ਕਈ ਸਾਲਾਂ ਬਾਅਦ ਪਾਕਿਸਤਾਨ 'ਚ ਰਿਲੀਜ਼ ਹੋਈ ਸੀ 'ਸ਼ੋਅਲੇ'

8/14/2018 12:26:20 PM

ਮੁੰਬਈ (ਬਿਊਰੋ)— ਸਾਲ 1975 'ਚ ਆਈ ਅਮਿਤਾਭ ਬੱਚਨ ਅਤੇ ਧਰਮਿੰਦਰ ਸਟਾਰਰ ਫਿਲਮ 'ਸ਼ੋਅਲੇ' ਭਾਰਤੀ ਸਿਨੇਮਾ ਦੀਆਂ ਅਜਿਹੀਆਂ ਆਈਕੋਨਿਕ ਫਿਲਮਾਂ 'ਚੋਂ ਇਕ ਹੈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਮੇਸ਼ ਸਿੱਪੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਡਾਇਲਾਗਜ਼ ਅੱਜ ਵੀ ਲੋਕਾਂ ਨੂੰ ਯਾਦ ਹਨ ਅਤੇ ਇਸ ਨਾਲ ਜੁੜੇ ਕਈ ਕਿੱਸੇ ਕਹਾਣੀਆਂ, ਜਿਨ੍ਹਾਂ ਨੂੰ ਅੱਜ ਵੀ ਲੋਕ ਧਿਆਨ ਨਾਲ ਸੁਣਦੇ ਹਨ। ਕੀ ਤੁਸੀਂ ਜਾਣਦੇ ਹੋ ਇਹ ਫਿਲਮ ਭਾਰਤ 'ਚ ਰਿਲੀਜ਼ ਕੀਤੇ ਜਾਣ ਦੇ ਕਈ ਸਾਲਾਂ ਬਾਅਦ ਪਾਕਿਸਤਾਨ 'ਚ ਰਿਲੀਜ਼ ਕੀਤੀ ਗਈ ਸੀ? ਭਾਰਤ 'ਚ ਇਹ ਫਿਲਮ 15 ਅਗਸਤ, 1975 ਨੂੰ ਰਿਲੀਜ਼ ਹੋਈ ਸੀ ਅਤੇ ਪਾਕਿਸਤਾਨ 'ਚ 2002 'ਚ ਰਿਲੀਜ਼ ਕੀਤੀ ਗਈ ਸੀ। ਕਈ ਸਾਲ ਬਾਅਦ ਰਿਲੀਜ਼ ਹੋਣ ਤੋਂ ਬਾਅਦ ਇਸ ਫਿਲਮ 'ਚ ਲੋਕਾਂ ਦੀ ਦਿਲਚਸਪੀ ਨਹੀਂ ਘਟੀ ਸੀ। ਫਿਲਮ ਰਿਲੀਜ਼ਿੰਗ ਤੋਂ ਬਾਅਦ ਵੀ ਪਹਿਲੇ ਹਫਤੇ ਬਾਕਸ ਆਫਿਸ 'ਤੇ ਸਫਲ ਰਹੀ ਸੀ।


ਪਾਕਿਸਤਾਨ 'ਚ 'ਸ਼ੋਅਲੇ' ਦੇ ਨਿਰਮਾਤਾ ਨੇ ਦੱਸਿਆ ਕਿ ਜੇਕਰ ਤੁਸੀਂ ਤੁਲਨਾਤਮਕ ਢੰਗ ਨਾਲ ਦੇਖੋਗੇ ਤਾਂ ਫਿਲਮ ਨੇ ਫਿਰ ਵੀ ਕਾਫੀ ਵਧੀਆ ਪ੍ਰਦਸ਼ਨ ਕੀਤਾ ਸੀ। ਹੁਣ ਸਵਾਲ ਇਹ ਚੁਕਿਆ ਜਾ ਰਿਹਾ ਹੈ ਕਿ ਜਿਸ ਨੇ ਭਾਰਤ 'ਚ ਕਈ ਰਿਕਾਰਡ ਬਣਾਏ, ਉਹ ਆਖਿਰ ਪਾਕਿਸਤਾਨ 'ਚ ਰਿਲੀਜ਼ ਕਿਉਂ ਨਹੀਂ ਕੀਤੀ ਗਈ। ਅਸਲ 'ਚ 1965 ਦੀ ਜੰਗ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਫਿਲਮਾਂ 'ਚ ਰੋਕ ਲਗਾ ਦਿੱਤੀ ਸੀ। ਸੂਤਰਾਂ ਮੁਤਾਬਕ ਪਾਕਿਸਤਾਨ 'ਚ 'ਸ਼ੋਅਲੇ' ਦੇ ਡਿਸਟ੍ਰੀਬਿਊਟਰ ਨੇ ਕਿਹਾ, ''ਤੁਸੀਂ ਲੋਕਪ੍ਰਿਯਤਾ ਦੇ ਮਾਮਲੇ 'ਚ 'ਸ਼ੋਅਲੇ' ਦੀ ਤੁਲਨਾ 'ਪੀ. ਕੇ.' ਨਾਲ ਕਰ ਸਕਦੇ ਹੋ ਪਰ ਤੁਸੀਂ ਕਈ ਸਾਲ ਪੁਰਾਣੀ ਫਿਲਮ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਮਹਿੰਗੇ ਮਲਟੀਪਲੈਕਸ ਥੀਏਟਰ ਦੀਆਂ 30 ਤੋਂ 40 ਫੀਸਦੀ ਸੀਟਾਂ ਭਰ ਦੇਵੇਗੀ''।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News