ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹੈ ਸ਼ਹਿਨਾਜ਼ ਕੌਰ ਗਿੱਲ ਦਾ ਗੀਤ ‘ਰੇਂਜ’

12/30/2019 2:54:19 PM

ਜਲੰਧਰ(ਬਿਊਰੋ)-  ਸ਼ਹਿਨਾਜ਼ ਕੌਰ ਗਿੱਲ ਦਾ ਨਵਾਂ ਗੀਤ ‘ਰੇਂਜ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਸ਼ਹਿਨਾਜ਼ ਕੌਰ ਗਿੱਲ ਨੇ ਆਪਣੀ ਮਿੱਠੀ ਆਵਾਜ਼ ਦਿੱਤੀ ਹੈ ਜਦਕਿ ਇਸ ਗੀਤ ਦੇ ਬੋਲ ਸੱਤੀ ਵੱਲੋਂ ਲਿਖੇ ਗਏ ਹਨ। ਇਸ ਗੀਤ ਵਿਚ ਅਦਾਕਾਰੀ ਵੀ ਖੁਦ ਸ਼ਹਿਨਾਜ਼ ਕੌਰ ਗਿੱਲ ਤੇ ਮੇਲ ਮਾਡਲ ਰੋਬੀ ਸਿੰਘ ਨਜ਼ਰ ਆ ਰਹੇ ਹਨ। ਜੇਕਰ ਇਸ ਗੀਤ ਦੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦਾ ਮਿਊਜ਼ਿਕ lovees ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ 4 ਦਸੰਬਰ ਰਹਿਮਤ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ। ਫੈਨਜ਼ ਵਲੋਂ ਇਸ ਗੀਤ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ 2 ਲੱਖ ਦੇ ਕਰੀਬ ਦੇਖਿਆ ਜਾ ਚੁੱਕਿਆ ਹੈ।


ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਇਨ੍ਹੀਂ ਦਿਨੀਂ ਟੀ.ਵੀ. ਦੇ ਮਸ਼ਹੂਰ ਸ਼ੋਅ ਬਿੱਗ ਬੌਸ ’ਚ ਖੂਬ ਵਾਹ-ਵਾਹੀ ਖੱਟ ਰਹੀ ਹੈ। ਸ਼ਹਿਨਾਜ਼ ਗਿੱਲ ਦਰਸ਼ਕਾਂ ਦੀ ਪਸੰਦੀਦਾ ਪ੍ਰਤੀਭਾਗੀ ਹੋਣ ਦੇ ਨਾਲ ਸਲਮਾਨ ਖਾਨ ਦੀ ਫੇਵਰਟ ਵੀ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਆਪਣੀਆਂ ਕਿਊਟ ਅਦਾਵਾਂ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News