ਮੁੰਬਈ ''ਚ ਸ਼ੂਟਿੰਗ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ ''ਸਾਹੋ'' ਦੀ ਟੀਮ

4/22/2019 4:19:09 PM

ਮੁੰਬਈ(ਬਿਊਰੋ)— ਅਬੂ ਧਾਬੀ ਅਤੇ ਹੈਦਰਾਬਾਦ ਸ਼ੂਟਿੰਗ ਤੋਂ ਬਾਅਦ, ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਹਿੰਦੀ-ਤਾਮਿਲ-ਤੇਲਗੂ ਤ੍ਰਿਭਾਸ਼ੀ ਫਿਲਮ 'ਸਾਹੋ' ਸ਼ੂਟਿੰਗ ਹੁਣ ਮੁੰਬਈ 'ਚ ਕੀਤੀ ਜਾਵੇਗੀ। ਫਿਲਮ ਦੀ ਟੀਮ ਜਲਦ ਹੀ ਨਵਾਂ ਸ਼ੈਡੀਊਲ ਸ਼ੁਰੂ ਕਰ ਰਹੀ ਹੈ। ਨੀਲ ਨਿਤਿਨ ਮੁਕੇਸ਼ ਫਿਲਮ 'ਚ ਇਕ ਅਹਿਮ ਭੂਮਿਕਾ 'ਚ ਹੋਣਗੇ ਨਾਲ ਹੀ ਜੈਕੀ ਸ਼ਰਾਫ, ਮਹੇਸ਼ ਮਾਂਜਰੇਕਰ ਅਤੇ ਚੰਕੀ ਪਾਂਡੇ ਵੀ ਫਿਲਮ 'ਚ ਨਜ਼ਰ ਆਉਣਗੇ। ਸ਼ਰਧਾ ਨੇ ਨਿਰਦੇਸ਼ਕ ਸੁਜੀਤ ਅਤੇ ਨਿਲ ਨਿਤਿਨ ਮੁਕੇਸ਼ ਨਾਲ ਇਕ ਤਸਵੀਰ ਸਾਂਝੀ ਕੀਤੀ। ਉਥੇ ਹੀ ਨਿਲ ਨਿਤਿਨ ਮੁਕੇਸ਼ ਫਿਲਮ ਦੀ ਮੁੰਬਈ ਹੋ ਰਹੀ ਸ਼ੂਟਿੰਗ ਤੋਂ ਉਤਸ਼ਾਹਿਤ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ,''ਆਖਿਰਕਾਰ ਮੁੰਬਈ 'ਚ ਸ਼ੂਟਿੰਗ ਕਰਨ ਦਾ ਇੰਨਾ ਵਧੀਆ ਸਮਾਂ ਆ ਗਿਆ... ਅਤੇ ਉਹ ਵੀ ਸ਼ਰਧਾ ਅਤੇ ਮੇਰੇ ਪਿਆਰੇ ਭਰਾ ਅਤੇ ਨਿਰਦੇਸ਼ਕ ਸੁਜੀਤ ਨਾਲ।'' ਦੱਖਣੀ ਫਿਲਮਾਂ 'ਚ ਸ਼ਰਧਾ ਦੀ ਇਹ ਪਹਿਲੀ ਫਿਲਮ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News