ਰਾਜ ਕੁੰਦਰਾ ਦੀ ਮਾਂ ਨੇ ਖੋਲ੍ਹਿਆ ਸ਼ਿਲਪਾ ਦਾ ਰਾਜ਼, ਕੀਤੇ ਕਈ ਖੁਲਾਸੇ

2/11/2018 5:05:43 PM

ਨਵੀਂ ਦਿੱਲੀ(ਬਿਊਰੋ)— 'ਸੁਪਰ ਡਾਂਸਰ ਚੈਪਟਰ 2' 'ਚ ਇਨੀਂ ਦਿਨੀਂ ਸ਼ਿਲਪਾ ਸ਼ੈੱਟੀ ਬਤੌਰ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਸ਼ਿਲਪਾ ਇਕ ਬੇਹਤਰੀਨ ਅਦਾਕਾਰਾ ਹੈ, ਡਾਂਸਰ ਅਤੇ ਯੋਗਾ ਮਾਸਟਰ ਵੀ ਹੈ ਪਰ ਆਪਣੀ ਨਿੱਜੀ ਜ਼ਿੰਦਗੀ 'ਚ ਨੂੰਹ ਦੇ ਕਿਰਦਾਰ 'ਚ ਸ਼ਿਲਪਾ ਕਿਸ ਤਰ੍ਹਾਂ ਦੀ ਨੂੰਹ ਹੈ, ਇਹ ਗੱਲ ਬਹੁਤ ਘੱਟ ਲੋਕ ਹੀ ਜਾਣਦੇ ਹਨ। ਪਿਛਲੇ ਦਿਨੀਂ ਸ਼ੋਅ ਦੌਰਾਨ ਬਿਜ਼ਨੈੱਸਮੈਨ ਰਾਜ ਕੁੰਦਰਾ ਦੀ ਮਾਂ ਅਤੇ ਸ਼ਿਲਪਾ ਦੀ ਸੱਸ ਉਸ਼ਾ ਕੁੰਦਰਾ ਨੇ ਦੱਸਿਆ ਕਿ ਉਹ ਬਤੌਰ ਨੂੰਹ ਕਿਸ ਤਰ੍ਹਾਂ ਦੀ ਹੈ।

PunjabKesari
ਸ਼ਿਲਪਾ ਦੀ ਸੱਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਰਾਜ ਕੁੰਦਰਾ ਬਹੁਤ ਲੱਕੀ ਹੈ, ਜੋ ਉਨ੍ਹਾਂ ਨੂੰ ਸ਼ਿਲਪਾ ਵਰਗੀ ਪਾਰਟਨਰ ਮਿਲੀ। ਉਹ ਮੇਰੀ ਬੈਸਟ ਬੇਟੀ ਹੈ ਅਤੇ ਸਭ ਨਾਲ ਬਹੁਤ ਪਿਆਰ ਨਾਲ ਬੋਲਦੀ ਹੈ। ਮੈਂ ਸ਼ੁਰੂ ਤੋਂ ਉਸ ਦੀਆਂ ਫਿਲਮਾਂ ਦੇਖਦੀ ਸਨ। ਮੇਰੀ ਸਭ ਤੋਂ ਪਸੰਦੀਦਾ ਫਿਲਮ 'ਧੜਕਨ' ਹੈ, ਉਸ 'ਚ ਸ਼ਿਲਪਾ ਬਹੁਤ ਪਿਆਰੀ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਮੁੰਬਈ ਜਾਂਦੀ ਹਾਂ ਤਾਂ ਉਸ ਤੋਂ ਯੋਗਾ ਸਿਖਦੀ ਹਾਂ। ਮੈਨੂੰ ਬਹੁਤ ਚੰਗਾ ਲੱਗਦਾ ਹੈ।

PunjabKesari
ਘਰ ਵਾਪਸ ਆਉਣ ਤੋਂ ਬਾਅਦ ਮੈਂ ਉਸ ਨੂੰ ਫੋਲੋ ਵੀ ਕਰਦੀ ਹਾਂ। ਜਦੋਂ ਵੀ ਮੈਂ ਖਾਣਾ ਖਾਣ ਬੈਠਦੀ ਹਾਂ, ਸ਼ਿਲਪਾ ਮੇਰੀ ਪਲੇਟ ਦੇਖਦੀ ਰਹਿੰਦੀ ਹੈ। ਉਹ ਮੈਨੂੰ ਦੱਸਦੀ ਹੈ ਕੀ ਖਾਣਾ ਹੈ ਅਤੇ ਕੀ ਨਹੀਂ। ਮੈਂ ਬਸ ਇੰਨਾ ਕਹਿਣਾ ਚਾਵਾਂਗੀ ਕਿ ਉਹ ਮੈਨੂੰ ਥੋੜਾ ਮਿੱਠਾ ਖਾਣ ਦਿਆ ਕਰੇ।''

PunjabKesari
ਉਨ੍ਹਾਂ ਨੇ ਦੱਸਿਆ ਕਿ ਸ਼ਿਲਪਾ ਇਕ ਚੰਗੀ ਪਤਨੀ ਹੈ, ਇਕ ਚੰਗੀ ਬੇਟੀ ਹੈ। ਉਹ ਆਪਣੇ ਸਾਰੇ ਕਿਰਦਾਰ ਬਹੁਤ ਚੰਗੀ ਤਰ੍ਹਾਂ ਨਿਭਾਉਂਦੀ ਹੈ। ਇਹ ਸਭ ਸੁਣਨ ਤੋਂ ਬਾਅਦ ਸ਼ਿਲਪਾ ਨੇ ਕਿਹਾ ਕਿ ਮੇਰੇ ਨਸੀਬ 'ਚ ਦੋ ਮਾਵਾਂ ਹਨ। ਇਕ ਉਹ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਦੂਜੀ ਮੇਰੇ ਪਤੀ ਰਾਜ ਕੁੰਦਰਾ ਦੀ ਮਾਂ, ਜਿਨ੍ਹਾਂ ਨੂੰ ਮੈਂ ਕਦੇ ਸੱਸ ਬੋਲ ਕੇ ਨਹੀਂ ਬੁਲਾਉਂਦੀ, ਉਹ ਮੇਰੀ ਮਾਂ ਹੈ।

PunjabKesari
ਸ਼ਿਲਪਾ ਨੇ ਦੱਸਿਆ ਜਦੋਂ ਵੀ ਮੈਂ ਕੋਈ ਚੀਜ਼ ਅਚੀਵ ਕਰਦੀ ਹਾਂ ਤਾਂ ਉਨ੍ਹਾਂ ਨੂੰ ਬਹੁਤ ਮਾਣ ਹੁੰਦਾ ਹੈ। ਉਹ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਬੇਟੀ ਨੇ ਕਰ ਦਿਖਾਇਆ। ਪਿਛਲੇ ਦਿਨੀਂ ਸ਼ਿਲਪਾ ਸ਼ੈੱਟੀ ਨੇ 'ਲੈਕਮੇ ਫੈਸ਼ਨ ਵੀਕ 2018' ਦੇ ਆਖਿਰੀ ਦਿਨ ਡਿਜ਼ਾਈਨਰ ਜਯੰਤੀ ਰੈੱਡੀ ਦੇ ਡਿਜ਼ਾਈਨ ਕੀਤੇ ਹੋਏ ਕਢਾਈ ਵਾਲੇ ਸੁਨਿਹਰੇ ਲਹਿੰਗੇ 'ਚ ਰੈਂਪ 'ਤੇ ਵਾਕ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News