ਸ਼ਿਲਪਾ ਸ਼ੈੱਟੀ ਨੇ ਡਿਜੀਟਲ ਦੁਨੀਆ ’ਚ ਬਣਾਇਆ ਨਵਾਂ ਰਿਕਾਰਡ

10/10/2019 2:32:59 PM

ਮੁੰਬਈ(ਬਿਊਰੋ)- ਦੇਸ਼ ਦੀ ਸਭ ਤੋਂ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਨੇ ਖੁਦ ਹੀ ਦੱਸਿਆ ਹੈ ਕਿ ਉਹ ਇਕ ਫੂਡੀ ਹੈ। ਇੱਥੋਂ ਤੱਕ ਕਿ ਉਨ੍ਹਾਂ ਦਾ ਮੰਤਰ ਵੀ ਹੈ, ਤੰਦੂਰਸਤ ਰਹੋ, ਮਸਤ ਰਹੋ ਅਤੇ ਉਹ ਯੂਟਿਊਬ ’ਤੇ ਆਪਣਾ ਵੇਲਨੈਸ ਚੈਨਲ ਵੀ ਚਲਾਉਂਦੀ ਹੈ। ਇਸ ਚੈਨਲ ਨੇ ਬੁੱਧਵਾਰ ਨੂੰ ਇਕ ਨਵਾਂ ਰਿਕਾਰਡ ਬਣਾਇਆ। ਸ਼ਿਲਪਾ ਸ਼ੈੱਟੀ ਪਹਿਲੀ ਅਜਿਹੀ ਬਾਲੀਵੁੱਡ ਅਦਾਕਾਰਾ ਬਣ ਗਈ ਹੈ, ਜਿਨ੍ਹਾਂ ਦੇ ਯੂਟਿਊਬ ’ਤੇ 10 ਲੱਖ ਤੋਂ ਵੀ ਜ਼ਿਆਦਾ ਗਾਹਕ ਹਨ।
PunjabKesari
ਯੂਟਿਊਬ ਚੈਨਲ ਸ਼ੁਰੂ ਕਰਦੇ ਸਮੇਂ ਸ਼ੈੱਟੀ ਕੁੰਦਰਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਇਰਾਦਾ ਭੋਜਨ, ਸਿਹਤ ਅਤੇ ਸਿਹਤਮੰਦੀ ਦੇ ਬਾਰੇ ’ਚ ਜਾਗਰੂਕਤਾ ਫੈਲਾਉਣਾ ਹੈ। ਆਪਣੇ ਯੂਟਿਊਬ ਚੈਨਲ ਰਾਹੀਂ ਸ਼ਿਲਪਾ ਸ਼ੈੱਟੀ ਨੇ ਦਿਖਾਇਆ ਕਿ ਕਿਵੇਂ ਹੈਲਥੀ ਅਤੇ ਸੁਆਦੀ ਭੋਜਨ,15 ਮਿੰਟ ਤੋਂ ਵੀ ਘੱਟ ਸਮੇਂ ਵਿਚ ਬਣਾਇਆ ਜਾ ਸਕਦਾ ਹੈ। ਸਫਲਤਾਪੂਰਵਕ ਅਜਿਹਾ ਕਰਨ ਤੋਂ ਬਾਅਦ ਕੁਝ ਹੀ ਮਹੀਨਿਆਂ ਵਿਚ, ਚੈਨਲ ਹੈਲਥੀ ਲਾਈਫਸਟਾਇਲ ਅਪਣਾਉਣ ਵਾਲਿਆਂ ਲਈ ਇਕ ਖਾਸ ਪੋਰਟਲ ਬਣ ਗਿਆ।
PunjabKesari
ਸ਼ਿਲਪਾ ਸ਼ੈੱਟੀ ਦਾ ਚੈਨਲ ਉਨ੍ਹਾਂ ਲੋਕਾਂ ਵਿਚਕਾਰ ਆਪਣੀ ਖਾਸ ਪਛਾਣ ਬਣਾ ਚੁੱਕਿਆ ਹੈ, ਜਿਨ੍ਹਾਂ ਕੋਲ ਨਾ ਤਾਂ ਹੈਲਥੀ ਖਾਣਾ ਬਣਾਉਣ ਦਾ ਜ਼ਿਆਦਾ ਸਮਾਂ ਹੁੰਦਾ ਹੈ ਨਾ ਹੀ ਜਿੰਮ ਜਾਣ ਲਈ ਸਮਾਂ। ਯੂਟਿਊਬ ’ਤੇ ਆਪਣੇ ਚੈਨਲ ਦੇ ਮਾਧਿਅਮ ਨਾਲ, ਸ਼ਿਲਪਾ ਸਿਹਤਮੰਦ ਅਤੇ ਸੁਆਦੀ ਭੋਜਨ ਦੀ ਰੈਸਿਪੀ ਪੇਸ਼ ਕਰਦੀ ਹੈ, ਨਾਲ ਹੀ ਨਾਲ ਆਸਾਨ ਯੋਗ ਆਸਣਾਂ ਬਾਰੇ ਵੀ ਦੱਸਦੀ ਹੈ। ਸਿਰਫ ਇੰਨਾ ਹੀ ਨਹੀਂ ਸ਼ਿਲਪਾ ਭਾਰ ਘਟਾਉਣ ਲਈ ਦਰਸ਼ਕਾਂ ਨੂੰ ਕਈ ਟਾਰਗੇਟ ਦਿੰਦੀ ਹੈ। ਜੋ ਕੋਈ ਵੀ ਉਨ੍ਹਾਂ ਦਾ ਚੈਨਲ ਦੇਖਦਾ ਹੈ, ਇਸ ਗੱਲ ਤੋਂ ਵਾਕਿਫ ਹੋਵੇਗਾ ਕਿ ਚਾਹੇ ਉਹ, ਸਮੂਦੀ, ਮਿਲਕਸ਼ੇਕ, ਸਲਾਦ, ਤਰੀ, ਸੈਂਡਵਿਚ, ਪੁਡਿੰਗ, ਪੁਲਾਉ, ਬਿਰਯਾਨੀ ਜਾਂ ਅਤੇ ਕੋਈ ਵੀ ਖਾਣਾ ਹੋਵੇ। ਸ਼ਿਲਪਾ ਦੇ ਚੈਨਲ ’ਤੇ ਸਭ ਕੁਝ ਹੈਲਦੀ ਦੇਖਣ ਨੂੰ ਮਿਲਦਾ ਹਨ। ਇਨ੍ਹਾਂ ’ਚੋਂ ਕਈ ਰੈਸਿਪੀਆਂ, ਸ਼ੈੱਟੀ-ਕੁੰਦਰਾ ਘਰਾਣੇ ਦੀਆਂ ਹੁੰਦੀਆਂ ਹਨ।
PunjabKesari
ਯੂਟਿਊਬ ’ਤੇ 1 ਮਿਲੀਅਨ ਸਬਸਕ੍ਰਾਈਬਰ ਪਾਉਣ ’ਤੇ ਸ਼ਿਲਪਾ ਸ਼ੈੱਟੀ ਨੇ ਕਿਹਾ,‘‘ਮੇਰੀ ਹਮੇਸ਼ਾ ਤੋਂ ਇਹੀ ਕੋਸ਼ਿਸ਼ ਰਹੀ ਹੈ ਕਿ ਮੈਂ ਜ਼ਿੰਦਗੀ ਨੂੰ ਜੀਉਣ ਦੇ ਸਭ ਤੋਂ ਵਧੀਆ ਤਰੀਕਿਆਂ ਬਾਰੇ ਜਾਗਰੂਕਤਾ ਫੈਲਾ ਸਕਾ। ਮੈਂ ਬਹੁਤ ਖੁਸ਼ ਹਾਂ ਕਿ ਇਕ ਮਿਲੀਅਨ ਤੋਂ ਵੀ ਜ਼ਿਆਦਾ ਲੋਕ ਮੇਰੇ ਨਾਲ ਇਸ ਕੰਮ ਵਿਚ ਸ਼ਾਮਲ ਹੋਏ ਹਨ। ਜੇਕਰ ਮੈਂ ਫਿਟਨੈੱਸ ਅਤੇ ਸਿਹਤਮੰਦ ਖਾਣੇ ਦੇ ਮਹੱਤਵ ਦੇ ਬਾਰੇ ’ਚ ਲੋਕਾਂ ਨੂੰ ਦੱਸ ਸਕੀ ਤਾਂ ਮੇਰਾ ਉਦੇਸ਼ ਪੂਰਾ ਹੋ ਗਿਆ ਪਰ ਹੁਣ ਰੁੱਕਣਾ ਨਹੀਂ ਹੈ। ਅਜੇ ਵੀ ਬਹੁਤ ਕੁੱਝ ਪਤਾ ਕਰਨਾ ਹੈ ਤਾਂਕਿ ਲੋਕ ਆਪਣੇ ਸਿਹਤ ’ਤੇ ਧਿਆਨ ਦੇਣ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News