ਰਾਜ ਕੁੰਦਰਾ ਨੇ ਦਿੱਤਾ ਪਤਨੀ ਨੂੰ ਪੂਰੇ ਸਾਲ ਚੱਲਣ ਵਾਲਾ ਤੋਹਫ਼ਾ, ਵੀਡੀਓ ਹੋ ਰਿਹਾ ਵਾਇਰਲ
6/1/2020 2:14:08 PM

ਮੁੰਬਈ(ਬਿਊਰੋ)- ਤਾਲਾਬੰਦੀ ਦੌਰਾਨ ਸ਼ਿਲਪਾ ਸ਼ੈੱਟੀ ‘ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਲਗਾਤਾਰ ਟਿਕ-ਟਾਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਸੁਰਖੀਆਂ ਵਟੋਰ ਰਹੇ ਹਨ। ਹਾਲ ਹੀ ਵਿਚ ਰਾਜ ਕੁੰਦਰਾ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਟਿਕ-ਟਾਕ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਰਾਜ ਕੁੰਦਰਾ ਆਪਣੀ ਵੈਡਿੰਗ ਐਨੀਵਰਸਰੀ ‘ਤੇ ਆਪਣੀ ਪਤਨੀ ਨੂੰ ਪੁੱਛਦੇ ਹਨ,‘‘ਕੱਲਂ ਆਪਣੀ ਵੈਡਿੰਗ ਐਨੀਵਰਸਿਰੀ ਹੈ ਤੁਹਾਨੂੰ ਕੀ ਗਿਫ਼ਟ ਚਾਹੀਦਾ ਹੈ। ਜਿਸ ‘ਤੇ ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਮੈਨੂੰ ਇਹੋ ਜਿਹਾ ਗਿਫ਼ਟ ਚਾਹੀਦਾ ਹੈ, ਜੋ ਸਾਰਾ ਸਾਲ ਚੱਲ ਜਾਏ । ਜਿਸ ‘ਤੇ ਰਾਜ ਕੁੰਦਰਾ ਕੁਝ ਪਲਾਂ ਲਈ ਸੋਚਦੇ ਹਨ ਅਤੇ ਕਹਿੰਦੇ ਹਨ ਕਿ ਅੱਛਾ ਤੁਹਾਨੂੰ ਕੈਲੇਂਡਰ ਚਾਹੀਦਾ ਹੈ”।
ਇਸੇ ਤਰ੍ਹਾਂ ਦਾ ਇਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਦੇਖਿਆ ਵੀ ਜਾ ਰਿਹਾ ਹੈ। ਤਾਲਾਬੰਦੀ ਦੌਰਾਨ ਹਰ ਕੋਈ ਆਪੋ ਆਪਣੇ ਟੈਲੇਂਟ ਦਾ ਪ੍ਰਦਰਸ਼ਨ ਕਰ ਰਿਹਾ ਹੈ । ਸ਼ਿਲਪਾ ਸ਼ੈੱਟੀ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਹਾਲ ਹੀ ‘ਚ ਉਹ ਕਈ ਰਿਐਲਿਟੀ ਸ਼ੋਅਜ਼ ‘ਚ ਵੀ ਨਜ਼ਰ ਆਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ