ਸ਼ਹਿਨਾਜ਼ ਨੇ ''ਗੋਆ ਬੀਚ'' ''ਤੇ ਲਾਏ ਠੁਮਕੇ, ਦੇਖ ਨੇਹਾ ਕੱਕੜ ਨੇ ਆਖੀ ਇਹ ਗੱਲ (ਵੀਡੀਓ)

2/28/2020 1:47:04 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਨੇ ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਦੀ ਕਿਸਮਤ ਬਦਲ ਦਿੱਤੀ ਹੈ। ਸ਼ਹਿਨਾਜ਼ ਗਿੱਲ ਦੀਆਂ ਕਿਊਟ ਅਦਾਵਾਂ ਦਾ ਪੂਰਾ ਹਿੰਦੁਸਤਾਨ ਦੀਵਾਨਾ ਹੋ ਚੁੱਕਾ ਹੈ। ਸ਼ਹਿਨਾਜ਼ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਨਜ਼ਰ ਆ ਰਹੀ ਹੈ। ਸ਼ੋਅ ਤੋਂ ਫੁਰਸਤ ਮਿਲਦੇ ਹੀ ਸ਼ਹਿਨਾਜ਼ ਟਿੱਕ-ਟੌਕ 'ਤੇ ਵੀਡੀਓ ਬਣਾਉਂਦੀ ਹੈ ਅਤੇ ਲਾਈਵ ਜਾ ਕੇ ਫੈਨਜ਼ ਨਾਲ ਗੱਲਬਾਤ ਕਰਦੀ ਹੈ। ਹਮੇਸ਼ਾ ਫੈਨਜ਼ ਟੀ. ਵੀ. ਸਕ੍ਰੀਨ 'ਤੇ ਉਨ੍ਹਾਂ ਦੀਆਂ ਹਰਕਤਾਂ ਨੂੰ ਨਹੀਂ ਦੇਖ ਪਾ ਰਹੇ ਹਨ। ਹਾਲਾਂਕਿ ਸਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਅਪਡੇਟ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਸ਼ਹਿਨਾਜ਼ ਦਾ ਇਕ ਟਿੱਕ-ਟੌਕ ਵੀਡੀਓ ਚਰਚਾ 'ਚ ਬਣੀ ਹੋਈ ਹੈ, ਜਿਸ 'ਚ ਸ਼ਹਿਨਾਜ਼ ਨੇ ਟੋਨੀ ਕੱਕੜ ਅਤੇ ਨੇਹਾ ਕੱਕੜ ਦੇ ਹਿੱਟ ਗੀਤ 'ਗੋਆ ਬੀਚ' 'ਤੇ ਡਾਂਸ ਕੀਤਾ ਹੈ। ਟ੍ਰਡੀਸ਼ਨਲ ਗੈਟਅੱਪ 'ਚ ਨਜ਼ਰ ਆ ਰਹੀ ਸ਼ਹਿਨਾਜ਼ ਗਿੱਲ ਬੇਹੱਦ ਖੂਬਸੂਰਤ ਲੱਗ ਰਹੀ ਹੈ।

 
 
 
 
 
 
 
 
 
 
 
 
 
 

❤❤❤#shehnazgill #sidnaaz #sidnaazlovers #colors #sidhearts #shehnazkaurgill #weloveshehnaaz #punjabkikatrina

A post shared by Bigg_boss fan page (@sidnazz_fan08) on Feb 26, 2020 at 9:35pm PST

ਸ਼ਹਿਨਾਜ਼ ਦੇ ਇਸ ਟਿੱਕ-ਟੌਕ ਵੀਡੀਓ ਨੂੰ ਨੇਹਾ ਕੱਕੜ ਅਤੇ ਟੋਨੀ ਕੱਕੜ ਨੇ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ। ਕਲਿੱਪ 'ਚ ਸ਼ਹਿਨਾਜ਼ ਗਿੱਲ ਨੂੰ ਲਿੰਪ-ਸਿੰਕ ਕਰਦਿਆਂ ਅਤੇ ਨੇਹਾ ਕੱਕੜ ਦੇ ਹਾਲ ਹੀ 'ਚ ਰਿਲੀਜ਼ ਹੋਏ 'ਗੋਆ ਬੀਚ' ਗੀਤ 'ਤੇ ਡਾਂਸ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ 'ਚ ਆਦਿਤਿਆ ਨਾਰਾਇਣ ਵੀ ਹਨ ਤੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਨੇ ਵੀ ਗਾਣਾ ਗਾਇਆ ਹੈ। ਨੇਹਾ ਨੇ ਸ਼ਹਿਨਾਜ਼ ਦਾ ਇਹ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਕਿਊਟੀ ਕਿਹਾ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਕਮਾਲ ਦੇ ਐਕਸਪ੍ਰੈਸ਼ਨ ਦੇ ਰਹੀ ਹੈ। ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਕਾਫੀ ਵਾਇਰਲ ਹੋ ਚੁੱਕਾ ਹੈ।
PunjabKesari
ਦੱਸ ਦੇਈਏ ਕਿ ਨੇਹਾ ਕੱਕੜ-ਆਦਿੱਤਿਆ ਨਾਰਾਇਣ 'ਤੇ ਫਿਲਮਾਇਆ ਗਿਆ ਇਹ ਗੀਤ ਜ਼ਬਰਦਸਤ ਹਿੱਟ ਹੋਇਆ ਹੈ। ਇਹ ਪਾਰਟੀ ਸੌਂਗ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ 'ਬਿੱਗ ਬੌਸ' ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੂਜਾ ਸ਼ੋਅ ਮਿਲ ਗਿਆ ਹੈ। ਰਿਐਲਿਟੀ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਸ਼ਹਿਨਾਜ਼ ਗਿੱਲ ਆਪਣੇ ਲਈ ਪ੍ਰਫੈਕਟ ਪਾਰਟਨਰ ਦੀ ਤਲਾਸ਼ ਕਰ ਰਹੀ ਹੈ। ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਸ਼ੋਅ 'ਚ ਆਏ ਲੜਕੇ ਜੀ ਜਾਨ ਨਾਲ ਕੋਸ਼ਿਸ਼ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News