''ਸ਼ਿਕਾਰਾ...'' ਦਾ ਟਰੇਲਰ ਆਊਟ, ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਕਰਦੈ ਬਿਆਨ (ਵੀਡੀਓ)

1/7/2020 4:45:01 PM

ਨਵੀਂ ਦਿੱਲੀ (ਬਿਊਰੋ) : ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦੀ ਫਿਲਮ 'ਸ਼ਿਕਾਰਾ ਦਿ ਅਨਟੋਲਡ ਸਟੋਰੀ ਆਫ ਕਸ਼ਮੀਰੀ ਪੰਡਿਤ' ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਦਿਖਾਇਆ ਗਿਆ ਹੈ ਕਿ ਉਸ ਸਮੇਂ ਉਨ੍ਹਾਂ ਨੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਤੇ ਉਨ੍ਹਾਂ 'ਤੇ ਕਿੰਨਾ ਜ਼ਿਆਦਾ ਅੱਤਿਆਚਾਰ ਹੋਇਆ। ਇਹ ਫਿਲਮ ਕਸ਼ਮੀਰੀ ਪੰਡਿਤਾਂ ਦਾ ਦਰਦ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਟਰੇਲਰ ਫਿਲਮ ਦੇਖਣ ਨੂੰ ਮਜ਼ਬੂਰ ਕਰਦਾ ਨਜ਼ਰ ਆ ਰਿਹਾ ਹੈ।
 
ਦੱਸ ਦਈਏ ਕਿ ਵਿਧੂ ਵਿਨੋਦ ਚੋਪੜਾ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਦੇ ਨਾਲ ਫਿਲਮ ਦਾ ਨਿਰਦੇਸ਼ਨ ਵੀ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਤੋਂ ਅਹਿਮ ਭੂਮਿਕਾਵਾਂ 'ਚ ਆਦਿਲ ਖਾਨ ਨਾਂ ਦਾ ਇਕ ਮੁੰਡਾ ਨਜ਼ਰ ਆ ਰਿਹਾ ਹੈ, ਜੋ ਕਿ ਸ਼ਿਵਕੁਮਾਰ ਘਰ ਦਾ ਕਿਰਦਾਰ ਨਿਭਾਅ ਰਿਹਾ ਹੈ। ਇਸ ਫਿਲਮ 'ਚ ਸਾਦਿਆ ਨਾਂ ਦੀ ਕੁੜੀ ਹੈ, ਜੋ ਸ਼ਾਂਤੀ ਘਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਫਿਲਮ ਰਾਹੀਂ ਦੋਵੇਂ ਡੈਬਿਊ ਕਰ ਰਹੇ ਹਨ। ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਘਟਨਾਵਾਂ 'ਤੇ ਅਧਾਰਿਤ ਇਸ ਫਿਲਮ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਦਿਖਾਉਣ ਦੇ ਨਾਲ-ਨਾਲ ਉਸ ਸਮੇਂ ਜੋ ਕਸ਼ਮੀਰ 'ਚ ਹਾਲਾਤ ਸੀ, ਉਸ ਨੂੰ ਵੀ ਦਿਖਾਇਆ ਗਿਆ ਹੈ। ਨਾਲ ਹੀ ਕਸ਼ਮੀਰ 'ਚ ਹੋਈ ਇਸ ਘਟਨਾ 'ਤੇ ਪਾਕਿਸਤਾਨ ਦੇ ਰਿਐਕਸ਼ਨ ਨੂੰ ਵੀ ਬਖੂਬੀ ਦਿਖਾਇਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News