ਦਿਲ ਦੀ ਗੱਲ ਆਈ ਸ਼ਹਿਨਾਜ਼ ਦੀ ਜ਼ੁਬਾਨ ''ਤੇ, ਕਿਹਾ ''ਸ਼ੋਅ ਤੋਂ ਬਾਅਦ ਕਰਵਾਏਗੀ ਸਿਧਾਰਥ ਨਾਲ ਵਿਆਹ''

1/10/2020 4:02:48 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਘਰ ਦੀ ਐਂਟਰਟੇਨਰ ਮੰਨੀ ਜਾਣ ਵਾਲੀ ਪੰਜਾਬੀ ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਹੁਣ ਦਰਸ਼ਕਾਂ ਨੂੰ ਆਪਣਾ ਕਾਮੇਡੀਅਨ ਅੰਦਾਜ਼ ਦਿਖਾ ਰਹੀ ਹੈ। ਉਸ ਦੇ ਇਸ ਅੰਦਾਜ਼ ਨੇ ਦਰਸ਼ਕਾਂ ਨੂੰ ਕ੍ਰੇਜ਼ੀ ਬਣਾ ਦਿੱਤਾ ਹੈ। ਲੇਟੈਸਟ ਪ੍ਰੋਮੋ 'ਚ ਦਿਸ ਰਿਹਾ ਹੈ ਕਿ ਸ਼ਹਿਨਾਜ਼ ਹੱਥ 'ਚ ਮਾਈਖ ਫੜ੍ਹੀ ਐਂਟਰਟੇਨ ਕਰ ਰਹੀ ਹੈ।

ਸਭ ਤੋਂ ਪਹਿਲਾਂ ਸ਼ਹਿਨਾਜ਼ ਦਾ ਮਾਹਿਰਾ 'ਤੇ ਨਿਸ਼ਾਨਾ
ਸ਼ਹਿਨਾਜ਼ ਕੌਰ ਗਿੱਲ ਸਭ ਤੋਂ ਪਹਿਲਾਂ ਮਾਹਿਰਾ ਸ਼ਰਮਾ ਦੇ ਮੁਤਾਬਿਕ ਹੁੰਦੀ ਹੈ। ਸ਼ਹਿਨਾਜ਼ ਜਿਉਂ ਹੀ ਸਟੇਜ 'ਤੇ ਪਹੁੰਚੀ, ਉਵੇਂ ਹੀ ਘਰੋਂ ਸਾਰੇ ਕੰਟੈਸਟੈਂਟ ਸ਼ਹਿਨਾਜ਼-ਸ਼ਹਿਨਾਜ਼ ਚੀਕਣ ਲੱਗਦੇ ਹਨ। ਇਸ 'ਤੇ ਕੈਟਰੀਨਾ ਕੈਫ ਕਹਿੰਦੀ ਹੈ ਕਿ ਇਹ ਮੇਰੀ ਹਰਮਨ ਪਿਆਰਤਾ ਹੈ। ਜਦੋਂਕਿ ਤੁਸੀਂ ਖੁਦ ਆਪਣਾ ਨਾਂ ਲੈਂਦੇ ਹੋ ਅਤੇ ਦੂਸਰਿਆਂ ਨੂੰ ਕਹਿੰਦੇ ਹੋ ਕਿ ਮੇਰੇ ਲਈ ਚੀਅਰ ਕਰੋ। ਮੈਂ ਤੁਹਾਡੇ ਤੋਂ ਸੜਦੀ ਨਹੀਂ ਹਾਂ। ਇਹ ਸਭ ਸੁਣ ਕੇ ਮਾਹਿਰਾ ਦਾ ਚਿਹਰਾ ਲਾਲ ਹੋ ਜਾਂਦਾ ਹੈ।
 

 
 
 
 
 
 
 
 
 
 
 
 
 
 

Aaj dekhiye @ShehnaazGill ki mazedaar stand up comedy!Tune in tonight at 10:30 PM. Anytime on @voot. @vivo_india @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Jan 9, 2020 at 10:20pm PST

ਸਿਧਾਰਥ ਸ਼ੁਕਲਾ ਜਾਂਦੇ ਨੇ ਸ਼ਰਮਾ
ਮਾਹਿਰਾ ਸ਼ਰਮਾ 'ਤੇ ਆਪਣੀ ਖਿੱਝ ਉਤਾਰਨ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਆਪਣੇ ਦਿਲ ਦੀ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਸਿਧਾਰਥ ਸ਼ੁਕਲਾ ਨਾਲ ਵਿਆਹ ਕਰਨਾ ਚਾਹੁੰਦੀ ਹੈ। ਇਹ ਸੁਣ ਕੇ ਆਡੀਅੰਸ ਉਸ ਨੂੰ ਚੀਅਰ ਕਰਦੀ ਹੈ। ਸ਼ਹਿਨਾਜ਼ ਕਹਿੰਦੀ ਹੈ ਕਿ ਜੇਕਰ ਤੁਸੀਂ ਸਾਰੇ ਚਾਹੁੰਦੇ ਹੋ ਕਿ ਮੇਰਾ ਤੇ ਸਿਧਾਰਥ ਦਾ ਵਿਆਹ ਹੋ ਜਾਵੇ ਤਾਂ ਸਟੈਂਡਿੰਗ ਓਵੇਸ਼ਨ ਦਿਉ। ਫਿਰ ਹਰ ਕੋਈ ਸਟੈਂਡਿੰਗ ਓਵੇਸ਼ਨ ਦਿੰਦਾ ਹੈ। ਅਖੀਰ 'ਚ ਸ਼ਹਿਨਾਜ਼ ਸਿਧਾਰਥ ਦੇ ਮੁਖਾਤਿਬ ਹੁੰਦੀ ਹੈ ਤੇ ਕਹਿੰਦੀ ਹੈ ਕਿ 'ਬਿੱਗ ਬੌਸ' ਦਾ ਸ਼ੋਅ ਖਤਮ ਹੋਣ ਤੋਂ ਬਾਅਦ ਮੈਨੂੰ ਫੋਨ ਕਰੇ। ਇਹ ਸੁਣ ਕੇ ਸਿਧਾਰਥ ਬੁਰੀ ਤਰ੍ਹਾਂ ਨਾਲ ਸ਼ਰਮਾ ਜਾਂਦੇ ਹਨ। 'ਬਿੱਗ ਬੌਸ' ਦਾ ਐਪੀਸੋਡ ਕਾਫੀ ਮਨੋਰੰਜਨਦਾਇਕ ਹੋਣ ਵਾਲਾ ਹੈ। ਇਸ 'ਚ ਸਾਰੇ ਕੰਟੈਸਟੈਂਟ ਆਪਣੇ ਸਾਥੀ ਘਰ ਵਾਲਿਆਂ ਨੂੰ ਚਿੜ੍ਹਾਉਂਦੇ ਨਜ਼ਰ ਆਉਣਗੇ ਯਾਨੀ ਅੱਜ ਗੁੱਸੇ ਦਾ ਕੌਮਿਕ ਅੰਦਾਜ਼ ਦੇਖਣ ਨੂੰ ਮਿਲੇਗਾ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News