ਸ਼ਿਲਪਾ ਸ਼ਿੰਦੇ ਨੇ ਮੀਕਾ ਸਿੰਘ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ

8/24/2019 5:29:16 PM

ਮੁੰਬਈ (ਬਿਊਰੋ) — ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਪਾਕਿਸਤਾਨ 'ਚ ਪਰਫਾਰਮ ਕਰਨ ਤੋਂ ਬਾਅਦ ਖੂਬ ਕੰਟਰੋਵਰਸੀ ਹੋਈ। ਇਸੇ ਮਾਮਲੇ ਨੂੰ ਧਿਆਨ 'ਚ ਰੱਖਦੇ ਹੋਏ ਮੀਕਾ ਸਿੰਘ 'ਤੇ 'ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ' ਤੇ 'ਫੈਡਰੇਸ਼ਨ ਆਫ ਵੈਸਟਰਨ ਸਿਨੇ ਇੰਪਲਾਈਜ਼' ਦੁਆਰਾ ਬੈਨ ਲਾ ਦਿੱਤਾ ਗਿਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਮੀਕਾ ਸਿੰਘ ਦੇ ਮੁਆਫੀ ਮੰਗਣ ਤੋਂ ਬਾਅਦ ਬੈਨ ਹਟਾ ਦਿੱਤਾ ਗਿਆ ਹੈ। ਹੁਣ ਇਸ ਪੂਰੇ ਮਾਮਲੇ 'ਤੇ ਟੀ. ਵੀ. ਸੀਰੀਅਲ 'ਭਾਬੀ ਜੀ ਘਰ ਪਰ ਹੈਂ' ਫੇਮ ਅੰਗੂਰੀ ਭਾਬੀ ਯਾਨੀ ਸ਼ਿਲਪਾ ਸ਼ਿੰਦੇ ਨੇ ਇਕ ਕੰਟਰੋਵਰਸ਼ੀਅਲ ਬਿਆਨ ਦਿੱਤਾ ਹੈ। ਸ਼ਿਲਪਾ ਸ਼ਿੰਦੇ ਦਾ ਕਹਿਣਾ ਹੈ ਕਿ ''ਜੇਕਰ ਪਾਕਿਸਤਾਨ ਵੈਲਕਮ ਕਰੇਗਾ ਤਾਂ ਮੈਂ ਜ਼ਰੂਰ ਉਥੇ ਪਰਫਾਰਮ ਕਰਾਂਗੀ ਅਤੇ ਅਜਿਹਾ ਕਰਨ ਤੋਂ ਮੈਨੂੰ ਕੋਈ ਰੋਕ ਨਹੀਂ ਸਕਦਾ ਹੈ।'' ਸ਼ਿਲਪਾ ਸ਼ਿੰਦੇ ਦੇ ਇਸ ਕੰਟਰੋਵਰਸ਼ੀਅਲ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਬਿਨਾਂ ਨਾਂ ਲਏ 'ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ' ਅਤੇ 'ਫੈਰਡੇਸ਼ਨ ਆਫ ਵੈਸਟਰਨ ਇੰਪਲਾਈਜ਼' ਵਰਗੀਆਂ ਸੰਸਥਾਵਾਂ ਨੂੰ ਚੇਤਾਵਨੀ ਦਿੰਦੀ ਦਿਸ ਰਹੀ ਹੈ।

 

 
 
 
 
 
 
 
 
 
 
 
 
 
 

She is right ❤ beauty with brain... @shilpa_shinde_official Is supporting #mikasingh . . #shilpashinde #shilpians #mikasingh #biggboss #pakistan #india #kashmir #salmankhan #srk #amirkhan #hinakhan #hinaholics #vikasgupta #luvtyagi #somikhan #dipikakakar #sreesanth #priyanksharma #arshikhan #deepakthakur #sabakhan #romilchaudhary #jannatzubair #mr_faisu_07 #jasleenmatharu #bb13 #followforfollowback

A post shared by the king of black thought's (@bigg_boss_ka_fan) on Aug 24, 2019 at 1:28am PDT

ਸ਼ਿਲਪਾ ਇਸ ਵੀਡੀਓ 'ਚ ਆਖ ਰਹੀ ਹੈ, ''ਮੇਰਾ ਦੇਸ਼ ਜੇਕਰ ਵੀਜ਼ਾ ਦਿੰਦਾ ਹੈ ਅਤੇ ਉਨ੍ਹਾਂ ਦਾ ਦੇਸ਼ ਮੇਰਾ ਸਵਾਗਤ ਕਰਦਾ ਹੈ ਤਾਂ ਮੈਂ ਜ਼ਰੂਰ ਪਾਕਿਸਤਾਨ ਜਾਵਾਂਗੀ। ਇਕ ਕਲਾਕਾਰ ਹੋਣ ਦੇ ਨਾਤੇ ਮੈਂ ਪਰਫਰਾਮ ਕਰਾਂਗੀ। ਇਹ ਮੇਰਾ ਹੱਕ ਹੈ। ਮੈਨੂੰ ਕੋਈ ਰੋਕ ਨਹੀਂ ਸਕਦਾ। ਕਿਸੇ ਕਲਾਕਾਰ ਨੂੰ ਤੁਸੀਂ ਇੰਝ ਬੈਨ ਨਹੀਂ ਕਰ ਸਕਦੇ। ਮੈਨੂੰ ਰੋਜ਼ੀ ਰੋਟੀ ਕਮਾਉਣ ਲਈ ਕਿਸੇ ਮਾਧਿਆਮ ਦੀ ਜ਼ਰੂਰਤ ਨਹੀਂ ਹੈ। ਮੈਂ ਚਾਵਾਂ ਤਾਂ ਸੜਕ 'ਤੇ ਸਟੇਜ ਲਾ ਕੇ ਵੀ ਪਰਫਾਰਮ ਕਰ ਸਕਦੀ ਹਾਂ। ਮੀਕਾ ਤੋਂ ਜ਼ਬਰਦਸਤੀ ਸੌਰੀ ਬੁਲਵਾਇਆ ਗਿਆ ਹੈ, ਜੋ ਬਹੁਤ ਗਲਤ ਹੈ। ਸ਼ਿਲਪਾ ਨੇ ਅੱਗੇ ਕਿਹਾ 'ਮੈਂ ਕਲਾਕਾਰ ਹਾਂ, ਜਿਥੇ ਮੌਕਾ ਮਿਲੇਗਾ ਪਰਫਾਰਮ ਕਰਾਂਗੀ। ਕਿਸੇ ਦੀ ਹਿੰਮਤ ਨਹੀਂ ਹੈ ਕਿ ਮੈਨੂੰ ਰੋਕੇ। ਇਨ੍ਹਾਂ ਲੋਕਾਂ ਤੋਂ ਮੈਂ ਨਹੀਂ ਡਰਦੀ ਹਾਂ।'' ਉਸ ਨੇ ਕਿਹਾ ਕਿ ''ਮੀਕਾ ਸਿੰਘ 'ਤੇ ਬੈਨ ਲਾਉਣ ਵਾਲੀ ਫੈਡਰੇਸ਼ਨ ਜਿਹੜੀ ਹੈ, ਉਸ ਵਰਗੀਆਂ 50 ਫੈਡਰੇਸ਼ਨਾਂ ਬਣੀਆਂ ਹੋਈਆਂ ਹਨ। ਸਾਰਿਆਂ ਨੇ ਪੈਸੇ ਹੀ ਖਾਣੇ ਹਨ।''

ਦੱਸਣਯੋਗ ਹੈ ਕਿ ਸ਼ਿਲਪਾ ਸ਼ਿੰਦੇ ਨੇ ਆਪਣੇ ਪਾਕਿਸਤਾਨੀ ਫੈਨਜ਼ ਬਾਰੇ ਵੀ ਦੱਸਿਆ ਹੈ। ਉਸ ਨੇ ਕਿਹਾ, ''ਮੇਰੇ ਬਹੁਤ ਸਾਰੇ ਪਾਕਿਸਤਾਨੀ ਫੈਨਜ਼ ਹਨ, ਜਿਨ੍ਹਾਂ ਨੇ ਮੈਨੂੰ 'ਬਿੱਗ ਬੌਸ' ਜਿਤਾਉਣ 'ਚ ਮਦਦ ਕੀਤੀ। ਮੈਨੂੰ ਉਥੋਂ ਦੇ ਕੱਪੜੇ ਕੋਰੀਅਰ ਰਾਹੀਂ ਭੇਜਦੇ ਹਨ ਅਤੇ ਮੈਂ ਵੀ ਉਨ੍ਹਾਂ ਨੂੰ ਕੱਪੜੇ ਭੇਜਦੀ ਹਾਂ, ਇਸ 'ਚ ਗਲਤ ਕੀ ਹੈ।'' ਸ਼ਿਲਪਾ 'ਬਿੱਗ ਬੌਸ 11' ਦੀ ਜੇਤੂ ਰਹਿ ਚੁੱਕੀ ਹੈ। ਉਸ ਨੇ ਟੀ. ਵੀ. ਸੀਰੀਅਲਸ ਤੋਂ ਇਲਾਵਾ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News