ਸ਼ਰਧਾ ਕਪੂਰ ਪਹਿਲੀ ਵਾਰ ਨਿਭਾਏਗੀ ਇਕ ਪਾਕਿਸਤਾਨੀ ਨਾਗਰਿਕ ਦੀ ਭੂਮਿਕਾ
1/23/2019 3:51:16 PM
ਮੁੰਬਈ(ਬਿਊਰੋ)— ਸ਼ਰਧਾ ਕਪੂਰ ਇਸ ਤੋਂ ਪਹਿਲਾਂ ਫਿਲਮ 'ਹੈਦਰ' 'ਚ ਇਕ ਕਸ਼ਮੀਰੀ ਲੜਕੀ ਦੀ ਭੂਮਿਕਾ ਨਿਭਾ ਚੁੱਕੀ ਹੈ, ਜਿਸ ਦੇ ਲਈ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਉਥੇ ਹੀ 'ਏ.ਬੀ.ਸੀ.ਡੀ. 2' 'ਚ ਅਭਿਨੇਤਰੀ ਭਾਰਤੀ ਡਾਂਸ ਗਰੁੱਪ ਲਈ ਮੁਕਾਬਲਾ ਕਰਦੇ ਹੋਏ ਨਜ਼ਰ ਆਈ ਸੀ ਪਰ ਇਹ ਸ਼ਰਧਾ ਦੇ ਫਿਲਮੀ ਕਰੀਅਰ 'ਚ ਪਹਿਲੀ ਵਾਰ ਹੋਵੇਗਾ ਜਦੋਂ ਉਹ ਪਾਕਿਸਤਾਨੀ ਨਾਗਰਿਕ ਦੇ ਰੂਪ 'ਚ ਇਕ ਡਾਂਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗੀ। ਰੇਮੋ ਡਿਸੂਜ਼ਾ ਦੀ ਇਸ ਅਗਲੀ ਡਾਂਸ ਫਿਲਮ 'ਚ ਅਦਾਕਾਰਾ ਵਰੁਣ ਧਵਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਵੇਗੀ। ਹਾਲਾਂਕਿ ਵਰੁਣ ਧਵਨ ਫਿਲਮ 'ਚ ਇਕ ਭਾਰਤੀ ਡਾਂਸਰ ਦੀ ਭੂਮਿਕਾ ਨਿਭਾ ਰਹੇ ਹਨ, ਇਸ ਲਈ ਵਰੁਣ ਅਤੇ ਸ਼ਰਧਾ ਨੂੰ ਇਸ ਫਿਲਮ 'ਚ ਇਕ-ਦੂਜੇ ਨਾਲ ਮੁਕਾਬਲਾ ਕਰਦੇ ਹੋਏ ਦੇਖਣਾ ਕਾਫੀ ਦਿਲਚਸਪ ਹੋਵੇਗਾ। ਵਰੁਣ ਧਵਨ ਅਤੇ ਸ਼ਰਧਾ ਕਪੂਰ ਆਪਣੀ ਪਿੱਛਲੀ ਸੁਪਰਹਿੱਟ ਫਿਲਮ 'ਏ.ਬੀ.ਸੀ.ਡੀ. 2' ਤੋਂ ਬਾਅਦ ਇਸ ਫਿਲਮ 'ਚ ਇਕ ਵਾਰ ਫਿਰ ਇਕੱਠੇ ਸਕ੍ਰੀਨ ਸਪੇਸ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ। ਫਿਲਮ 'ਚ ਜਦੋਂ ਤੋਂ ਸ਼ਰਧਾ ਕਪੂਰ ਨੂੰ ਕਾਸਟ ਕੀਤਾ ਗਿਆ ਹੈ, ਫੈਨਜ਼ ਕਾਫੀ ਉਤਸ਼ਾਹਿਤ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ