4 ਮਹੀਨਿਆਂ ''ਚ 32 ਕਿਲੋ ਭਾਰ ਘਟਾਉਣ ਦਾ ਸ਼ਿਲਪਾ ਨੇ ਦੱਸਿਆ ਰਾਜ਼

3/9/2019 11:21:11 AM

ਰਿਸ਼ੀਕੇਸ਼ (ਬਿਊਰੋ) : 30ਵੇਂ ਕੌਮਾਂਤਰੀ ਯੋਗ ਮਹਾਉਤਸਵ ਦੇ 5ਵੇਂ ਦਿਨ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵਿਸ਼ਵ ਦੇ 70 ਦੇਸ਼ਾਂ ਤੋਂ ਆਏ ਯੋਗਾ ਦੇ ਸ਼ੌਕੀਨਾਂ ਨੂੰ ਯੋਗਾ ਫਾਰ ਦਿ ਸੋਲ ਦੇ ਮਾਧਿਅਮ ਨਾਲ ਨਿਰੋਗ ਰਹਿਣ ਦੇ ਗੁਣ ਸਿਖਾਏ। ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ''ਜੀਵਨ 'ਚ ਯੋਗ ਜ਼ਰੂਰ ਕਰੋ। ਇਸ ਲਈ ਮੈਂ ਯੋਗ 'ਤੇ ਹੀ ਜ਼ੋਰ ਦਿੰਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਯੋਗ ਰਾਹੀਂ ਚਾਰ ਮਹੀਨਿਆਂ 'ਚ 32 ਕਿਲੋ ਭਾਰ ਘਟਾਇਆ ਹੈ।''

PunjabKesari
ਸ਼ਿਲਪਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਯੋਗ ਇਕ ਜੀਵਨਸ਼ੈਲੀ ਹੈ। ਜੇਕਰ ਯੋਗ ਕਰਨਾ ਸ਼ੁਰੂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਜ਼ਿੰਦਗੀ 'ਚ ਕਿੰਨੀ ਤਬਦੀਲੀ ਆਈ ਹੈ। ਸਿਰਫ ਜ਼ਿੰਦਗੀ 'ਚ ਹੀ ਨਹੀਂ, ਸਗੋਂ ਤੁਹਾਡੇ ਦਿਮਾਗ 'ਚ ਵੀ ਤਬਦੀਲੀ ਆ ਜਾਏਗੀ।

PunjabKesari

ਯੋਗ  ਨੇ ਮੈਨੂੰ ਸਰੀਰਕ ਹੀ ਨਹੀਂ ਮਾਨਸਿਕ ਰੂਪ ਨਾਲ ਵੀ ਮਜ਼ਬੂਤ ਕੀਤਾ ਹੈ। ਸ਼ਿਲਪਾ ਸ਼ੈੱਟੀ ਨੇ ਸੱਦਾ ਦਿੱਤਾ ਕਿ ਸਾਰੇ ਲੋਕ ਯੋਗ ਨੂੰ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਓ।

PunjabKesari

ਕਿਹਾ ਕਿ ਜਿੰਨਾ ਨਾਂ ਯੋਗ ਨਾਲ ਮੇਰਾ ਹੋਇਆ ਹੈ, ਓਨਾ ਹੀ ਨਾਂ ਮੈਂ ਯੋਗ ਦਾ ਵਧਾਉਣਾ ਚਾਹੁੰਦੀ ਹਾਂ। ਉਸ ਨੇ ਦੱਸਿਆ ਕਿ ਮੈਂ ਇਕ ਯੋਗ ਐਪ ਬਣਾਇਆ ਹੈ। ਇਸ ਨੂੰ ਕੁਝ ਹਫਤਿਆਂ ਬਾਅਦ ਲਾਂਚ ਕਰਾਂਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News