ਸ਼ਿਵਜੋਤ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ''ਮੋਟੀ ਮੋਟੀ ਅੱਖ'' ਹੋਇਆ ਰਿਲੀਜ਼ (ਵੀਡੀਓ)

2/29/2020 4:25:47 PM

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਦਾ ਨਵਾਂ ਸਿੰਗਲ ਟਰੈਕ 'ਮੋਟੀ ਮੋਟੀ ਅੱਖ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਬੋਲ ਖੁਦ ਸ਼ਿਵਜੋਤ ਨੇ ਲਿਖੇ ਹਨ। ਇਸ ਡਿਊਟ ਗੀਤ ਨੂੰ ਸ਼ਿਵਜੋਤ ਅਤੇ ਗੁਰਲੇਜ਼ ਅਖਤਰ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਹ ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਸ਼ਿਵਜੋਤ ਪਾਲੀਵੁੱਡ ਇੰਡਸਟਰੀ ਦੇ ਬਹੁਤ ਹੀ ਫੇਮਸ ਗਾਇਕ ਤੇ ਲੇਖਕ ਹਨ। ਸ਼ਿਵਜੋਤ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਉਨ੍ਹਾਂ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ਿਵਜੋਤ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਥੋੜੇ ਹੀ ਸਮੇਂ 'ਚ ਪਾਲੀਵੁੱਡ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ ਅਤੇ ਲੋਕਾਂ ਦੁਆਰਾ ਉਨ੍ਹਾਂ ਦੀ ਲੇਖਕੀ ਤੇ ਗਾਇਕੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਸ਼ਿਵਜੋਤ 'ਪਲਾਜ਼ੋ', 'ਪਲਾਜ਼ੋ 2', 'ਆਈ ਕੈਡੀ' ਅਤੇ 'ਰਿਸਕ' ਆਦਿ ਵਰਗੇ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News