ਸ਼ਹਿਨਾਜ਼ ਨੂੰ ਮੁਆਫ ਕਰਨ ਲਈ ਹਿਮਾਂਸ਼ੀ ਹੋਈ ਤਿਆਰ, ਰੱਖੀ ਇਹ ਸ਼ਰਤ

11/5/2019 10:38:30 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਨੂੰ ਧਮਾਕੇਦਾਰ ਬਣਾਉਣ ਲਈ ਮੇਕਰਸ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਵਾਈਲਡ ਕਾਰਡ ਮੁਕਾਬਲੇਬਾਜ਼ਾਂ ਦੀ ਘਰ ਵਿਚ ਐਂਟਰੀ ਹੋਣ ’ਤੇ ਸ਼ੋਅ ਵਿਚ ਡਬਲ ਡਰਾਮਾ ਅਤੇ ਐਂਟਰਟੇਨਮੈਂਟ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਨਾਜ਼ ਦੀ ਦੁਸ਼ਮਨ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੁੰਦੇ ਹੀ ਘਰ ਵਿਚ ਅਜਿਹਾ ਧਮਾਕਾ ਹੋਇਆ, ਜਿਸ ਦੀ ਕਲਪਨਾ ਸ਼ਾਇਦ ਕਿਸੇ ਨਹੀਂ ਕੀਤੀ ਸੀ। ਦਰਅਸਲ, ਹਿਮਾਂਸ਼ੀ ਅਤੇ ਸ਼ਹਿਨਾਜ਼ ਇਕ-ਦੂੱਜੇ ਦੇ ਵਿਰੋਧੀ ਹਨ। ਸ਼ੋਅ ਵਿਚ ਹਿਮਾਂਸ਼ੀ ਨੂੰ ਦੇਖ ਕੇ ਸ਼ਹਿਨਾਜ਼ ਕਾਫੀ ਪ੍ਰੇਸ਼ਾਨ ਅਤੇ ਬਿੱਗ ਬੌਸ ਨਾਲ ਨਾਰਾਜ਼ ਦਿਖਾਈ ਦਿੱਤੀ। ਹਾਲਾਂਕਿ ਸ਼ਹਿਨਾਜ਼ ਨੇ ਹਿਮਾਂਸ਼ੀ ਨੂੰ ਵੈੱਲਕਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਿਮਾਂਸ਼ੀ ਨੇ ਉਨ੍ਹਾਂ ਨੂੰ ਇਗਨੋਰ ਕਰ ਦਿੱਤਾ।

ਹਿਮਾਂਸ਼ੀ ਨੇ ਸ਼ਹਿਨਾਜ਼ ਅੱਗੇ ਰੱਖੀ ਇਹ ਸ਼ਰਤ-

ਉਥੇ ਹੀ ਜਦੋਂ ਬਿੱਗ ਬੌਸ ਨੇ ਮੁਕਾਬਲੇਬਾਜ਼ਾਂ ਨੂੰ ਅਜਿਹੇ ਮੈਂਬਰ ਦਾ ਨਾਮ ਲੈਣ ਲਈ ਕਿਹਾ, ਜਿਸ ਨੂੰ ਘਰ ਵਿਚ ਦੇਖ ਕੇ ਉਹ ਖੁਸ਼ ਨਹੀਂ ਹਨ ਤਾਂ ਸ਼ਹਿਨਾਜ਼ ਨੇ ਹਿਮਾਂਸ਼ੀ ਦਾ ਹੀ ਨਾਮ ਲਿਆ। ਜਦ ਕਿ ਹਿਮਾਂਸ਼ੀ ਨੇ ਅਰਹਾਨ ਦਾ ਨਾਮ ਲਿਆ। ਹਾਲਾਂਕਿ ਇਸ ਤੋਂ ਬਾਅਦ ਸ਼ਹਿਨਾਜ਼ ਨੇ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ ਵੀ ਵਧਾਇਆ ਪਰ ਹਿਮਾਂਸ਼ੀ ਨੇ ਗੱਲ ਕਰਨ ਤੋਂ ਨਾ ਕਰ ਦਿੱਤੀ। ਹਿਮਾਂਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਉਸ ਨੂੰ ਕਸਮ ਦਿੱਤੀ ਹੈ ਕਿ ਉਹ ਸ਼ਹਿਨਾਜ਼ ਨਾਲ ਗੱਲ ਨਹੀਂ ਕਰੇਗੀ ਪਰ ਬਾਅਦ ਵਿਚ ਹਿਮਾਂਸ਼ੀ ਕੈਮਰੇ ਵਿਚ ਦੇਖ ਕੇ ਇਹ ਕਹਿੰਦੀ ਹੈ ਕਿ ਉਹ ਸ਼ਹਿਨਾਜ਼ ਨੂੰ ਉਦੋਂ ਮੁਆਫ ਕਰਾਂਗੀ ਜਦੋਂ ਉਹ ਨੈਸ਼ਨਲ ਟੀ.ਵੀ. ’ਤੇ ਉਨ੍ਹਾਂ ਦੇ ਮਾਤਾ-ਪਿਤਾ ਕੋਲੋਂ ਮੁਆਫੀ ਮੰਗੇਗੀ। ਹੁਣ ਸ਼ੋਅ ਵਿਚ ਅੱਗੇ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਸ਼ਹਿਨਾਜ਼ ਅਤੇ ਹਿਮਾਂਸ਼ੀ ਦੇ ਵਿਚਕਾਰ ਦੀ ਨਫਰਤ ਖਤਮ ਹੋਵੇਗੀ ਜਾਂ ਫਿਰ ਬਰਕਰਾਰ ਰਹੇਗੀ। ਉਥੇ ਹੀ ਸ਼ਹਿਨਾਜ਼ ਹਿਮਾਂਸ਼ੀ ਦੇ ਮਾਤਾ-ਪਿਤਾ ਕੋਲੋਂ ਮੁਆਫੀ ਮੰਗਦੀ ਹੈ ਜਾਂ ਨਹੀਂ ਇਹ ਦੇਖਣਾ ਵੀ ਕਾਫੀ ਦਿਲਚਸਪ ਰਹੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News