ਸ਼ਿਲਪਾ ਸ਼ੈਟੀ ਲਿਆ ਰਹੀ ਹੈ ਟੀ. ਵੀ. ਸ਼ੋਅ

9/8/2017 9:08:47 AM

ਮੁੰਬਈ— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਛੇਤੀ ਹੀ ਟੀ. ਵੀ. ਲਈ ਆਪਣਾ ਪਹਿਲਾ ਲਾਈਵ ਗੇਮ ਸ਼ੋਅ ਲਿਆਵੇਗੀ। ਉਸਨੇ ਟਵਿਟਰ 'ਤੇ ਸ਼ੋਅ ਦਾ ਪੋਸਟਰ ਸ਼ੇਅਰ ਕੀਤਾ। ਉਸਨੇ ਕੈਪਸ਼ਨ ਵਿਚ ਲਿਖਿਆ ਕਿ ਕਾਰ ਦੀ ਤਮੰਨਾ ਬੇਕਾਰ ਨਹੀਂ ਜਾਵੇਗੀ। ਹੁਣ ਘੱਟ ਤੋਂ ਘੱਟ ਪੈਸਿਆਂ ਵਿਚ ਆਂਟੀ ਤੁਹਾਨੂੰ ਹਰ ਹਫਤੇ ਇਕ ਕਾਰ ਦਿਵਾਵੇਗੀ। ਸ਼ੋਅ ਦੇ ਪੋਸਟਰ ਦਾ ਸਿਰਲੇਖ ਸੀ 'ਆਂਟੀ ਬੋਲੀ ਲਗਾਓ ਬੋਲੀ : ਸਭ ਸੇ ਕਮ ਸਭ ਸੇ ਅਨੋਖੀ'।

ਇਸ ਪੋਸਟਰ ਵਿਚ ਇਕ ਕਾਰ ਕੋਲ ਸ਼ਿਲਪਾ ਨਾਲ ਕਾਮੇਡੀਅਨ ਅਰਚਨਾ ਪੂਰਨ ਸਿੰਘ ਨੂੰ ਪੋਜ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਸ਼ੋਅ 24 ਸਤੰਬਰ ਨੂੰ ਕਲਰਸ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News