ਸ਼ਿਲਪਾ ਤੇ ਰਾਜ ਕੁੰਦਰਾ ਪੰਜਾਬੀ ਅੰਦਾਜ਼ ‘ਚ ਦੱਸਿਆ ਕਿ ‘ਵਿਆਹ ਕਿਉਂ ਕਰਵਾਇਆ, ਵੀਡੀਓ
5/28/2020 8:41:50 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਤੇ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਆਫ਼ੀਸ਼ੀਅਲ ਟਿਕ-ਟਾਕ ਅਕਾਊਂਟ ‘ਤੇ ਇਕ ਵੀਡੀਓ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਨਜ਼ਰ ਆ ਰਹੀ ਹੈ।
@theshilpashettyLo @therajkundra ke “Shauk” ko “Shock” de diya maine😈😂 . Achcha laga mera Shock?? ##laugh ##lol ##comedy ##patipatni ##shilpakafuntra
♬ original sound - SHárMà BróthérS
ਵੀਡੀਓ ‘ਚ ਇਕ ਸ਼ਖ਼ਸ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜੋ ਰਾਜ ਕੁੰਦਰਾ ਤੋਂ ਪੁੱਛ ਰਿਹਾ ਹੈ ਕਿ ਭਾਜੀ ਤੁਸੀਂ ਵਿਆਹ ਕਿਉਂ ਕਰਵਾਇਆ ਤਾਂ ਰਾਜ ਕੁੰਦਰਾ ਪੰਜਾਬੀ ‘ਚ ਬੋਲਦੇ ਹੋਏ ਦੱਸ ਰਹੇ ਹਨ ਵਿਆਹ ਕਰਵਾਉਣ ਦਾ ਸ਼ੌਕ ਸੀ । ਫਿਰ ਸ਼ਿਲਪਾ ਸ਼ੈੱਟੀ ਤੋਂ ਪੁੱਛਿਆ ਜਾਂਦਾ ਹੈ ਤੁਸੀਂ ਕਿਉਂ ਕਰਵਾਇਆ ਤਾਂ ਸ਼ਿਲਪਾ ਅੱਗੋ ਜਵਾਬ ਦਿੰਦੀ ਹੈ ਕਿ ਇਨ੍ਹਾਂ ਦਾ ਸ਼ੌਕ ਉਤਾਰਨ ਦੇ ਲਈ । ਇਹ ਵੀਡੀਓ ਦੋਵਾਂ ਨੇ ਹਾਸੀ ਮਜ਼ਾਕ ਦੇ ਲਈ ਬਣਾਇਆ ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਟਿਕ-ਟਾਕ ਉੱਤੇ ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ।
ਰਾਜ ਕੁੰਦਰਾ ਜੋ ਕਿ ਪਿੱਛੋ ਪੰਜਾਬੀ ਪਿਛੋਕੜ ਰੱਖਦੇ ਹਨ । ਇਸ ਲਈ ਅਕਸਰ ਹੀ ਉਨ੍ਹਾਂ ਦੀ ਵੀਡੀਓ ‘ਚ ਪੰਜਾਬੀ ਬੋਲੀ ਤੇ ਪੰਜਾਬੀ ਅੰਦਾਜ਼ ਦੇਖਣ ਨੂੰ ਮਿਲਦਾ ਹੈ । ਦੋਵੇਂ ਇਸ ਸਾਲ ਇੱਕ ਵਾਰ ਫਿਰ ਤੋਂ ਮਾਤਾ-ਪਿਤਾ ਬਣੇ ਹਨ । ਸ਼ਿਲਪਾ ਸ਼ੈੱਟੀ ਤਾਲਾਬੰਦੀ ਦਾ ਪੂਰਾ ਲੁਤਫ ਲੈਂਦੇ ਹੋਏ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ