ਸ਼ਰਧਾ ਕਪੂਰ ਨੇ ਆਪਣੇ ਇਕ ਬੀਮਾਰ ਪ੍ਰਸ਼ੰਸਕ ਨੂੰ ਦਿੱਤਾ ਸਰਪ੍ਰਾਈਜ਼

1/30/2019 5:01:52 PM

ਮੁੰਬਈ(ਬਿਊਰੋ)— ਸ਼ਰਧਾ ਕਪੂਰ ਨੇ ਹਾਲ ਹੀ 'ਚ ਆਪਣੇ ਬਿਜ਼ੀ ਸਮੇਂ 'ਚੋਂ ਸਮਾਂ ਕੱਢ ਕੇ ਇਕ 13 ਸਾਲ ਦੀ ਲੜਕੀ ਨਾਲ ਮੁਲਾਕਾਤ ਕੀਤੀ ਸੀ, ਜੋ ਟਿਊਬਰਕਲੋਸਿਸ ਦੀ ਤੀਜੀ ਸਟੇਜ 'ਤੇ ਹੈ। ਹਾਲ ਹੀ 'ਚ, ਇਕ ਸੰਗਠਨ ਦੁਆਰਾ ਇਕ ਸੋਸ਼ਲ ਮੀਡੀਆ ਪੋਸਟ ਕੀਤਾ ਗਿਆ ਸੀ, ਜਿਸ 'ਚ ਇਸ ਪ੍ਰਸ਼ੰਸਕ ਦੁਆਰਾ ਸ਼ਰਧਾ ਨੂੰ ਮਿਲਣ ਦੀ ਇੱਛਾ ਬਾਰੇ ਲਿਖਿਆ ਗਿਆ ਸੀ। ਜਿਵੇਂ ਹੀ ਸ਼ਰਧਾ ਨੇ ਇਹ ਪੋਸਟ ਪੜਿਆ, ਅਦਾਕਾਰਾ ਨੇ ਬਿਨਾਂ ਸਮਾਂ ਗਵਾਏ ਸੰਗਠਨ ਨਾਲ ਸੰਪਰਕ ਕੀਤਾ ਅਤੇ ਆਪਣੇ ਸ਼ੈਡੀਊਲ 'ਚੋਂ ਕੁਝ ਸਮਾਂ ਕੱਢ ਕੇ ਫੈਨ ਨਾਲ ਮੁਲਾਕਾਤ ਕਰਨ ਪਹੁੰਚ ਗਈ। ਲੜਕੀ ਨਾਲ ਤਸਵੀਰ ਪੋਸਟ ਕਰਦੇ ਹੋਏ ਸ਼ਰਧਾ ਨੇ ਲਿਖਿਆ, ''ਮੈਂ ਇੰਨੀ ਖੁਸ਼ ਹਾਂ ਕਿ ਮੈਂ ਅੱਜ ਸੁਮਾਇਆ ਨਾਲ ਮਿਲਣ 'ਚ ਸਫਲ ਹੋਈ। ਉਹ ਇੰਨੀ ਪਿਆਰੀ ਛੋਟੀ ਪਰੀ ਹੈ। ਮੈਂ ਉਸ ਦੇ ਠੀਕ ਹੋਣ ਦੀ ਅਰਦਾਸ ਕਰਦੀ ਹਾਂ।  @ketto ਕ੍ਰਿਪਾ ਮੈਨੂੰ ਦੱਸੋ ਕਿ ਮੈਂ ਕਿਵੇਂ ਉਸ ਦੇ ਇਲਾਜ 'ਚ ਮਦਦ ਕਰ ਸਕਦੀ ਹਾਂ ਅਤੇ ਇਸ ਤਰ੍ਹਾਂ ਦਾ ਵਧੀਆ ਕੰਮ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ।'' ❤️
PunjabKesari
ਹਸਪਤਾਲ ਜਾਣ ਦੌਰਾਨ, ਉੱਥੇ ਕਿਸੇ ਪ੍ਰਕਾਰ ਦੀ ਦੁਰਘਟਨਾ ਦੀ ਹਾਲਤ ਪੈਦਾ ਨਾ ਹੋਵੇ ਅਤੇ ਹਸਪਤਾਲ 'ਚ ਹੋਰ ਰੋਗੀਆਂ ਨੂੰ ਪਰੇਸ਼ਾਨੀ ਨਾ ਹੋਵੇ, ਇਸੇ ਲਈ ਸ਼ਰਧਾ ਬੁਰਖਾ ਪਹਿਨ ਕੇ ਇੱਥੇ ਪਹੁੰਚੀ ਸੀ। ਫਿਲਮਾਂ ਦੀ ਗੱਲ ਕਰੀਏ ਤਾਂ, 'ਸਤ੍ਰੀ' ਦੀ ਸਫਲਤਾ ਤੋਂ ਬਾਅਦ ਸ਼ਰਧਾ ਦੀ ਅਗਲੀਆਂ ਫਿਲਮਾਂ 'ਸਾਹੋ', 'ਸਾਇਨਾ' ਅਤੇ 'ਏ.ਬੀ. ਸੀ.ਡੀ.' ਦੀ ਅਗਲੀ ਕਿਸਤ 2019 'ਚ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ 'ਚ ਅਦਾਕਾਰਾ ਵੱਖਰੇ ਕਿਰਦਾਰਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News