਿਟੀ ਸ਼ੋਅ ਤੋਂ ਬਾਅਦ ਚਰਚਾ ਵਿਚ ਆਏ ਸ਼ਹਿਨਾਜ਼ ਕੌਰ ਗਿੱਲ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਇਕ ਵਧੀਆ ਗਾਇਕਾ ਅਤੇ ਅਦਾਕਾਰਾ ਵੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਨਜ਼ਰ ਆ ਚੁੱਕੇ ਹਨ।
@shehnaazgill @sukhpardhansukh @badeshashehbaz Brother & sister
A post shared by SANTOKH SINGH SUKH (@santokhsukh1) on May 5, 2020 at 8:20am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ