ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਨੂੰ ਦਿੱਤੀ ਇਹ ਹਿਦਾਇਤ, ਦੱਸੀ ਧੀ ਨਾਲ ਹੋਏ ਵਿਵਾਦ ਦੀ ਸੱਚਾਈ

11/18/2019 11:56:57 AM

ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਤੋਂ ਬਾਅਦ ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਕੌਰ ਗਿੱਲ ਦੇ ਤੇਵਰ ਕੁਝ ਬਦਲ ਗਏ ਸਨ। ਦੋਵਾਂ ਦੀ ਕੰਟਰੋਵਰਸੀ ਬਾਰੇ ਤਾਂ ਸਾਰੇ ਜਾਣਦੇ ਹੀ ਹਨ। ਮੰਨਿਆ ਜਾ ਰਿਹਾ ਸੀ ਕਿ ਹਿਮਾਂਸ਼ੀ ਦੀ ਐਂਟਰੀ ਤੋਂ ਬਾਅਦ ਸ਼ਹਿਨਾਜ਼ ਤੇ ਹਿਮਾਂਸ਼ੀ ਵਿਚਕਾਰ ਕਾਫੀ ਕੁਝ ਦੇਖਣ ਨੂੰ ਮਿਲੇਗਾ ਪਰ ਅਜਿਹਾ ਕੁਝ ਨਹੀਂ ਹੋਇਆ ਹੈ। ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਬਾਰੇ ਗੱਲ ਜ਼ਰੂਰ ਕੀਤੀ ਹੈ। ਉਨ੍ਹਾਂ ਨੇ ਹਿਮਾਂਸ਼ੀ ਨੂੰ ਅਜਿਹੀ ਹਿਦਾਇਤ ਦਿੱਤੀ ਹੈ, ਜਿਸ ਨਾਲ ਉਹ ਸ਼ੋਅ ਤੋਂ ਬਾਹਰ ਹੋਣ ਤੋਂ ਬਚ ਸਕਦੀ ਹੈ।

ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਨੂੰ ਹਿਦਾਇਤ ਦਿੱਤੀ ਕਿ ''ਜੇਕਰ ਹਿਮਾਂਸ਼ੀ ਨੇ ਸ਼ੋਅ 'ਚ ਸ਼ਹਿਨਾਜ਼ ਨਾਲ ਸੁਲਾਹ ਨਹੀਂ ਕੀਤੀ ਤਾਂ ਉਹ ਜਲਦ ਹੀ ਘਰ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਮੇਕਰਸ ਨੂੰ ਲੱਗੇਗਾ ਕਿ ਉਹ ਕੁਝ ਕਰ ਹੀ ਨਹੀਂ ਰਹੀ ਅਤੇ ਜਦੋਂ ਉਹ ਕੁਝ ਕਰ ਹੀ ਨਹੀਂ ਰਹੀ ਹੈ ਤਾਂ ਉਸ ਦਾ ਸ਼ੋਅ 'ਚ ਹੋਣ ਦਾ ਕੀ ਮਤਲਬ।'' ਇਸ ਤੋਂ ਇਲਾਵਾ ਸ਼ਹਿਨਾਜ਼ ਦੇ ਪਿਤਾ ਨੇ ਕਿਹਾ, ''ਹਿਮਾਂਸ਼ੀ ਜਦੋਂ ਦੀ ਸ਼ੋਅ 'ਚ ਆਈ ਸੀ ਤਾਂ ਸ਼ਹਿਨਾਜ਼ ਨੇ ਉਸ ਦਾ ਵੈੱਲਕਮ ਕਰਨ ਦੀ ਕੋਸ਼ਿਸ਼ ਕੀਤੀ ਪਰ ਹਿਮਾਂਸ਼ੀ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਮੈਨੂੰ ਲੱਗਦਾ ਹੈ ਕਿ ਇਸ ਗੱਲ ਨੇ ਸ਼ਹਿਨਾਜ਼ ਨੂੰ ਕਾਫੀ ਪ੍ਰੇਸ਼ਾਨ ਕੀਤਾ ਕਿਉਂਕਿ ਉਸ ਨੇ ਹਿਮਾਂਸ਼ੀ ਦੀ ਇਸ ਗੱਲ ਨੂੰ ਦਿਲ 'ਤੇ ਲਾਇਆ ਹੈ।''

ਦੱਸ ਦਈਏ ਕਿ ਸ਼ਹਿਨਾਜ਼ ਦੇ ਪਿਤਾ ਨੇ ਦੋਵਾਂ ਦੀ ਕੰਟਰੋਵਰਸੀ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ, ''ਦੋਵਾਂ 'ਚ ਹੋਈ ਕੰਟਰੋਵਰਸੀ 'ਚ ਗਲਤੀ ਹਿਮਾਂਸ਼ੀ ਦੀ ਵੀ ਸੀ। ਇਹ ਸਭ ਹਿਮਾਂਸ਼ੀ ਦੇ ਇਕ ਗੀਤ 'ਆਈ ਲਾਈਕ ਇਟ' ਤੋਂ ਸ਼ੁਰੂ ਹੋਇਆ ਸੀ। ਇਸ ਗੀਤ ਨੂੰ ਲੈ ਕੇ ਸ਼ਹਿਨਾਜ਼ ਨੇ ਸੋਸ਼ਲ ਮੀਡੀਆ 'ਤੇ ਲਿਖ ਦਿੱਤਾ ਸੀ ਕਿ ਇਹ ਗੀਤ ਉਸ ਨੂੰ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਹਿਮਾਂਸ਼ੀ ਨੇ ਸ਼ਹਿਨਾਜ਼ ਦੇ ਮਾਤਾ-ਪਿਤਾ ਨੂੰ ਲੈ ਕੇ ਭੱਦੇ ਕੁਮੈਂਟਸ ਕੀਤੇ ਸਨ। ਹਿਮਾਂਸ਼ੀ ਦੇ ਕੁਮੈਂਟਸ ਤੋਂ ਬਾਅਦ ਸ਼ਹਿਨਾਜ਼ ਖੁਦ ਨੂੰ ਰੋਕ ਨਾ ਸਕੀ ਤੇ ਹਿਮਾਂਸ਼ੀ ਦੀ ਮਾਂ ਬਾਰੇ ਬਹੁਤ ਕੁਝ ਬੋਲ ਗਈ। ਇਥੋ ਹੀ ਸਾਰਾ ਮਾਮਲਾ ਸ਼ੁਰੂ ਹੋਇਆ ਹੈ।'' ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵਾਂ ਦਾ ਝਗੜਾ ਇਨ੍ਹਾਂ ਦੇ ਮੇਕਅੱਪ ਆਰਟਿਸਟ ਨੇ ਕਰਵਾਇਆ ਸੀ। ਮੈਨੂੰ ਖੁਸ਼ੀ ਹੈ ਕਿ ਮੇਰੀ ਬੇਟੀ ਨੇ ਦੋਵਾਂ ਵਿਚਕਾਰ ਹੋਈ ਗਲਤ ਫਹਿਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਨੈਸ਼ਨਲ ਟੀ. ਵੀ. 'ਤੇ ਮੁਆਫੀ ਵੀ ਮੰਗੀ ਪਰ ਹਿਮਾਂਸ਼ੀ ਸੁਲਾਹ ਕਰਨਾ ਨਹੀਂ ਚਾਹੁੰਦੀ ਹੈ।''
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News