ਬਿੱਗ ਬੌਸ ਸੀਜ਼ਨ 13 ਨੂੰ ਆਪਣੀ ਪਹਿਲੀ ਪ੍ਰੇਮ ਕਹਾਣੀ ਮਿਲੀ

10/10/2019 9:39:37 AM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਇਸ ਸੀਜ਼ਨ 'ਚ ਕੁਝ ਨੌਜਵਾਨ ਅਤੇ ਤੇਜ਼-ਤਰਾਰ ਸੈਲੀਬ੍ਰਿਟੀ ਮੁਕਾਬਲੇਬਾਜ਼ ਹਨ। 'ਬਿੱਗ ਬੌਸ' ਦਾ ਇਹ ਤੇਜ਼ ਤਰਾਰ ਸੀਜ਼ਨ, ਜਿਸ 'ਚ ਪਿਆਰ, ਲੜਾਈ ਅਤੇ ਦੋਸਤੀ ਨਾਲ ਭਰੇ ਘਰ ਲਈ ਜਾਣਿਆ ਜਾਂਦਾ ਹੈ, ਨੇ ਆਪਣੀ ਪਹਿਲੀ ਪ੍ਰੇਮ ਕਹਾਣੀ ਨੂੰ ਪਾਉਣ ਲਈ ਸਿਰਫ 3 ਦਿਨ ਲਏ। ਹਾਊਸ 'ਚ ਨਵੇਂ ਲਵਬਰਡਸ ਸ਼ਹਿਨਾਜ਼ ਗਿੱਲ ਅਤੇ ਪਾਰਸ ਛਾਬੜਾ ਹਨ ਅਤੇ ਦੋਵਾਂ ਨੂੰ ਆਪਣੀ ਸੰਗਤ 'ਚ ਅਰਾਮ ਮਿਲਿਆ ਹੈ। ਉਹ ਦੋਵੇਂ ਇਕ-ਦੂਜੇ ਨਾਲ ਮਸਤੀ ਕਰਦੇ ਦਿਖ ਰਹੇ ਹਨ ਅਤੇ ਮਿੱਠੀ ਨੋਕ-ਝੋਕ 'ਚ ਸ਼ਾਮਲ ਹੈ।
Image result for Shehnaz Kaur Gill,Paras Chhabra
ਦੱਸ ਦਈਏ ਕਿ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਪਾਰਸ ਨੂੰ ਆਪਣੇ ਆਸ-ਪਾਸ ਹੀ ਚਾਹੁੰਦੀ ਹੈ ਅਤੇ ਉਸ ਨੂੰ ਉਸ ਦੀ ਦੇਖਭਾਲ ਕਰਨਾ ਪਸੰਦ ਹੈ। ਦੂਜੇ ਪਾਸੇ ਪਾਰਸ ਵੀ ਕਬੂਲ ਕਰਦਾ ਹੈ ਕਿ ਉਹ ਵੀ ਸ਼ਹਿਨਾਜ਼ ਦੇ ਕੋਲ ਰਹਿਣਾ ਪਸੰਦ ਕਰਦਾ ਹੈ ਅਤੇ ਉਸ ਨੂੰ ਪਿਆਰ ਕਰਦਾ ਹੈ। ਸਾਰੇ ਘਰ ਵਾਲੇ ਵੀ ਇਸ ਨਵੇਂ ਜੋੜੇ ਦਾ ਸਮਰਥਨ ਕਰ ਰਹੇ ਹਨ ਅਤੇ ਸਮੇਂ-ਸਮੇਂ 'ਤੇ ਆਪਣੀਆਂ ਵਿਸ਼ੇਸ਼ ਟਿੱਪਣੀਆਂ ਦੇ ਰਹੇ ਹਨ।

Image result for Shehnaz Kaur Gill and Paras Chhabra

ਆਉਣ ਵਾਲੇ ਦਿਨਾਂ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਪੰਜਾਬੀ ਮੁੰਡਾ ਅਤੇ ਪੰਜਾਬੀ ਕੁੜੀ ਆਪਣੇ ਰਿਸ਼ਤੇ ਨੂੰ ਬਚਾਅ ਕੇ ਰੱਖ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ, ਬਿੱਗ ਬੌਸ ਵੀਵੋ ਵੀ-7 ਨੂੰ ਆਪਣੀ ਵਾਚਲਿਸਟ 'ਚ, ਹਰੇਕ ਸੋਮਵਾਰ-ਸ਼ੁੱਕਰਵਾਰ ਨੂੰ ਰਾਤ 10.30 ਵਜੇ ਅਤੇ ਸ਼ਨੀਵਾਰ-ਐਤਵਾਰ ਨੂੰ ਰਾਤ 9.00 ਵਜੇ ਕਲਰਸ 'ਤੇ ਦੇਖੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News