ਦੂਜੀ ਵਾਰੀ ਮਾਂ ਬਣਨ ਦੀ ਖੁਸ਼ੀ ’ਚ ਸ਼ਿਲਪਾ ਸ਼ੈੱਟੀ ਨੇ ਰੱਖੀ ਪਾਰਟੀ, ਤਸਵੀਰਾਂ ਵਾਇਰਲ

2/25/2020 11:52:29 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ 44 ਸਾਲ ਦੀ ਉਮਰ ਵਿਚ ਸੈਰੋਗੇਸੀ ਰਾਹੀਂ ਦੂਜੀ ਵਾਰ ਮਾਂ ਬਣ ਗਈ ਹੈ। ਉਨ੍ਹਾਂ ਦੇ ਘਰ ਨੰਨ੍ਹੀ ਪਰੀ ਆਈ ਹੈ। ਸ਼ਿਲਪਾ ਨੇ ਹਾਲ ਹੀ ਵਿਚ ਆਪਣੀ ਧੀ ਦਾ ਹੱਥ ਫੜ੍ਹ ਕੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਸਮਿਸ਼ਾ ਸ਼ੈੱਟੀ ਕੁੰਦਰਾ ਦਾ ਜਨਮ 15 ਫਰਵਰੀ, 2020 ਨੂੰ ਹੋਇਆ ਹੈ ਅਤੇ ਉਹ ਸੈਰੋਗੇਸੀ ਤੋਂ ਇਕ ਧੀ ਦੀ ਮਾਂ ਬਣੀ ਹੈ।
PunjabKesari
ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਨੇ ਦੋਸਤਾਂ ਅਤੇ ਬੇਟੀ ਸਮਿਸ਼ਾ ਸ਼ੈੱਟੀ ਲਈ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ ਦੀਆਂ ਫੋਟੋਆਂ ਸ਼ਿਲਪਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
PunjabKesari
ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਪਾਰਟੀ ਦੌਰਾਨ ਸਾਰੇ ਮਸਤੀ ਦੇ ਮੂਡ ਵਿਚ ਨਜ਼ਰ ਆ ਰਹੇ ਹਨ ਅਤੇ ਕੇਕ ਨਾਲ ਪਾਰਟੀ ਦਾ ਜਸ਼ਨ ਮਨਾ ਰਹੇ ਹਨ।
PunjabKesari
 ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ਿਲਪਾ ਅਤੇ ਰਾਜ ਦਾ ਵਿਆਹ 2009 ਵਿਚ ਹੋਇਆ ਸੀ। ਦੋਵਾਂ ਦਾ ਇਕ ਪੁੱਤਰ ਵਿਆਨ ਵੀ ਹੈ, ਜਿਸ ਦਾ ਜਨਮ 2012 ਵਿਚ ਹੋਇਆ ਸੀ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News