ਜਨਮਦਿਨ ਮੌਕੇ ਜਾਣੋ ਸ਼ਹਿਨਾਜ਼ ਕੌਰ ਗਿੱਲ ਦੀਆਂ ਕੁੱਝ ਖਾਸ ਗੱਲਾਂ ਬਾਰੇ

1/27/2020 12:20:13 PM

ਜਲੰਧਰ(ਬਿਊਰੋ)-  ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਕੌਰ ਗਿੱਲ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ।  'ਬਿੱਗ ਬੌਸ 13' ਦੀ ਸਭ ਤੋਂ ਵੱਡੀ ਐਂਟਰਟੇਨਰ ਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਬਿੱਗ ਬੌਸ 'ਚ ਆਉਣ ਤੋਂ ਬਾਅਦ ਤੋਂ ਜ਼ਬਰਦਸਤ ਹਿੱਟ ਹੋ ਗਈ ਹੈ। ਸ਼ਹਿਨਾਜ਼ ਪੰਜਾਬ ਦੀ ਫੇਮਸ ਸਿੰਗਰ ਹੈ। ਕਲਰਸ ਦੇ ਰਿਐਲਟੀ ਸ਼ੋਅ 'ਬਿੱਗ ਬੌਸ 13' ਨੇ ਸ਼ਹਿਨਾਜ਼ ਨੂੰ ਜ਼ਬਰਦਸਤ ਪਛਾਣ ਦਿੱਤੀ ਹੈ। ਸ਼ੋਅ ਵਿਚ ਸ਼ਹਿਨਾਜ਼ ਆਪਣੀਆਂ ਕਿਊਟ ਅੰਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਖਬਰ ਹੈ ਕਿ ਇਸ ਵਾਰ ਸ਼ਹਿਨਾਜ਼ ਆਪਣਾ ਜਨਮਦਿਨ ਬਿੱਗ ਬੌਸ ਹਾਊਸ ਵਿਚ ਹੀ ਸੈਲੀਬ੍ਰੇਟ ਕਰਨ ਵਾਲੀ ਹੈ।
PunjabKesari
ਸ਼ਹਿਨਾਜ਼ ਦਾ ਜਨਮ ਪੰਜਾਬ 'ਚ ਹੋਇਆ ਹੈ। ਗਾਇਕਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਬੀ.ਕਾਮ ਕੀਤੀ ਕੀਤੀ। ਪੇਸ਼ੇ ਵੱਜੋ ਸ਼ਹਿਨਾਜ਼ ਮਾਡਲ, ਗਾਇਕਾ ਤੇ ਅਦਾਕਾਰਾ ਹੈ। ਸ਼ਹਿਨਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2015 'ਚ ਕੀਤੀ ਸੀ। 2015 'ਚ ਸ਼ਹਿਨਾਜ਼ ਦਾ ਇਕ ਗੀਤ ਰਿਲੀਜ਼ ਹੋਇਆ ਸੀ 'ਸ਼ਿਵ ਦੀ ਕਿਤਾਬ' ਇਹ ਗੀਤ ਕਾਫੀ ਸੁਪਰਹਿੱਟ ਰਿਹਾ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਨੂੰ ਪਛਾਣਿਆ ਜਾਣ ਲੱਗਾ। ਇਸ ਤੋਂ ਬਾਅਦ ਉਹ ਪੰਜਾਬੀ ਗੀਤਾਂ 'ਚ ਨਜ਼ਰ ਆਈ। ਕਈ ਗੀਤਾਂ 'ਚ ਆਪਣੀ ਆਵਾਜ਼ ਵੀ ਦਿੱਤੀ।
PunjabKesari


ਬਿੱਗ ਬੌਸ ਦੀ ਸਭ ਤੋਂ ਵੱਡੀ ਐਂਟਰਟੇਨਰ

ਸ਼ਹਿਨਾਜ਼ ‘ਬਿੱਗ ਬੌਸ 13’ ਦੀ ਸਭ ਤੋਂ ਵੱਡੀ ਐਂਟਰਟੇਨਰ ਮੰਨੀ ਜਾਂਦੀ ਹੈ। ਉਸ ਦੀਆਂ ਕਿਊਟ ਅਦਾਵਾਂ, ਉਸ ਦੀ ਮਸਤੀ, ਉਸ ਦਾ ਡਾਂਸ, ਉਸ ਦੀ ਅਦਾ, ਉਸ ਦਾ ਹਾਸਾ, ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਖਾਸਤੌਰ 'ਤੇ ਉਸ ਦੀ ਤੇ ਸਿਧਾਰਥ ਦੀ ਜੋੜੀ ‘ਬਿੱਗ ਬੌਸ 13’ ਦੀ ਸਭ ਤੋਂ ਚਰਚਿਤ ਤੇ ਫੇਵਰਿਟ ਜੋੜੀ ਹੈ।
PunjabKesari
ਸਾਲ 2019 ਵਿਚ ਸ਼ਹਿਨਾਜ਼ ਗਿੱਲ ਹਿਮਾਂਸ਼ੀ ਨਾਲ ਆਪਣੀ ਕੰਟਰੋਵਰਸੀ ਕਾਰਨ ਸੁਰਖੀਆਂ ਵਿਚ ਰਹੀ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਕ-ਦੂਜੇ ਖਿਲਾਫ ਬਿਆਨਬਾਜ਼ੀ ਕੀਤੀ ਸੀ। ਸੋਸ਼ਲ ਮੀਡੀਆ ’ਤੇ ਇਸ ਕੰਟਰੋਵਰਸੀ ਨੇ ਕਾਫੀ ਸੁਰਖੀਆ ਬਟੋਰੀਆਂ।
PunjabKesari
ਇਸ ਵਾਰ ਸ਼ਹਿਨਾਜ਼ ਗਿੱਲ ਬਿੱਗ ਬੌਸ ਕਾਰਨ ਕਾਫੀ ਸੁਰਖੀਆਂ ਵਿਚ ਛਾਈ ਹੋਈ ਹੈ। ਫੈਨਜ਼ ਵੱਲੋਂ ਸ਼ਹਿਨਾਜ਼ ਗਿੱਲ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਜੇਕਰ ਸ਼ਹਿਨਾਜ਼ ਗਿੱਲ ਦੀ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ਵਿਚ ਸ਼ਹਿਨਾਜ਼ ਦਾ ਗੀਤ Sidewalk ਦਰਸ਼ਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ।
PunjabKesari
ਇਸ ਗੀਤ ਨੂੰ ਸ਼ਹਿਨਾਜ਼ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ। ਫੈਨਜ਼ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News