ਤਾਲਾਬੰਦੀ ਤੋਂ ਬਾਅਦ ਇੰਝ ਹੋਵੇਗੀ ਫਿਲਮਾਂ ਦੀ ਸ਼ੂਟਿੰਗ, ਇਨ੍ਹਾਂ ਨਿਯਮਾਂ ਦੀ ਕਰਨੀ ਹੋਵੇਗੀ ਖਾਸ ਪਾਲਣਾ
5/27/2020 3:17:33 PM

ਨਵੀਂ ਦਿੱਲੀ (ਬਿਊਰੋ) : ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਵਰਕਰਜ਼ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਇੱਕ ਚਿੱਠੀ ਭੇਜ ਕੇ ਦੱਸਿਆ ਹੈ ਕਿ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ। ਨਾਲ ਹੀ ਸੰਗਠਨ ਨੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸੂਚੀ ਵੀ ਪੱਤਰ ਨਾਲ ਭੇਜੀ ਹੈ। ਆਓ ਦੇਖਦੇ ਹਾਂ ਕਿਹੜੀਆਂ ਹਨ ਇਹ ਸ਼ਰਤਾਂ :-
1. ਸ਼ੂਟਿੰਗ ਦੌਰਾਨ ਸੈੱਟ 'ਤੇ ਆਉਣ ਵਾਲੇ ਸਾਰੇ ਵਰਕਰਜ਼ ਅਤੇ ਕਰੂ ਮੈਂਬਰ ਦੀ ਲੋੜੀਂਦੀ ਜਾਂਚ ਲਾਜ਼ਮੀ ਹੈ।
2. ਕਰੂ ਦੇ ਸਾਰੇ ਮੈਂਬਰਾਂ ਨੂੰ ਸਟੂਡੀਓ ਜਾਂ ਇਕ ਹੋਟਲ 'ਚ ਰਹਿਣਾ ਪਵੇਗਾ ਤੇ ਸ਼ੂਟ ਖਤਮ ਹੋਣ ਤੱਕ ਬਾਹਰੀ ਲੋਕਾਂ ਨਾਲ ਸੰਪਰਕ ਨਾ ਕਰਨਾ ਤੇ ਨਾ ਹੀ ਬਾਹਰ ਜਾਣ।
3. ਕਰੂ ਮੈਂਬਰਾਂ ਨੂੰ ਮਾਸਕ, ਦਸਤਾਨੇ ਆਦਿ ਦੇਣੇ ਪੈਣਗੇ ਅਤੇ ਸਫਾਈ ਦੀ ਖਾਸ ਵਿਵਸਥਾ ਕਰਨੀ ਪਵੇਗੀ।
4. ਕਰੂ ਦੇ ਸਾਰੇ ਮੈਂਬਰਾਂ ਨੂੰ ਮਾਸਕ, ਸ਼ੀਲਡ, ਹੈਂਡ ਸੈਨੇਟਾਈਜ਼ਰ ਆਦਿ ਦਿੱਤੇ ਜਾਣੇ ਚਾਹੀਦੇ ਹਨ।
5. ਸੈੱਟ 'ਤੇ ਮੌਜੂਦ ਸਾਰੇ ਕਰੂ ਮੈਂਬਰਾਂ ਨੂੰ ਹੈਲਥੀ ਅਤੇ ਸਾਫ ਖਾਣਾ ਉਪਲਬਧ ਕਰਵਾਉਣਾ ਚਾਹੀਦਾ ਹੈ।
6. ਇਨਡੋਰ ਸ਼ੂਟ 'ਚ ਘੱਟ ਤੋਂ ਘੱਟ ਕਰੂ ਮੈਂਬਰਾਂ ਨੂੰ ਆਗਿਆ ਦਿੱਤੀ ਜਾਵੇਗੀ।
7. ਪੋਸਟ ਪ੍ਰੋਡਕਸ਼ਨ ਦੇ ਕੰਮ ਲਈ ਘੱਟ ਤੋਂ ਘੱਟ ਵਰਕ ਫੋਰਸ ਹੋਵੇਗੀ।
8. ਫਿਜ਼ੀਕਲ ਡਿਸਟੈਂਸ (ਸਰੀਰਕ ਦੂਰੀ ਰੱਖਣੀ ਪਵੇਗੀ) ਰੱਖਣਾ ਪਵੇਗਾ।
9. ਪ੍ਰੋਡਕਸ਼ਨ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਸੈਨੀਟਾਈਜ਼ ਕੀਤਾ ਜਾਣਾ ਚਾਹੀਦਾ ਹੈ।
10. ਯੂਨਿਟ ਦੇ ਸਾਰੇ ਮੈਂਬਰਾਂ ਨੂੰ ਕੋਵਿਡ-19 ਟੈਸਟ ਤੋਂ ਬਾਅਦ ਹੀ ਕੰਮ ਸ਼ੂਰੂ ਕਰਵਾਉਣਾ ਚਾਹੀਦਾ ਹੈ।
11. 4 ਮਹੀਨੇ ਤੱਕ 60 ਸਾਲ ਜਾਂ ਇਸ ਤੋਂ ਜ਼ਿਆਦਾ ਉਪਰ ਦੇ ਲੋਕਾਂ ਅਤੇ ਗਰਭਵਤੀ ਔਰਤਾਂ ਨੂੰ ਸੈੱਟ 'ਤੇ ਨਹੀਂ ਆਉਣ ਦਿੱਤਾ ਜਾਵੇਗਾ।
12. ਹਰ ਸੈੱਟ 'ਤੇ ਐਬੂਲੈਂਸ ਅਤੇ ਡਾਕਟਰ ਜ਼ਰੂਰ ਹੋਵੇਗਾ।
13. ਸੈੱਟ 'ਤੇ ਕਿਸੇ ਦਾ ਕੋਈ ਵੀ ਰਿਸ਼ਤੇਦਾਰ ਜਾਂ ਫਿਰ ਦੋਸਤ ਨਹੀਂ ਆਵੇਗਾ।
14. 8 ਘੰਟਿਆਂ ਦੀ ਸ਼ਿਫਟ ਦੇ ਆਧਾਰ 'ਤੇ ਦਿਨ 'ਚ ਦੋ ਸ਼ਿਫਟਾਂ ਵੰਡੀਆਂ ਜਾਣਗੀਆਂ।
15. ਜੇ ਕੋਈ ਵੀ ਵਿਅਕਤੀ ਸੈੱਟ 'ਤੇ ਜਾਂ ਸ਼ੂਟਿੰਗ ਲਈ ਯਾਤਰਾ ਕਰਨ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਨਿੱਜੀ ਹਸਪਤਾਲ 'ਚ ਇਲਾਜ ਕੀਤਾ ਜਾਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ