ਆਖਿਰ ਕਿਉਂ ਸ਼ਹਿਨਾਜ਼ ਕੌਰ ਗਿੱਲ ਨੇ ਬਣਵਾਇਆ ਹੈ ਕਰਨ ਔਜਲਾ ਦਾ ਟੈਟੂ (ਵੀਡੀਓ)

4/27/2020 1:17:47 PM

ਜਲੰਧਰ (ਵੈੱਬ ਡੈਸਕ) : ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਜਾਣੀ ਜਾਂਦੀ ਸ਼ਹਿਨਾਜ਼ ਕੌਰ ਗਿੱਲ, ਜੋ ਕਿ  ਕਿਊਟ ਅਦਾਵਾਂ ਕਰਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਜੇ ਗੱਲ ਕਰੀਏ ਟੈਟੂਆਂ ਦਾ ਤਾਂ ਪੰਜਾਬੀ ਇੰਡਸਟਰੀ ਵਿਚ ਕਈ ਕਲਾਕਾਰ ਨੇ ਜਿਨ੍ਹਾਂ ਨੇ ਆਪਣੇ ਮਨਪਸੰਦੀਦਾ ਗਾਇਕਾਂ ਜਾਂ  ਫਿਰ ਅਦਾਕਾਰਾਂ ਦੇ ਨਾਂ ਦੇ ਟੈਟੂ ਗੁੰਦਵਾਏ ਹੋਏ ਹਨ। ਬਹੁਤ ਘੱਟ ਲੋਕ ਜਾਣਦੇ ਨੇ ਕਿ ਸ਼ਹਿਨਾਜ਼ ਕੌਰ ਗਿੱਲ ਨੇ ਪੰਜਾਬੀ ਗਾਇਕ ਦਾ ਟੈਟੂ ਆਪਣੀ ਕਮਰ 'ਤੇ ਗੁੰਦਵਾਇਆ ਹੋਇਆ ਹੈ। ਜੀ ਹਾਂ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਆਪਣੀ ਕਮਰ 'ਤੇ ਗੀਤਾਂ ਦੀ ਮਸ਼ੀਨ ਅਖਵਾਉਣ ਵਾਲੇ ਗਾਇਕ ਕਰਨ ਔਜਲਾ ਦੇ ਗੀਤ 'ਡੋਂਟ  ਲੁੱਕ' ਵਾਲੀ ਲਾਇਨ ਵੀ ਲਿਖਵਾਈ ਹੋਈ ਹੈ। ਸ਼ਹਿਨਾਜ਼ ਕੌਰ ਗਿੱਲ ਦੀ ਖੁਆਇਸ਼ ਹੈ ਕਿ ਉਨ੍ਹਾਂ ਦਾ ਲਾਈਫ ਪਾਟਨਰ ਦਾ ਐਟੀਟਿਊਡ ਵੀ ਇਸ ਤਰ੍ਹਾਂ ਦਾ ਹੀ ਹੋਵੇ। 

 
 
 
 
 
 
 
 
 
 
 
 
 
 

@shehnaazgill surprise tattoo. ( tag your friends ) https://youtu.be/exMnOVVSLPA Full tattoo video is out now. Hurry up open link & watch full tattoo video of Shehnaaz Gill Subscribe Youtube Channel for more updates & tattoo videos #kamzinkzone #instagram #tattoosinchandigarh #kamzinkzonetattoos #oneye. #tattoos #punjabgetinked #wherepunjabgetinked #chandigarhgetinked.

A post shared by KamzInkZone_Tattoos (@kamzinkzonetattoos) on Jun 16, 2019 at 5:18am PDT

ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਸ਼ੇਅਰ ਕੀਤਾ ਸੀ। ਇਸ ਵੀਡੀਓ ਵਿਚ ਸ਼ਹਿਨਾਜ਼ ਕੌਰ ਗਿੱਲ ਚਾਇਨਾ ਵਾਲਿਆਂ ਨੂੰ ਆਪਣੇ ਅੰਦਾਜ਼ ਵਿਚ ਚੇਤਾਵਨੀ ਦਿੰਦੇ ਹੋਏ ਨਜ਼ਰ ਆਈ ਸੀ। ਉਹ ਇਸ ਵੀਡੀਓ ਵਿਚ ਆਖ ਰਹੀ ਸੀ ਕਿ ਇਹ ਚਾਇਨਾ ਨੇ ਜੋ ਹਰਕਤ ਕੀਤੀ ਹੈ ਉਨ੍ਹਾਂ ਨੂੰ ਬੋਲਣਾ ਨਹੀਂ ਸਗੋਂ ਚੇਤਾਵਨੀ ਦੇਣਾ ਚਾਹੁੰਦੀ ਹਾਂ। ਵੀਡੀਓ ਵਿਚ ਅੱਗੇ ਉਹ ਚਾਇਨਸ ਭਾਸ਼ਾ ਵਿਚ ਬੋਲਦੀ ਹੋਈ ਨਜ਼ਰ ਆ ਰਹੀ ਹੈ ਕਿਵੇਂ ਦਾ ਲੱਗਿਆ? ਇਹ ਵੀਡੀਓ ਉਨ੍ਹਾਂ ਨੇ ਮਸਤੀ ਦੇ ਮੂਡ ਵਿਚ ਬਣਾਈ ਹੈ ਤਾਂ ਜੋ ਦਰਸ਼ਕਾਂ ਦਾ ਮਨੋਰੰਜਨ ਹੋ ਸਕੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਸ ਨੇ ''ਕਿਵੇਂ ਦਾ ਲੱਗਿਆ?'' ਇਸ ਵੀਡੀਓ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।   

ਸ਼ਹਿਨਾਜ਼ ਗਿੱਲ ਨੂੰ ਹੈ ਇਸ ਗੱਲ ਦਾ ਪਛਤਾਵਾ 
ਕਈ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸ਼ਹਿਨਾਜ਼ ਗਿੱਲ 'ਮੁਝਸੇ ਸ਼ਾਦੀ ਕਰੋਗੇ' ਸਾਇਨ ਨਾ ਕਰਦੀ ਤਾ ਸ਼ਾਇਦ ਉਸ ਦੇ 'ਬਿੱਗ ਬੌਸ 13' ਦੀ ਟਰਾਫੀ ਜਿੱਤਣ ਦੇ ਚਾਂਸ ਜ਼ਿਆਦਾ ਸਨ। ਸ਼ਹਿਨਾਜ਼ ਗਿੱਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ, ''ਜਦੋਂ ਮੈਂ 'ਮੁਝਸੇ ਸ਼ਾਦੀ ਕਰੋਗੇ' ਦਾ ਪ੍ਰੋਮੋ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਵਿਚ ਦਿਲਚਸਪੀ ਨਹੀਂ ਦਿਸ ਰਹੀ। ਹੁਣ ਮੈਨੂੰ ਲੱਗਦਾ ਹੈ ਜੇ ਮੈਂ ਇਹ ਸ਼ੋਅ ਨਾ ਕਰਦੀ ਤਾਂ ਮੇਰੇ ਲਈ 'ਬਿੱਗ ਬੌਸ' ਜਿੱਤਣ ਦੇ ਚਾਂਸ ਜ਼ਿਆਦਾ ਸੀ। ਜੇ ਮੈਂ ਇਹ ਸ਼ੋਅ ਨਾ ਵੀ ਜਿੱਤਦੀ ਤਾਂ ਫਰਸਟ ਰਨਰਅਪ ਰਹਿੰਦੀ।
ਸ਼ਹਿਨਾਜ਼ ਕੌਰ ਗਿੱਲ ਨੇ ਅੱਗੇ ਕਿਹਾ, ''ਮੈਨੂੰ ਲੱਗਦਾ ਹੈ ਕਿ ਜਦੋਂ ਮੈਂ 'ਮੁਝਸੇ ਸ਼ਾਦੀ ਕਰੋਗੇ' ਨੂੰ ਸਾਇਨ ਕੀਤਾ ਤਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਖੋਅ (ਗੁਆ) ਦਿੱਤਾ। ਉਹ ਲੋਕ ਜਿਨ੍ਹਾਂ ਨੇ ਮੇਰੇ ਲਈ ਵੋਟਿੰਗ ਕੀਤੀ ਸੀ। ਇਸ ਲਈ ਮੈਨੂੰ ਇਹ ਸ਼ੋਅ ਨਹੀਂ ਕਰਨਾ ਚਾਹੀਦਾ ਸੀ।
 

 
 
 
 
 
 
 
 
 
 
 
 
 
 

❤️

A post shared by Shehnaaz Gill (@shehnaazgill) on Apr 25, 2020 at 5:17am PDT

ਬਲਰਾਜ ਸਿਆਲ ਨੇ ਸ਼ਹਿਨਾਜ਼ ਤੇ ਪਾਰਸ ਛਾਬੜਾ ਦਾ ਉਡਾਇਆ ਸੀ ਮਜ਼ਾਕ
ਬਲਰਾਜ ਸਿਆਲ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਕਈ ਵਾਰ ਉਹ ਇਸੇ ਮਜ਼ਾਕ ਵਿਚ ਲੋਕਾਂ 'ਤੇ ਤੰਜ ਵੀ ਕੱਸ ਦਿੰਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਨੇ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਨਾਲ ਵੀ ਕੀਤਾ ਹੈ। ਬਲਰਾਜ ਨੇ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਦੇ ਹੁਣ ਤਕ ਦੇ ਸਾਰੇ ਸ਼ੋਅਜ਼ ਵਿਚ 'ਲੌਕਡਾਊਨ' ਵਰਗੀ ਸੁਚਏਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਬਲਰਾਜ ਨੇ ਲਿਖਿਆ, ''ਮੈਨੂੰ ਤਾਂ ਪਾਰਸ ਛਾਬੜਾ ਅਤੇ ਸ਼ਹਿਨਾਜ਼ ਕੌਰ ਗਿੱਲ ਦਾ ਸੋਚ ਕੇ ਕੁਝ ਹੁੰਦਾ ਹੈ। ਪਹਿਲਾਂ 140 ਦਿਨ ਬਿੱਗ ਬੌਸ ਵਿਚ, ਫਿਰ ਮੁਝਸੇ ਸ਼ਾਦੀ ਕਰੋਗੇ ਵਿਚ 30 ਦਿਨ ਅਤੇ ਹੁਣ ਲੌਕ ਡਾਊਨ। ਕੀ ਕਿਸਮਤ ਲੈ ਕੇ ਪੈਦਾ ਹੋਏ ਹੋ ਤੁਸੀਂ ਦੋਵੇਂ।'' ਬਲਰਾਜ ਨੇ ਇਹ ਵੀ ਕੁਮੈਂਟ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਸੀ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News