ਬੁਰਜ ਖਲੀਫਾ ''ਚ ਸ਼ਰਲਿਨ ਨੇ ਖਰੀਦਿਆ ਇੰਨ੍ਹੇ ਕਰੋੜ ਦਾ ਘਰ, ਸ਼ੇਅਰ ਕੀਤੀ ਤਸਵੀਰ

1/8/2020 11:05:34 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਅਕਸਰ ਹੀ ਆਪਣੀ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਆਏ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਤਸਵੀਰਾਂ ਨਾਲ ਸਨਸਨੀ ਮਚਾ ਦਿੰਦੀ ਹੈ। ਇਸੇ ਦੌਰਾਨ ਸ਼ਰਲਿਨ ਚੋਪੜਾ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਸ਼ਰਲਿਨ ਚੋਪੜਾ ਨੇ ਦੁਬਈ ਦੇ ਬੁਰਜ ਖਲੀਫਾ 'ਚ ਆਪਣਾ ਘਰ ਖਰੀਦਿਆ ਹੈ।
Image result for sherlyn-chopra
ਦੱਸ ਦਈਏ ਕਿ ਅਜਿਹਾ ਕਰਨ ਤੋਂ ਬਾਅਦ ਸ਼ਰਲਿਨ ਚੋਪੜਾ ਚੁਨਿੰਦਾ ਬਾਲੀਵੁੱਡ ਹਸਤੀਆਂ 'ਚ ਆਪਣਾ ਨਾਂ ਦਰਜ ਕਰਵਾ ਚੁੱਕੀ ਹੈ, ਜਿਥੇ ਰਹਿਣ ਤੇ ਵੱਸਣ ਲਈ ਹਰ ਇਨਸਾਨ ਸੁਪਨਾ ਦੇਖਦਾ ਹੈ। ਇਕ ਇੰਟਰਵਿਊ ਦੌਰਾਨ ਸ਼ਰਲਿਨ ਨੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਕਿ ਉਸ ਨੇ ਬੁਰਜ ਖਲੀਫਾ 'ਚ ਇਕ ਫਲੈਟ ਖਰੀਦਿਆ ਹੈ। ਆਪਣੇ ਫਲੈਟ ਬਾਰੇ ਦੱਸਦੇ ਹੋਏ ਸ਼ਰਲਿਨ ਨੇ ਕਿਹਾ ਕਿ ਦੁਬਈ 'ਚ ਰਹਿ ਰਹੇ ਇਕ ਦੋਸਤ ਨੇ ਮੈਨੂੰ ਸਮਝਾਇਆ ਕਿ ਮੈਨੂੰ ਦੁਬਈ 'ਚ ਰਿਅਲ ਇਸਟੈਂਟ 'ਚ ਇੰਵੈਸਟ ਕਰਨਾ ਚਾਹੀਦਾ ਹੈ। ਮੇਰਾ ਹਮੇਸ਼ਾ ਸੁਪਨਾ ਸੀ ਕਿ ਜਿਹੜੇ ਸ਼ਹਿਰਾਂ 'ਚ ਮੈਂ ਜਾਂਦੀ ਰਹਿੰਦੀ ਹਾਂ, ਉਥੇ ਮੇਰਾ ਅਪਾਰਟਮੈਂਟ ਹੋਵੇ। ਉਥੇ ਹੀ ਦੁਬਈ ਮੇਰੇ ਪਸੰਦੀਦਾ ਸ਼ਹਿਰਾਂ 'ਚੋਂ ਇਕ ਹੈ।
Image result for sherlyn-chopra

ਖਬਰਾਂ ਦੀ ਮੰਨੀਏ ਤਾਂ ਸ਼ਰਲਿਨ ਨੇ ਬੁਰਜ ਖਲੀਫਾ 'ਚ ਫਲੈਟ ਲੈਣ ਲਈ ਮੋਟੀ ਰਕਮ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਸ਼ਰਲਿਨ ਨੇ ਇਸ 2bhk ਅਪਾਰਟਮੈਂਟ ਦੀ ਕੀਮਤ 15 ਕਰੋੜ ਹੈ। ਹਾਲਾਂਕਿ ਸ਼ਰਲਿਨ ਨੇ ਆਪਣੇ ਘਰ ਦੀ ਕੀਮਤ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ। ਸ਼ਰਲਿਨ ਨੇ ਆਪਣੇ ਇਸ ਅਪਾਰਟਮੈਂਟ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਸੀ। ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ 'ਚ ਲਿਖਿਆ, ''ਫੀਲਿੰਗ ਸੋ ਗ੍ਰਾਊਡੇਡ।''
Image result for sherlyn-chopra



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News