ਸ਼ਿਲਪਾ ਸ਼ੈੱਟੀ ਦੇ ਘਰ ਆਈ ਨੰਨ੍ਹੀ ਪਰੀ, ਸਾਂਝੀ ਕੀਤੀ ਤਸਵੀਰ
2/21/2020 12:39:08 PM
ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਸ਼ਿਲਪਾ ਸ਼ੈੱਟੀ ਇਕ ਵਾਰ ਫਿਰ ਮਾਂ ਬਣ ਗਈ ਹੈ। ਸ਼ਿਲਪਾ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਧੀ ਦੇ ਜਨਮ ਦੀ ਖਬਰ ਸ਼ੇਅਰ ਕੀਤੀ ਹੈ। ਦੋਵਾਂ ਨੇ ਹੀ ਆਪਣੀ ਧੀ (ਸਮਿਸ਼ਾ) ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਦਾ ਹੱਥ ਨਜ਼ਰ ਆ ਰਿਹਾ ਹੈ। ਪੋਸਟ ਮੁਤਾਬਕ ਉਨ੍ਹਾਂ ਦੀ ਧੀ (ਸਮਿਸ਼ਾ) ਦਾ ਜਨਮ 15 ਫਰਵਰੀ ਨੂੰ ਹੋਇਆ ਹੈ। ਜਿਸ ਦੇ 6 ਦਿਨ ਬਾਅਦ ਪੈਰੇਂਟਸ ਨੇ ਘਰ ਦੇ ਨਵੇਂ ਮੈਂਬਰ ਦੇ ਆਉਣ ਦੀ ਖੁਸ਼ੀ ਸ਼ੇਅਰ ਕੀਤੀ। ਸ਼ਿਲਪਾ-ਰਾਜ ਦੀ ਧੀ ਦਾ ਜਨਮ ਸੈਰੋਗੇਸੀ ਰਾਹੀਂ ਹੋਇਆ ਹੈ।
ਸ਼ਿਲਪਾ ਨੇ ਲਿਖਿਆ ਸਾਡੀ ਘਰ ਦੀ ਲਕਸ਼ਮੀ :
ਇੰਸਟਾਗ੍ਰਾਮ ’ਤੇ ਸ਼ਿਲਪਾ ਸ਼ੈੱਟੀ ਨੇ ਲਿਖਿਆ,‘‘ਸਾਡੀ ਪ੍ਰਾਰਥਨਾਵਾਂ ਦਾ ਜਵਾਬ ਇਕ ਚਮਤਕਾਰ ਦੇ ਰੂਪ ਵਿਚ ਮਿਲਿਆ ਹੈ। ਅਸੀਂ ਦਿਲੋਂ ਅਹਿਸਾਨਮੰਦ ਹਾਂ ਅਤੇ ਸਾਡੀ ਨੰਨ੍ਹੀ ਪਰੀ ਦੇ ਆਉਣ ਦੀ ਖੁਸ਼ੀ ਸਾਂਝੀ ਕਰਦੇ ਹੋਏ ਬੇਹੱਦ ਖੁਸ਼ ਹਾਂ। ਜੂਨੀਅਰ SSK ਘਰ ਵਿਚ ਆਈ ਹੈ। ‘ਸ’ ਦਾ ਮਤਲਬ ਸੰਸਕ੍ਰਿਤ ਵਿਚ ਹੁੰਦਾ ਹੈ ਪ੍ਰਾਪਤੀ ਅਤੇ ‘ਰਸ਼ਿਅਨ’ ਸ਼ਬਦ ਮਿਸ਼ਾ ਦਾ ਮਤਲੱਬ ਹੈ ਕਿਸੇ ਦੇਵਤਾ ਦੀ ਤਰ੍ਹਾਂ। ਤੁਸੀਂ ਇਸ ਨਾਮ ਨੂੰ ਦੇਵੀ ਲਕਸ਼ਮੀ ਮੰਨੋ, ਜਿਸ ਨੇ ਸਾਡੇ ਪਰਿਵਾਰ ਨੂੰ ਪੂਰਾ ਕੀਤਾ ਹੈ।’’ ਸ਼ਿਲਪਾ ਅਤੇ ਰਾਜ ਦਾ ਵਿਆਹ 2009 ਵਿਚ ਹੋਇਆ ਸੀ। ਦੋਵਾਂ ਦਾ ਇਕ ਪੁੱਤਰ ਵਿਆਨ ਵੀ ਹੈ, ਜਿਸ ਦਾ ਜਨਮ 2012 ਵਿਚ ਹੋਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ