ਇਸ ਕਾਰਨ ਕਰਣੀ ਸੈਨਾ ਨੇ ਰੁਕਵਾਈ ਅਕਸ਼ੈ ਕੁਮਾਰ ਦੀ ਫਿਲਮ ''ਪ੍ਰਿਥਵੀਰਾਜ'' ਦੀ ਸ਼ੂਟਿੰਗ

3/17/2020 4:38:13 PM

ਨਵੀਂ ਦਿੱਲੀ(ਬਿਊਰੋ)- ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਪ੍ਰਿਥਵੀਰਾਜ' ਨੂੰ ਲੈ ਕੇ ਸ਼੍ਰੀ ਰਾਜਪੂਤ ਕਰਣੀ ਸੈਨਾ ਨੇ ਇਤਰਾਜ਼ ਜਤਾਇਆ ਹੈ। ਇੰਝ ਲੱਗ ਰਿਹਾ ਹੈ ਕਿ ਇਕ ਵਾਰ ਫਿਰ ਇਕ ਪੀਰੀਅਡ ਫਿਲਮ ਫਸ ਸਕਦੀ ਹੈ। ਇਹ ਅਕਸ਼ੈ ਕੁਮਾਰ ਦੀ ਪਹਿਲੀ ਪੀਰੀਅਡ ਫਿਲਮ ਹੈ, ਇਸ 'ਚ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਚੱਲ ਰਹੀ ਸੀ, ਜਿਸ 'ਚ ਸ਼੍ਰੀ ਰਾਜਪੂਤ ਕਰਣੀ ਸੈਨਾ ਦੇ ਲੋਕਾਂ ਨੇ ਰੋਕ ਦਿੱਤਾ ਹੈ। ਉਨ੍ਹਾਂ ਨੇ ਫਿਲਮਮੇਕਰਜ਼ ਨਾਲ ਸਕ੍ਰੀਪਟ ਪੜ੍ਹਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਇੰਝ ਨਾ ਕਰਨ 'ਤੇ ਉਨ੍ਹਾਂ ਨੇ ਪੂਰੇ ਭਾਰਤ 'ਚ ਫਿਲਮ ਦੀ ਸ਼ੂਟਿੰਗ ਰੋਕਣ ਦੀ ਚਿਤਾਵਨੀ ਵੀ ਦਿੱਤੀ ਹੈ।

 
 
 
 
 
 
 
 
 
 
 
 
 
 

Truly happy to share the news of my first historical film on my birthday. I’m humbled to have the opportunity to play a hero I look up to for his valor and values - Samrat Prithviraj Chauhan - in one of my biggest films #Prithviraj produced by @yrf . Directed by #DrChandraprakashDwivedi. #Prithviraj in theatres Diwali 2020. LINK IN BIO

A post shared by Akshay Kumar (@akshaykumar) on Sep 8, 2019 at 8:03pm PDT


ਦੱਸ ਦਈਏ ਕਿ ਫਿਲਮ 'ਪ੍ਰਿਥਵੀਰਾਜ' 'ਚ ਅਕਸ਼ੈ ਮੁੱਖ ਭੂਮਿਕਾ 'ਚ ਹੈ, ਜਦੋਂ ਕਿ ਮਾਨੁਸ਼ੀ ਉਨ੍ਹਾਂ ਦੀ ਪਤਨੀ ਸੰਯੋਗਿਤਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News