ਦੁਸ਼ਮਣੀ ਛੱਡ ਸ਼ਹਿਨਾਜ਼ ਗਿੱਲ ਦੇ ਹੱਕ ’ਚ ਆਈ ਹਿਮਾਂਸ਼ੀ, ਕੀਤਾ ਟਵੀਟ

1/23/2020 11:43:02 AM

 ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਨਜ਼ਰ ਆ ਰਹੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਨਾ ਦੀ ਦੁਸ਼ਮਣੀ ਤੋਂ ਹਰ ਕੋਈ ਵਾਕਿਫ਼ ਹੈ। ਦੋਵਾਂ ਅਦਾਕਾਰਾਂ ਦੀ ਇਹ ਦੁਸ਼ਮਣੀ ਬਿੱਗ ਬੌਸ ਦੇ ਘਰ 'ਚ ਵੀ ਬਰਕਰਾਰ ਰਹੀ। ਇੱਥੋਂ ਤੱਕ ਕਿ ਕੁੱਝ ਦਿਨ ਪਹਿਲਾਂ ਸ਼ਹਿਨਾਜ਼ ਦੇ ਪਿਤਾ ਨੇ ਤਾਂ ਹਿਮਾਂਸ਼ੀ 'ਤੇ ਇਹ ਦੋਸ਼ ਲਗਾਇਆ ਕਿ ਹਿਮਾਂਸ਼ੀ ਕਰਕੇ ਸ਼ਹਿਨਾਜ਼ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਹਿਮਾਂਸ਼ੀ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ ਸੀ।


ਇਸ ਸਭ ਤੋਂ ਬਾਅਦ ਹੁਣ ਹਿਮਾਂਸ਼ੀ ਸ਼ਿਹਨਾਜ਼ ਗਿੱਲ ਦੇ ਹੱਕ 'ਚ ਆਈ ਹੈ। ਬਿੱਗ ਬਾਸ ਦੇ ਇਕ ਐਪੀਸੋਡ 'ਚ ਸ਼ਹਿਨਾਜ਼ ਨੂੰ ਰੌਂਦਾ ਦੇਖ ਹਿਮਾਂਸ਼ੀ ਨੇ ਟਵੀਟ ਕੀਤਾ ਹੈ, ਇਸ ਟਵੀਟ ਰਾਹੀਂ ਉਹ ਸ਼ਹਿਨਾਜ਼ ਦਾ ਸਪੋਰਟ ਕਰਦੀ ਨਜ਼ਰ ਆ ਰਹੀ ਹੈ। ਹਿਮਾਂਸ਼ੀ ਨੇ ਆਪਣੇ ਟਵੀਟ 'ਚ ਲਿਖਿਆ, "ਅੱਜ ਸ਼ਹਿਨਾਜ਼ ਦਿਲ ਤੋਂ ਰੋਈ ਹੈ। ਕਦੇ ਮੌਕਾ ਮਿਲਿਆ ਤਾਂ ਮੈਂ ਉਸ ਨਾਲ ਗੱਲ ਜ਼ਰੂਰ ਕਰਾਂਗੀ। ਜਿਸ ਤਰ੍ਹਾਂ ਉਸ ਦੇ ਪਿਤਾ ਉਸ ਦੇ ਸਪੋਰਟ ਕਰ ਰਹੇ ਹਨ, ਉਹ ਸ਼ਾਨਦਾਰ ਹੈ। ਆਖਿਰ ਪਰਿਵਾਰ, ਪਰਿਵਾਰ ਹੀ ਹੁੰਦਾ ਹੈ। ਸ਼ਹਿਨਾਜ਼ ਨੂੰ ਕਿਸੇ 'ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਗੇਮ ਦੇ ਇਸ ਪੜਾਅ 'ਚ ਆ ਕੇ ਅਜਿਹਾ ਕਰਨਾ ਠੀਕ ਨਹੀਂ ਹੋਵੇਗਾ।"
ਇਸ ਦੇ ਨਾਲ ਹੀ ਹਿਮਾਂਸ਼ੀ ਨੇ ਆਸਿਮ ਰਿਆਜ਼ ਦਾ ਜ਼ਿਕਰ ਵੀ ਕੀਤ। ਹਿਮਾਂਸ਼ੀ ਨੇ ਲਿਖਿਆ,"ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ, ਅਸੀਮ ਸ਼ਹਿਨਾਜ਼ ਦੇ ਨਾਲ ਹਨ ਪਰ ਅਸੀਮ ਨਾਲ ਘਰ 'ਚ ਜੋ ਹੋ ਰਿਹਾ ਹੈ ਉਸ ਨੂੰ ਦੇਖ ਕੇ ਕਾਫੀ ਬੁਰਾ ਲੱਗ ਰਿਹਾ ਹੈ। ਮੈਂ ਅਸੀਮ ਦੀ ਸਪੋਰਟ ਕਰ ਰਹੀ ਹਾਂ।"ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News