ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦੀ ਲੜਾਈ ''ਚ ਸ਼ੇਰਾ ਖੁੱਬਣ ਗਰੁੱਪ ਦੀ ਐਂਟਰੀ

9/16/2019 11:45:14 AM

ਜਲੰਧਰ (ਬਿਊਰੋ) : ਪੰਜਾਬ 'ਚ ਕਿਸੇ ਸਮੇਂ ਦਹਿਸ਼ਤ ਦਾ ਦੂਜਾ ਨਾਂ ਮੰਨਿਆ ਜਾਂਦਾ ਬਦਮਾਸ਼ ਵਿੱਕੀ ਗੌਡਰ ਦੇ ਗਰੁੱਪ ਨੇ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ ਲੜਾਈ 'ਚ ਐਂਟਰੀ ਕੀਤੀ ਹੈ। ਬਾਦਮਾਸ਼ ਗਰੁੱਪ 'ਸ਼ੇਰਾ ਖੁੱਬਣ ਆਲੇ' ਪੇਜ 'ਤੇ ਇਕ ਪੋਸਟ ਪਾਈ ਗਈ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਪੰਗਾ ਰੰਧਾਵਾ ਬ੍ਰਦਰਜ਼ ਨੇ ਲਿਆ ਹੈ, ਐਲੀ ਮਾਂਗਟ ਨੂੰ ਪੁੱਠਾ-ਸਿੱਧਾ ਬੋਲ ਉਕਸਾਉਂਦੇ ਰਹੇ। ਐਲੀ ਕਾਫੀ ਫੇਮਸ ਹੈ, ਉਸ ਦੀ ਵੀ ਸੈਲਫ ਰਿਸਪੈਕਟ ਹੈ, ਉਹ ਵੀ ਕਿੰਨਾ ਕੁ ਬਰਦਾਸ਼ਤ ਕਰਦਾ ਪਰ ਅੱਜ ਦੇ ਦੌਰ 'ਚ ਕੋਈ ਵੀ ਇਹ ਸਭ ਬਰਦਾਸ਼ਤ ਨਹੀਂ ਕਰਦਾ। ਇਸੇ ਕਰਕੇ ਐਲੀ ਮਾਂਗਟ ਨੂੰ ਰੰਧਾਵਾ ਬ੍ਰਦਰਜ਼ ਦਾ ਇਹ ਚੈਲੰਜ ਸਵੀਕਾਰ ਕਰਕੇ ਇੰਡੀਆ ਆਉਣਾ ਪਿਆ ਪਰ ਉਸ ਨੂੰ ਪੰਜਾਬ ਦੇ ਮਾੜੇ ਹਾਲਾਤ ਬਾਰੇ ਅੰਦਾਜ਼ਾ ਨਹੀਂ ਸੀ।

PunjabKesari

ਗਲਤੀ ਰੰਮੀ ਮੋਟੇ ਦੀ ਪਰ ਉਸ ਨੂੰ ਇਕ ਦਿਨ 'ਚ ਛੱਡ ਦਿੱਤਾ ਗਿਆ ਜਦਕਿ ਪੰਜਾਬ ਪੁਲਸ ਐਲੀ ਮਾਂਗਟ ਦੀ ਜ਼ਿੰਦਗੀ ਖਰਾਬ ਕਰਨ 'ਤੇ ਲੱਗੀ ਹੋਈ ਹੈ। 'ਸ਼ੇਰਾ ਖੁੱਬਣ ਆਲੇ' ਪੇਜ 'ਤੇ ਇਹ ਵੀ ਲਿਖਿਆ ਗਿਆ ਹੈ ਕਿ ਇਸ ਦੌਰਾਨ ਕੋਈ ਗੋਲੀ ਨਹੀਂ ਚੱਲੀ, ਸਾਰਿਆਂ ਨੇ ਲਾਈਵ ਦੇਖਿਆ ਹੈ। ਨਾ ਹੀ ਐਲੀ ਮਾਂਗਟ ਨੇ ਸਿੱਖ ਧਰਮ ਦਾ ਅਪਮਾਨ ਕੀਤਾ। ਫਿਰ ਵੀ ਉਸ ਨਾਲ ਧੱਕਾ ਕਿਉਂ? ਰੰਮੀ ਨੂੰ ਕਿਉਂ ਛੱਡਿਆ ਗਿਆ ਉਹ ਹੀ ਤਾਂ ਇਸ ਸਿਆਪੇ ਦੀ ਜੜ੍ਹ ਆ, ਉਸ ਨੂੰ ਕਿਉਂ ਨਹੀਂ ਸਜ਼ਾ ਮਿਲੀ? ਕੀ ਐਲੀ ਮਾਂਗਟ ਨੂੰ ਬਦਮਾਸ਼ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ? ਮੇਰੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਇੰਨਾ ਧੱਕਾ ਨਾ ਕਰੋ ਕਿਸੇ ਨਾਲ ਵੀ ਕਿ ਉਸ ਦੀ ਜ਼ਿੰਦਗੀ ਖਰਾਬ ਹੋ ਜਾਵੇ।

ਇਥੇ ਇਹ ਵੀ ਦੱਸਣਯੋਗ ਹੈ ਕਿ ਬਾਅਦ ਵਿਚ 'ਸ਼ੇਰਾ ਖੁੱਬਣ ਆਲੇ' ਪੇਜ ਤੋਂ ਇਹ ਪੋਸਟ ਡਿਲੀਟ ਕਰ ਦਿੱਤੀ ਗਈ। ਫਿਲਹਾਲ ਇਹ ਪੋਸਟਾਂ ਕਿਸ ਵਲੋਂ ਪਾਈਆਂ ਗਈਆਂ ਹਨ ਅਤੇ ਇਸ ਪੇਜ  ਨੂੰ ਕੌਣ ਚਲਾ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਨ੍ਹਾਂ ਪੋਸਟਾਂ ਨੇ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਲਈ ਵੀ ਨਵੀਂ ਮੁਸੀਬਤ ਜ਼ਰੂਰ ਖੜੀ ਕਰ ਦਿੱਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News