ਸ਼ਿਲਪਾ ਸ਼ੈੱਟੀ ਦੇ ਦੂਜੀ ਵਾਰ ਮਾਂ ਬਣਨ ’ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ
2/21/2020 3:47:53 PM
ਮੁੰਬਈ(ਬਿਊਰੋ)- ਸ਼ਿਲਪਾ ਸ਼ੈੱਟੀ ਦੇ ਦੂਜੀ ਵਾਰ ਮਾਂ ਬਣਨ ਦੀ ਖਬਰ ਨਾਲ ਸੋਸ਼ਲ ਮੀਡੀਆ ’ਤੇ ਹਲਚਲ ਵੱਧ ਗਈ ਹੈ। ਸ਼ਿਲਪਾ ਨੇ ਕੁੱਝ ਸਮਾਂ ਪਹਿਲਾਂ ਧੀ ਹੋਣ ਦੀ ਖਬਰ ਇੰਸਟਾਗ੍ਰਾਮ ’ਤੇ ਪੋਸਟ ਕਰਕੇ ਦਿੱਤੀ। ਸ਼ਿਲਪਾ ਨੇ ਆਪਣੀ ਛੋਟੀ ਪਰੀ ਦਾ ਨਾਮ ਅਮੀਸ਼ਾ ਰੱਖਿਆ ਹੈ। ਅਮੀਸ਼ਾ ਦਾ ਜਨਮ 15 ਫਰਵਰੀ 2020 ਨੂੰ ਹੋਇਆ ਹੈ। ਸ਼ਿਲਪਾ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਦਿੱਗਜ ਹੱਸਤੀਆਂ ਵੀ ਉਨ੍ਹਾਂ ਨੂੰ ਵਧਾਈ ਦੇ ਰਹੀਆਂ ਹਨ। ਸ਼ਿਲਪਾ ਦੀ ਸਭ ਤੋਂ ਕਰੀਬੀ ਦੋਸਤ, ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਨੇ ਸਭ ਤੋਂ ਪਹਿਲਾਂ ਇਸ ਪੋਸਟ ’ਤੇ ਕੁਮੈਂਟ ਕੀਤਾ। ਫਰਾਹ ਦਾ ਪੋਸਟ ਇਸ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਫਰਾਹ ਨੇ ਕੁਮੈਂਟ ਵਿਚ ਲਿਖਿਆ,‘‘ਭਗਵਾਨ ਜੀ ਤੁਹਾਡਾ ਧੰਨਵਾਦ, ਹੁਣ ਮੈਂ ਇਸ ਤੋਂ ਜ਼ਿਆਦਾ ਇਸ ਨੂੰ ਸੀਕ੍ਰੇਟ ਨਹੀਂ ਰੱਖ ਸਕਦੀ ਸੀ।’’
ਫਰਾਹ ਤੋਂ ਇਲਾਵਾ ਮਲਾਇਕਾ ਅਰੋੜਾ ਨੇ ਵੀ ਸ਼ਿਲਪਾ ਦੇ ਪੋਸਟ ’ਤੇ ਕੁਮੈਂਟ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮਲਾਇਕਾ ਅਰੋੜਾ ਨੇ ਲਿਖਿਆ,‘‘ਬਹੁਤ-ਬਹੁਤ ਵਧਾਈਆਂ ਹੋਣ ਅਤੇ ਹਮੇਸ਼ਾ ਤੁਹਾਡੇ ’ਤੇ ਕਿਰਪਾ ਬਣੀ ਰਹੇ।’’ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਨੇ ਵੀ ਸ਼ਿਲਪਾ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਭਾਰਤੀ ਸਿੰਘ, ਅਮਿਤਾਭ ਬੱਚਨ ਦੀ ਧੀ ਰਿੱਧਿਮਾ ਕਪੂਰ, ਨੇਹਾ ਧੂਪੀਆ, ਨੀਲਮ ਕੋਠਾਰੀ ਨੇ ਵੀ ਦੂਜੀ ਵਾਰ ਮਾਂ ਬਣਨ ’ਤੇ ਸ਼ਿਲਪਾ ਦੇ ਪੋਸਟ ’ਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਸ਼ਿਲਪਾ ਦੂਜੀ ਵਾਰ ਸੈਰੋਗੇਸੀ ਰਾਹੀਂ ਮਾਂ ਬਣੀ ਹੈ।
ਸ਼ਿਲਪਾ ਨੇ ਲਿਖਿਆ ਸਾਡੀ ਘਰ ਦੀ ਲਕਸ਼ਮੀ :
ਇੰਸਟਾਗ੍ਰਾਮ ’ਤੇ ਸ਼ਿਲਪਾ ਸ਼ੈੱਟੀ ਨੇ ਲਿਖਿਆ,‘‘ਸਾਡੀ ਪ੍ਰਾਰਥਨਾਵਾਂ ਦਾ ਜਵਾਬ ਇਕ ਚਮਤਕਾਰ ਦੇ ਰੂਪ ਵਿਚ ਮਿਲਿਆ ਹੈ। ਅਸੀਂ ਦਿਲੋਂ ਅਹਿਸਾਨਮੰਦ ਹਾਂ ਅਤੇ ਸਾਡੀ ਨੰਨ੍ਹੀ ਪਰੀ ਦੇ ਆਉਣ ਦੀ ਖੁਸ਼ੀ ਸਾਂਝੀ ਕਰਦੇ ਹੋਏ ਬੇਹੱਦ ਖੁਸ਼ ਹਾਂ। ਜੂਨੀਅਰ SSK ਘਰ ਵਿਚ ਆਈ ਹੈ। ‘ਸ’ ਦਾ ਮਤਲਬ ਸੰਸਕ੍ਰਿਤ ਵਿਚ ਹੁੰਦਾ ਹੈ ਪ੍ਰਾਪਤੀ ਅਤੇ ‘ਰਸ਼ਿਅਨ’ ਸ਼ਬਦ ਮਿਸ਼ਾ ਦਾ ਮਤਲੱਬ ਹੈ ਕਿਸੇ ਦੇਵਤਾ ਦੀ ਤਰ੍ਹਾਂ। ਤੁਸੀਂ ਇਸ ਨਾਮ ਨੂੰ ਦੇਵੀ ਲਕਸ਼ਮੀ ਮੰਨੋ, ਜਿਸ ਨੇ ਸਾਡੇ ਪਰਿਵਾਰ ਨੂੰ ਪੂਰਾ ਕੀਤਾ ਹੈ।’’ ਸ਼ਿਲਪਾ ਅਤੇ ਰਾਜ ਦਾ ਵਿਆਹ 2009 ਵਿਚ ਹੋਇਆ ਸੀ। ਦੋਵਾਂ ਦਾ ਇਕ ਪੁੱਤਰ ਵਿਆਨ ਵੀ ਹੈ, ਜਿਸ ਦਾ ਜਨਮ 2012 ਵਿਚ ਹੋਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ