ਬਿੱਗ ਬੌਸ 13 : ਸਿਧਾਰਥ ਦੀਆਂ ਬਾਹਾਂ ''ਚ ਰਸ਼ਮੀ ਨੂੰ ਦੇਖ ਭੜਕੀ ਸ਼ਹਿਨਾਜ਼ (ਵੀਡੀਓ)

11/30/2019 11:57:22 AM

ਨਵੀਂ ਦਿੱਲੀ (ਬਿਊਰੋ) — ਕਲਰਸ ਟੀ. ਵੀ. ਦੇ ਮਸ਼ਹੂਰ ਸ਼ੋਅ 'ਬਿੱਗ ਬੌਸ 13' 'ਚ ਆਏ ਦਿਨ ਲੋਕਾਂ ਦੇ ਬਦਲਦੇ ਰਿਸ਼ਤੇ ਤੇ ਰੰਗ ਨਜ਼ਰ ਆ ਰਹੇ ਹਨ। ਸ਼ੋਅ ਦੀ ਸ਼ੁਰੂਆਤ 'ਚ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਵਿਚਕਾਰ ਨੌਕ-ਝੋਕ ਦਾ ਰਿਸ਼ਤਾ ਨਜ਼ਰ ਆ ਰਿਹਾ ਸੀ, ਜੋ ਕਿ ਕੁਝ ਦਿਨ ਪਹਿਲਾਂ ਕਾਫੀ ਵਿਗੜ ਗਿਆ ਸੀ। ਦੋਵੇਂ ਇਕ-ਦੂਜੇ ਦੇ ਜਾਨੀ ਦੁਸ਼ਮਣ ਬਣੇ ਹੋਏ ਸਨ, ਜਿਸ ਦੇ ਚੱਲਦਿਆਂ ਦੋਵੇਂ ਲੜਦੇ ਤੇ ਬਹਿਸ ਕਰਦੇ ਨਜ਼ਰ ਆਉਂਦੇ ਸਨ। ਹੁਣ ਅਚਾਨਕ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ 'ਚ ਨਜ਼ਦੀਕੀਆਂ ਵਧ ਰਹੀਆਂ ਹਨ। ਇਸ ਨਾਲ ਨਾ ਸਿਰਫ ਫੈਨਜ਼ ਸੋਚੀ ਪਏ ਹਨ ਸਗੋਂ ਸ਼ਹਿਨਾਜ਼ ਕੌਰ ਗਿੱਲ ਵੀ ਪ੍ਰੇਸ਼ਾਨ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

Kya #SidRa aa rahe hain ek doosre ke kareeb? ❤ Watch @realsidharthshukla & @imrashamidesai's cute banter tonight at 10:30 PM. Anytime on @voot @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Nov 29, 2019 at 1:45am PST

ਬੀਤੇ ਹਫਤੇ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਨੂੰ ਇਕ ਟਾਸਕ ਦਿੱਤਾ ਗਿਆ ਸੀ, ਜਿਸ 'ਚ ਦੋਵੇਂ ਰੋਮਾਂਸ ਕਰਦੇ ਨਜ਼ਰ ਆਏ ਸਨ। ਫੈਨਜ਼ ਨੂੰ ਇਨ੍ਹਾਂ ਦੀ ਕੈਮਿਸਟਰੀ ਕਾਫੀ ਪਸੰਦ ਆਈ ਸੀ। ਦੋਵਾਂ 'ਚ ਅਚਾਨਕ ਹੀ ਬਿਨਾਂ ਕਿਸੇ ਗੱਲ ਦੇ ਦੋਸਤੀ ਹੋ ਗਈ ਤੇ ਫਿਰ ਅਕਸਰ ਦੋਵਾਂ ਨੂੰ ਇਕੱਠੇ ਦੇਖਿਆ ਜਾਣ ਲੱਗਾ। ਬੀਤੇ ਦਿਨ ਸ਼ੋਅ 'ਚ ਦਿਖਾਇਆ ਗਿਆ ਕਿ ਸਿਧਾਰਥ  ਤੇ ਰਸ਼ਮੀ ਦੇਸਾਈ ਇਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬੈਠੇ ਨਜ਼ਰ ਆਏ। ਇਹ ਸਭ ਦੇਖ ਕੇ ਸ਼ਹਿਨਾਜ਼ ਹੈਰਾਨ ਹੋ ਜਾਂਦੀ ਹੈ। ਇਹ ਸਭ ਦੇਖ ਕੇ ਸ਼ਹਿਨਾਜ਼ ਕਿਚਨ (ਰਸੋਈ) 'ਚ ਚਲੀ ਜਾਂਦੀ ਹੈ ਤੇ ਆਸਿਮ ਰਿਆਜ਼ ਨਾਲ ਦੋਵਾਂ ਦੇ ਰਵੱਈਏ 'ਤੇ ਗੱਲ ਕਰਦੀ ਹੈ। ਸ਼ਹਿਨਾਜ਼ ਨੇ ਆਸਿਮ ਨੂੰ ਕਿਹਾ ਕਿ ਦੋਵੇਂ ਸ਼ੋਅ 'ਚ ਆਉਣ ਤੋਂ ਪਹਿਲਾਂ ਰਿਲੇਸ਼ਨਸ਼ਿਪ 'ਚ ਰਹਿ ਚੁੱਕੇ ਹਨ। ਬਾਅਦ 'ਚ ਹਿੰਦੁਸਤਾਨੀ ਭਾਊ ਵੀ ਉਥੇ ਪਹੁੰਚ ਜਾਂਦਾ ਹੈ। ਦੋਵਾਂ ਨੂੰ ਕਾਫੀ ਦੇਰ ਤੱਕ ਅੱਖਾਂ ਮਿਲਾਉਂਦੇ ਦੇਖ ਕੇ ਸ਼ਹਿਨਾਜ਼ ਗਿੱਲ ਤੇ ਭਾਊ ਉਨ੍ਹਾਂ ਨੂੰ ਗੀਤ ਗਾ ਕੇ ਸਤਾਉਂਦੇ ਹਨ। ਭਾਊ ਨੇ ਉਸ ਲਈ 'ਆਂਖੋਂ ਕੀ ਗੁਸਤਾਖੀਆਂ' ਗੀਤ ਗਾਇਆ ਸੀ, ਜਿਸ ਨੂੰ ਸੁਣ ਕੇ ਦੋਵੇਂ ਹੱਸਣ ਲੱਗ ਜਾਂਦੇ ਸਨ। ਬਾਅਦ 'ਚ ਸਿਧਾਰਥ ਸ਼ੁਕਲਾ ਨੇ ਭਾਊ ਤੇ ਸ਼ਹਿਨਾਜ਼ ਨੂੰ ਕਿਹਾ ਕਿ ਪ੍ਰੇਸ਼ਾਨ ਨਾ ਕਰੋ। ਇਸ ਦੇ ਜਵਾਬ 'ਚ ਸ਼ਹਿਨਾਜ਼ ਨੇ ਉਸ ਨੂੰ ਕਿਹਾ, 'ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਪ੍ਰੇਸ਼ਾਨ ਨਾ ਕਰੀਏ ਤਾਂ ਚੁੱਪ ਕਰਕੇ ਕੁਈਨ ਦੇ ਕੈਮਰੇ 'ਚ ਚਲੇ ਜਾਓ।''

ਦੱਸ ਦਈਏ ਕਿ ਦੋਵਾਂ 'ਚ ਵਧ ਦੀਆਂ ਨਜ਼ਦੀਕੀਆਂ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਫੈਨਜ਼ ਨੂੰ ਦੋਵਾਂ ਦੀ ਇਹ ਕਿਊਟ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ। ਦੇਖਣਾ ਹੋਵੇਗਾ ਕਿ ਦੋਵਾਂ ਦੀ ਇਹ ਕੈਮਿਸਟਰੀ ਸ਼ੋਅ ਦੀ ਟੀ. ਆਰ. ਪੀ. 'ਤੇ ਕੀ ਅਸਰ ਪਾਉਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News