29 ਸਾਲ ''ਚ ਇੰਨੀ ਬਦਲ ਚੁੱਕੀ ਹੈ 90 ਦੇ ਦਹਾਕੇ ਦੀ ਬੋਲਡ ਅਭਿਨੇਤਰੀ ਸ਼ਿਲਪਾ ਸਿਰੋਡਕਰ

11/20/2019 11:22:45 AM

ਮੁੰਬਈ (ਬਿਊਰੋ)— 90 ਦੇ ਦਹਾਕੇ ਦੀ ਮਸ਼ਹੂਰ ਸ਼ਿਲਪਾ ਸਿਰੋਡਕਰ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ। 20 ਨਵੰਬਰ, 1969 ਨੂੰ ਮੁੰਬਈ 'ਚ ਜਨਮੀ ਸ਼ਿਲਪਾ ਆਖਰੀ ਵਾਰ 9 ਸਾਲ ਪਹਿਲਾਂ 2010 'ਚ ਆਈ ਫਿਲਮ 'ਬਾਰੂਦ' 'ਚ ਨਜ਼ਰ ਆਈ। 29 ਸਾਲ ਪਹਿਲਾਂ 1990 'ਚ ਰਿਲੀਜ਼ ਹੋਈ ਫਿਲਮ 'ਕਿਸ਼ਨ ਕਨ੍ਹਈਆ' 'ਚ ਬੋਲਡ ਅੰਦਾਜ਼ 'ਚ ਨਜ਼ਰ ਆਈ ਸ਼ਿਲਪਾ ਹੁਣ ਕਾਫੀ ਬਦਲ ਚੁੱਕੀ ਹੈ। 11 ਜੁਲਾਈ, 2000 ਨੂੰ ਸ਼ਿਲਪਾ ਨੇ ਯੁ. ਕੇ. ਬੇਸਡ ਬੈਂਕਰ ਅਪਰੇਸ਼ ਰੰਜੀਤ ਨਾਲ ਵਿਆਹ ਕਰਵਾ ਲਿਆ। 2003 'ਚ ਸ਼ਿਲਪਾ ਨੇ ਇਕ ਧੀ (ਅਨੁਸ਼ਕਾ) ਨੂੰ ਜਨਮ ਦਿੱਤਾ।
PunjabKesari
ਜੀ ਟੀ. ਵੀ. ਦੇ ਸ਼ੋਅ 'ਏਕ ਮੁੱਠੀ ਆਸਮਾਨ (2013-14) 'ਚ ਅਹਿਮ ਰੋਲ ਨਿਭਾਉਣ ਤੋਂ ਬਾਅਦ ਸ਼ਿਲਪਾ ਨੇ ਸਟਾਰ ਪਲੱਸ ਦੇ ਸ਼ੋਅ 'ਸਿਲਸਿਲਾ ਪਿਆਰ ਕਾ' 'ਚ ਕੰਮ ਕਰ ਚੁੱਕੀ ਹੈ। ਇਸ ਸ਼ੋਅ 'ਚ ਸ਼ਿਲਪਾ ਨੇ ਮਾਂ ਦਾ ਕਿਰਦਾਰ ਨਿਭਾਇਆ ।
PunjabKesari
ਸ਼ਿਪਲਾ ਨੇ 1989 'ਚ 'ਭ੍ਰਿਸ਼ਟਾਚਾਰ' ਫਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਇਕ ਅੰਨੀ ਲੜਕੀ 'ਗੋਪੀ' ਦਾ ਕਿਰਦਾਰ ਨਿਭਾਇਆ। ਫਿਲਮ ਦੇ ਉਨ੍ਹਾਂ ਨਾਲ ਲੀਡ ਅਭਿਨੇਤਾ ਦੇ ਤੌਰ 'ਤੇ ਮਿਥੁਨ ਚੱਕਰਵਰਤੀ ਨਜ਼ਰ ਆਏ ਸਨ। 1990 'ਚ ਆਈ ਫਿਲਮ 'ਕਿਸ਼ਨ ਕਨ੍ਹਈਆ' ਦੇ ਇਕ ਗੀਤ 'ਚ ਬੋਲਡ ਅਵਤਾਰ 'ਚ ਨਜ਼ਰ ਆਈ। ਸ਼ਿਲਪਾ 2002 'ਚ ਵਿਆਹ ਦੇ ਬੰਧਨ 'ਚ ਬੱਝਨ ਤੋਂ ਬਾਅਦ ਲੰਡਨ 'ਚ ਰਹਿਣ ਲੱਗੀ ਸੀ।
PunjabKesari
ਸ਼ਿਲਪਾ ਆਪਣੇ ਫਿਲਮੀ ਕਰੀਅਰ ਦੌਰਾਨ ਕਰੀਬ 9 ਫਿਲਮਾਂ 'ਚ ਅਭਿਨੇਤਾ ਮਿਥੁਨ ਚੱਕਰਵਰਤੀ ਨਾਲ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸ਼ਿਪਲਾ 'ਹਮ' (1991), 'ਦਿਲ ਹੀ ਤੋਂ ਹੈ' (1992), 'ਖੁਦਾ ਗਵਾਹ' (1993), 'ਬੇਵਫਾ ਸਨਮ' (1995), 'ਦੰਡਨਾਇਕ' (1998) ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News